⚠ IMPORTANT NOTICE
BREAKING
ਖਬਰਾਂ ਲੋਡ ਹੋ ਰਹੀਆਂ ਹਨ...
01  /  --
ਮੁੱਖ ਖ਼ਬਰਾਂ EK NAZAR
● LATEST
ਖ਼ਬਰਾਂ ਲੋਡ ਹੋ ਰਹੀਆਂ ਹਨ...
ਖ਼ਬਰਾਂ ਲੋਡ ਹੋ ਰਹੀਆਂ ਹਨ...

 


ਰਣਜੋਧ ਹਡਾਣਾ ਨੇ ਟਾਂਗਰੀ ਨਦੀ ਦੇ ਬੰਨ ਨੂੰ ਮਜ਼ਬੂਤ ਕਰਨ ਲਈ 16 ਕਰੋੜ ਦੇ ਪ੍ਰੋਜੈਕਟ ਦਾ ਰੱਖਿਆ ਨੀਂਹ ਪੱਥਰ

 


ਪਟਿਆਲਾ, 18 ਨਵੰਬਰ (ਰਾਜਿੰਦਰ ਸਿੰਘ ਥਿੰਦ)
  ਹਲਕਾ ਸਨੌਰ ਨੂੰ ਹੜ੍ਹਾਂ ਦੀ ਤਬਾਹੀ ਤੋਂ ਬਚਾਉਣ ਅਤੇ ਇਲਾਕੇ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਵੱਲ ਮਹੱਤਵਪੂਰਨ ਕਦਮ ਚੁੱਕਦਿਆਂ, ਹਲਕਾ ਇੰਚਾਰਜ ਸਨੌਰ ਰਣਜੋਧ ਸਿੰਘ ਹਡਾਣਾ ਵੱਲੋਂ ਅੱਜ ਟਾਂਗਰੀ ਨਦੀ ਦੇ ਬੰਨ ਨੂੰ ਪੱਕਾ  ਦੇ ਵੱਡੇ ਪ੍ਰੋਜੈਕਟ ਦਾ ਨੀਂਹ ਪੱਥਰ 16 ਕਰੋੜ ਰੁਪਏ ਦੀ ਲਾਗਤ ਨਾਲ ਰੱਖਿਆ। ਇਹ ਸਮਾਰੋਹ ਗੁਰਦੁਆਰਾ ਸਾਹਿਬ ਧੰਨਾ ਭਗਤ ਦੇ ਨੇੜੇ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸਥਾਨਕ ਨਿਵਾਸੀ, ਪੰਚਾਇਤ ਮੈਂਬਰ ਅਤੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਮੌਜੂਦ ਸਨ।

ਇਸ ਮੌਕੇ ਸ. ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਟਾਂਗਰੀ ਨਦੀ ਦੇ ਇਲਾਕੇ ਵਿੱਚ ਹਰ ਸਾਲ ਮੀਂਹ ਦੇ ਮੌਸਮ ਦੌਰਾਨ ਹੜ੍ਹਾਂ ਦਾ ਗੰਭੀਰ ਖ਼ਤਰਾ ਰਹਿੰਦਾ ਹੈ, ਜਿਸ ਨਾਲ ਲੋਕਾਂ ਦੀ ਜਾਨ-ਮਾਲ ਨੂੰ ਵੱਡਾ ਨੁਕਸਾਨ ਪਹੁੰਚਦਾ ਹੈ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਇਲਾਕਾ ਵਾਸੀਆਂ ਦੀ ਮੰਗ ਸੀ ਕਿ ਨਦੀ ਦੇ ਬੰਨ ਨੂੰ ਮਜ਼ਬੂਤ ਕੀਤਾ ਜਾਵੇ, ਤਾਂ ਜੋ ਪਿੰਡਾਂ ਨੂੰ ਸੁਰੱਖਿਅਤ ਕੀਤਾ ਜਾ ਸਕੇ। ਪੰਜਾਬ ਸਰਕਾਰ ਦੀ ਹਲਕਾ ਸਨੌਰ ਪ੍ਰਤੀ ਵਿਸ਼ੇਸ਼ ਪਹਿਲ ਨਾਲ ਹੁਣ ਇਹ ਮੰਗ ਪੂਰੀ ਹੋ ਰਹੀ ਹੈ।

