ਪਟਿਆਲਾ 19 ਨਵੰਬਰ (ਰਾਜਿਦਰ ਸਿੰਘ ਥਿੰਦ)
ਪੰਜਾਬ ਦੇ ਬਿਜਲੀ ਖ਼ਪਤਕਾਰਾਂ ਨੂੰ ਸਾਵਧਾਨ ਰਹਿਣ ਦੀ
ਲੋੜ ਹੈ। ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪੀ. ਐੱਸ. ਪੀ. ਸੀ. ਐੱਲ.) ਨੇ ਸੂਬੇ ’ਚ
ਬਿਜਲੀ ਚੋਰੀ ਦੀਆਂ ਘਟਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਲਈ ਇਕ ਹੋਰ ਅਹਿਮ ਕਦਮ
ਚੁੱਕਿਆ ਹੈ। ਨਿਗਮ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਬਿਜਲੀ ਚੋਰੀ ਨਾਲ ਸਬੰਧਿਤ
ਕਿਸੇ ਵੀ ਜਾਣਕਾਰੀ ਨੂੰ ਗੁਪਤ ਤਰੀਕੇ ਨਾਲ ਪੀ. ਐੱਸ. ਪੀ. ਸੀ. ਐੱਲ. ਪ੍ਰਸ਼ਾਸਨ ਤੱਕ
ਪਹੁੰਚਾਉਣ ’ਚ ਸਹਿਯੋਗ ਦੇਣ। ਇਸ ਨਵੀਂ ਪਹਿਲ ਤਹਿਤ ਲੋਕ ਹੁਣ ਬਿਜਲੀ ਚੋਰੀ ਦੀ ਸੂਚਨਾ
ਦੇਣ ਲਈ ਇਕ ਵਿਸ਼ੇਸ਼ 96461-75770 ਮੋਬਾਈਲ ਨੰਬਰ ਦੀ ਵਰਤੋਂ ਕਰ ਸਕਦੇ ਹਨ। ਇਹ ਨੰਬਰ
ਸਿੱਧਾ ਚੇਅਰਮੈਨ-ਕਿੰਗ ਡਾਇਰੈਕਟਰ (ਸੀ. ਐੱਮ. ਡੀ.), ਪੀ. ਐੱਸ. ਪੀ. ਸੀ. ਐੱਲ. ਅਧੀਨ
ਹੈ। ਸੂਚਨਾ ਦੇਣ ਲਈ ਇਸ ਨੰਬਰ ’ਤੇ ਸਿੱਧੀ ਕਾਲ ਜਾਂ ਵਟਸਐਪ ਸੁਨੇਹਾ ਭੇਜਿਆ ਜਾ ਸਕਦਾ
ਹੈ। ਪੀ. ਐੱਸ. ਪੀ. ਸੀ. ਐੱਲ. ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ 100 ਫ਼ੀਸਦੀ ਗੁਪਤ
ਰੱਖਣ ਦੀ ਗਾਰੰਟੀ ਦਿੰਦਾ ਹੈ। ਇਸ ਨੰਬਰ ਦੀ ਨਿਗਰਾਨੀ ਸਿੱਧੇ ਤੌਰ ’ਤੇ ਉੱਚ ਪ੍ਰਸ਼ਾਸਨ
ਵਲੋਂ ਸੀ. ਐੱਮ. ਡੀ. ਵਲੋਂ ਕੀਤੀ ਜਾ ਰਹੀ ਹੈ, ਜਿਸ ਨਾਲ ਤੁਰੰਤ ਕਾਰਵਾਈ ਯਕੀਨੀ ਬਣਾਈ
ਜਾਵੇ ।
ਹੋਰ ਖ਼ਬਰਾਂ ਪੜ੍ਹੋ
ਖ਼ਬਰਾਂ ਲੋਡ ਹੋ ਰਹੀਆਂ ਹਨ...


0 Comments