ਪਟਿਆਲ਼ਾ 22 ਨਵੰਬਰ (ਰਾਜਿੰਦਰ ਸਿੰਘ ਥਿੰਦ)
ਕੈਨੇਡਾ ਵੱਲੋਂ ਪਿਛਲੇ ਸਾਲ ਤੋਂ ਵੀਜ਼ਾ ਪ੍ਰਣਾਲੀ ਨੂੰ ਲੈ ਕੇ ਲਗਾਤਾਰ ਨਿਯਮ ਬਦਲ ਕੇ ਸਖਤੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਦਾ ਸਿੱਧਾ ਅਸਰ ਪੰਜਾਬੀ ਭਾਈਚਾਰੇ ਉੱਤੇ ਪੈ ਰਿਹਾ ਹੈ। ਕੈਨੇਡੀਆਈ ਇਮੀਗ੍ਰੇਸ਼ਨ ਵਿਭਾਗ ਵਿੱਚ ਲੰਬਿਤ ਅਰਜ਼ੀਆਂ ਦਾ ਬੈਕਲਾਗ ਤੇਜ਼ੀ ਨਾਲ ਵੱਧਦਿਆਂ 9 ਲੱਖ 59 ਹਜ਼ਾਰ ਤੱਕ ਪਹੁੰਚ ਗਿਆ ਹੈ। ਇਸਦਾ ਸਭ ਤੋਂ ਵੱਡਾ ਅਸਰ ਭਾਰਤੀਆਂ, ਖ਼ਾਸ ਕਰਕੇ ਪੰਜਾਬੀਆਂ ‘ਤੇ ਪੈ ਰਿਹਾ ਹੈ। ਵਿਜ਼ਟਰ ਵੀਜ਼ਾ ਲਈ ਉਡੀਕ ਮਿਆਦ ਹੁਣ ਵੱਧ ਕੇ 100 ਦਿਨ ਹੋ ਗਈ ਹੈ। ਪੰਜਾਬ ਤੋਂ ਬਹੁਤ ਵੱਡੀ ਗਿਣਤੀ ਵਿੱਚ ਲੋਕ ਕੈਨੇਡਾ ਜਾਂਦੇ ਹਨ, ਅਤੇ ਉੱਥੇ ਵਸੇ ਲਗਭਗ ਸੱਤ ਲੱਖ ਪੰਜਾਬੀ ਨੌਜਵਾਨਾਂ ਨੂੰ ਮਿਲਣ ਲਈ ਉਹਨਾਂ ਦੇ ਮਾਪੇ ਤੇ ਪਰਿਵਾਰਕ ਮੈਂਬਰ ਵਿਜ਼ਿਟਰ ਵੀਜ਼ੇ 'ਤੇ ਕੈਨੇਡਾ ਆਉਂਦੇ-ਜਾਂਦੇ ਰਹਿੰਦੇ ਹਨ।
ਸੁਪਰ ਵੀਜ਼ਾ ਲਈ ਵੀ ਵੱਧੀਆ ਇੰਤਜ਼ਾਰ
ਵਿਜ਼ਟਰ ਵੀਜ਼ਾ ਤੇ ਚੱਲ ਰਹੀ ਕੈਂਚੀ
ਵਿਜ਼ਟਰ
ਵੀਜ਼ਾ ਮਿਆਦ ਵਿੱਚ ਵੱਡੀ ਕਟੌਤੀ ਕੀਤੀ ਗਈ ਹੈ। ਪਹਿਲਾਂ ਭਾਰਤੀਆਂ ਨੂੰ 10 ਸਾਲ ਤੱਕ ਦਾ
ਮਲਟੀਪਲ-ਐਂਟਰੀ ਵਿਜ਼ਟਰ ਵੀਜ਼ਾ ਮਿਲ ਜਾਂਦਾ ਸੀ, ਪਰ ਹੁਣ ਇਸਨੂੰ ਘਟਾ ਕੇ ਕੇਵਲ 3.5
ਸਾਲ ਕਰ ਦਿੱਤਾ ਗਿਆ ਹੈ। ਮਲਟੀਪਲ ਐਂਟਰੀ ਨੂੰ ਲਗਭਗ ਖਤਮ ਕਰ ਦਿੱਤਾ ਗਿਆ ਹੈ ਤੇ ਬਹੁਤ
ਸਾਰੇ ਮਾਮਲਿਆਂ ਵਿੱਚ ਹੁਣ ਸਿੰਗਲ-ਐਂਟਰੀ ਵੀਜ਼ਾ ਹੀ ਜਾਰੀ ਕੀਤਾ ਜਾ ਰਿਹਾ ਹੈ।
ਸਿੰਗਲ-ਐਂਟਰੀ ਵੀਜ਼ਾ ਰੱਖਣ ਵਾਲਿਆਂ ਨੂੰ ਹਰ ਵਾਰ ਕੈਨੇਡਾ ਛੱਡਣ ਤੋਂ ਬਾਅਦ ਮੁੜ ਨਵਾਂ
ਵੀਜ਼ਾ ਲੈਣਾ ਪੈਂਦਾ ਹੈ।
ਮਾਪਿਆਂ ‘ਤੇ ਵੱਡਾ ਅਸਰ
ਵੀਜ਼ਾ ਐਕਸਪਰਟ ਪੂਜਾ ਸਿੰਘ ਦੇ ਮੁਤਾਬਕ, ਨਵੀਆਂ ਨੀਤੀਆਂ ਦਾ ਸਭ ਤੋਂ ਵੱਧ ਅਸਰ ਪੰਜਾਬੀਆਂ ‘ਤੇ ਪਿਆ ਹੈ। ਸਖ਼ਤ ਹੁੰਦੇ ਨਿਯਮਾਂ ਕਾਰਨ ਪਰਿਵਾਰਾਂ ਲਈ ਕੈਨੇਡਾ ਆਉਣਾ-ਜਾਣਾ ਹੁਣ ਕਾਫ਼ੀ ਮੁਸ਼ਕਲ ਬਣ ਗਿਆ ਹੈ।
PUNJAB LOK SMAACHAAR
PUNJAB LOK SAMACHAR
LOK SAMACHAR



0 Comments