ਹਡਾਣਾ ਨੇ ਦੱਸਿਆ ਕਿ 16 ਕਰੋੜ ਦੇ ਇਸ ਮਹੱਤਵਪੂਰਨ ਪ੍ਰੋਜੈਕਟ ਵਿੱਚ ਬੰਨ ਦੀ ਚੌੜਾਈ ਵਧਾਉਣ, ਉਚਾਈ ਕਰਨ, ਕੱਚੇ ਹਿੱਸਿਆਂ ਨੂੰ ਪੱਕਾ ਕਰਨ, ਨਵੀਂ ਮਿੱਟੀ ਭਰਨ, ਢਲਾਣ ਮਜ਼ਬੂਤ ਕਰਨ ਅਤੇ ਵੈਜੀਟੇਸ਼ਨ ਪ੍ਰੋਟੈਕਸ਼ਨ ਸਮੇਤ ਕਈ ਤਕਨੀਕੀ ਕੰਮ ਸ਼ਾਮਲ ਹਨ। ਇਹ ਮਜ਼ਬੂਤ ਬੰਨ ਪੂਰੇ ਇਲਾਕੇ ਲਈ ਇੱਕ ਸੁਰੱਖਿਆ ਦੀ ਢਾਲ ਵਜੋਂ ਕੰਮ ਕਰੇਗਾ ਅਤੇ ਜਿਸ ਨਾਲ ਭਵਿੱਖ ਵਿੱਚ ਹੜ੍ਹਾਂ ਦੇ ਖ਼ਤਰੇ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾ ਸਕੇਗਾ।

ਇਲਾਕਾ ਵਾਸੀਆਂ ਨੇ ਇਸ ਵਿਕਾਸ ਕਾਰਜ ਦਾ ਸਵਾਗਤ ਕਰਦਿਆਂ ਰਣਜੋਧ ਸਿੰਘ ਹਡਾਣਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਪ੍ਰੋਜੈਕਟ ਪਿੰਡਾਂ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਇਲਾਕੇ ਵਿੱਚ ਘਰਾਂ, ਖੇਤਾਂ ਅਤੇ ਫਸਲਾਂ ਦੀ ਸੁਰੱਖਿਆ ਯਕੀਨੀ ਬਣੇਗੀ।

ਅੰਤ ਵਿੱਚ ਹਡਾਣਾ ਨੇ ਭਰੋਸਾ ਦਵਾਇਆ ਕਿ ਸਨੌਰ ਹਲਕੇ ਦਾ ਹਰੇਕ ਵਿਕਾਸ ਕੰਮ ਸਮੇਂ ਸਿਰ ਪੂਰਾ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਸੁਰੱਖਿਅਤ ਤੇ ਵਿਕਸਿਤ ਵਾਤਾਵਰਣ ਮੁਹੱਈਆ ਕਰਵਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਮੌਕੇ ਸਰਬਜੀਤ ਸਿੰਘ ਅਦਾਲਤੀਵਾਲਾ ਬਲਾਕ ਪ੍ਰਧਾਨ, ਗੁਰਪ੍ਰੀਤ ਸਿੰਘ ਗੋਪੀ ਬਲਾਕ ਪ੍ਰਧਾਨ, ਰਿਸ਼ੂ ਪਿੱਪਲ ਹੇੜੀ ਬਲਾਕ ਪ੍ਰਧਾਨ, ਬੰਟੀ ਬਿਜਲ ਬਲਾਕ ਪ੍ਰਧਾਨ, ਮੋਹਣ ਢਗੜੋਲੀ ਬਲਾਕ ਪ੍ਰਧਾਨ, ਸੁਖਵੀਰ ਕੌਰ ਸਰਪੰਚ ਦੁਧਨ ਸਾਧਾ, ਰਾਜਾ ਧੰਜੂ ਸਰਪੰਚ, ਬਲਜਿੰਦਰ ਕੋਰ ਸਰਪੰਚ ਰੋਹੜ ਜਗੀਰ, ਗੁਰਮੇਲ ਸਿੰਘ ਮਿਹੋਣ ਸਰਪੰਚ, ਸਤਨਾਮ ਸਿੰਘ ਹਾਜੀਪੁਰ ਸਰਪੰਚ, ਸਵਿੰਦਰ ਸਿੰਘ ਬੁੱਧਮੋਰ ਸਰਪੰਚ,ਹੈਪੀ ਰਾਮ ਐਮ.ਸੀ , ਬੁੱਟਾ ਸਿੰਘ ਐਮ.ਸੀ, ਸੁਬਮ ਲਾਬਾ ਐਮ.ਸੀ, ਕਰਮਜੀਤ ਸਿੰਘ ਐਮ.ਸੀ, ਕਮਲਜੀਤ ਕੌਰ ਐਮ.ਸੀ ਗੁਰਜੀਤ ਸਿੰਘ ਸੋਸ਼ਲ ਮੀਡੀਆ ਇਨਚਾਰਜ, ਸਰਪੰਚ ਅਮਰਿੰਦਰ ਰਾਠੀਆਂ, ਮਨਦੀਪ ਸਿੰਘ ਬੱਤੀ, ਗੁਰਮੀਤ ਸਿੰਘ ਅਸਰਪੁਰ,  ਵਿਕਰਮਜੀਤ ਸਿੰਘ ਪੀ ਅਤੇ  ਲਾਲੀ ਰਹਿਲ ਪੀ ਏ, ਭੂਸ਼ਣ, ਤੁਸ਼ਾਰ, ਐਚ ਐਸ ਚੀਮਾ ਅਤੇ ਹਲਕਾ ਸਨੌਰ ਦੇ ਸਾਰੇ ਬਲਾਕ ਪ੍ਰਧਾਨ, ਨਜ਼ਦੀਕ ਦੇ ਸਰਪੰਚ ਅਤੇ ਮੈਬਰ ਸਾਹਿਬਾਨ, ਅਤੇ ਸੈਂਕੜੇ ਪਿੰਡਾਂ ਦੇ ਲੋਕ ਮੌਜੂਦ ਸਨ। 


 

PUNJAB LOK SMAACHAAR

PUNJAB LOK SAMACHAR

LOK SAMACHAR

ਹੋਰ ਖ਼ਬਰਾਂ ਪੜ੍ਹੋ
ਖ਼ਬਰਾਂ ਲੋਡ ਹੋ ਰਹੀਆਂ ਹਨ...

Post a Comment

0 Comments

 


THE VOICE OF PUNJAB

PUNJAB LOK
SAMACHAR

PUNJAB • POLITICS • NEWS • PUBLIC
ਖ਼ਬਰਾਂ ਲੋਡ ਹੋ ਰਹੀਆਂ ਹਨ...

● Punjab Lok Samachar

ਪੰਜਾਬ ਅਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਨਾਲ ਜੁੜੇ ਰਹੋ।

ਤਾਜ਼ਾ ਖ਼ਬਰਾਂ ਸਿੱਧੀਆਂ ਪਾਓ

ਆਪਣੀ Email ਦਿਓ ਅਤੇ Punjab Lok Samachar ਦੀਆਂ ਮਹੱਤਵਪੂਰਨ ਖ਼ਬਰਾਂ ਨਾਲ ਜੁੜੇ ਰਹੋ।

ਤੁਹਾਡੀ ਜਾਣਕਾਰੀ ਸੁਰੱਖਿਅਤ ਰਹੇਗੀ।