ਸਨੌਰ 20 ਨਵੰਬਰ (ਸੁਖਦੇਵ ਵੀਰਕ)
ਹਲਕਾ ਸਨੌਰ ਵਿਚ ਲੰਮੇ ਸਮੇਂ ਤੋਂ ਲੋਕ ਭਲਾਈ ਦੇ ਕੰਮਾਂ ਲਈ ਜਾਣੇ ਜਾਂਦੇ ਸੇਵਾਦਾਰ ਰਾਕੇਸ਼ ਬੱਗਾ ਦਾ ਅੱਜ ਪਿੰਡ ਬੋਲੜ ਕਲਾਂ ਪਹੁੰਚਣ ‘ਤੇ ਗਰਮਾ-ਜੋਸ਼ ਨਾਲ ਸਵਾਗਤ ਕੀਤਾ ਗਿਆ। ਪਿੰਡ ਦੇ ਸਰਕਾਰੀ ਸਕੂਲ ਪਹੁੰਚਣ ‘ਤੇ ਸਕੂਲ ਪ੍ਰਬੰਧਕੀ, ਅਧਿਆਪਕਾਂ ਅਤੇ ਪਿੰਡ ਵਾਸੀਆਂ ਵੱਲੋਂ ਫੁੱਲਮਾਲਾਵਾਂ ਪਾ ਕੇ ਉਨ੍ਹਾਂ ਦਾ ਭਰਵਾਂ ਸਤਕਾਰ ਕੀਤਾ ਗਿਆ।ਰਾਕੇਸ਼ ਬੱਗਾ ਨੇ ਆਪਣੇ ਸੇਵਾ ਸੰਸਕਾਰਾਂ ਨੂੰ ਅੱਗੇ ਵਧਾਉਂਦਿਆਂ ਸਕੂਲ ਦੇ 210 ਬੱਚਿਆਂ ਨੂੰ ਬੂਟ, ਕੋਟੀਆਂ ਤੇ ਜੁਰਾਬਾਂ ਦੇ ਸੈੱਟ ਭੇਂਟ ਕੀਤੇ। ਬੱਚਿਆਂ ਨੇ ਇਹ ਸਹੂਲਤਾਂ ਮਿਲਣ ‘ਤੇ ਖੁਸ਼ੀ ਪ੍ਰਗਟਾਈ ਅਤੇ ਸਕੂਲ ਸਟਾਫ਼ ਨੇ ਵੀ ਇਸ ਮਨੁੱਖਤਾ ਭਰੇ ਯੋਗਦਾਨ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ। ਇਸ ਤੋਂ ਇਲਾਵਾ, ਸੇਵਾਦਾਰ ਬੱਗਾ ਨੇ ਦੋ ਉਹਨਾਂ ਬੱਚਿਆਂ ਦੀ ਵਿਸ਼ੇਸ਼ ਸਹਾਇਤਾ ਵੀ ਕੀਤੀ ਜੋ ਚੱਲਣ ਵਿੱਚ ਅਸਮਰਥ ਸਨ। ਦੋਵੇਂ ਬੱਚਿਆਂ ਨੂੰ ਵ੍ਹੀਲਚੇਅਰ ਭੇਂਟ ਕਰਕੇ ਉਨ੍ਹਾਂ ਦੇ ਪਰਿਵਾਰਾਂ ਦੇ ਮੱਥਿਆਂ ਤੋਂ ਵੱਡੀ ਚਿੰਤਾ ਦੂਰ ਕੀਤੀ। ਇਹ ਦ੍ਰਿਸ਼ ਪਿੰਡ ਵਾਸੀਆਂ ਦੀਆਂ ਅੱਖਾਂ ਨੂੰ ਨਮੀ ਕਰ ਗਿਆ ਅਤੇ ਹਰ ਕਿਸੇ ਨੇ ਇਸ ਮਨੁੱਖਤਾ ਭਰੀ ਸੋਚ ਦੀ ਦਾਦ ਦਿੱਤੀ। ਪਿੰਡ ਵਾਸੀਆਂ ਨੇ ਕਿਹਾ ਕਿ ਰਾਕੇਸ਼ ਬੱਗਾ ਹਮੇਸ਼ਾ ਹੀ ਲੋਕ ਭਲਾਈ, ਸਮਾਜਿਕ ਸੇਵਾ ਅਤੇ ਗਰੀਬ ਪਰਿਵਾਰਾਂ ਦੀ ਮਦਦ ਲਈ ਤਿਆਰ ਰਹਿੰਦੇ ਹਨ। ਹਲਕੇ ਦੇ ਕਈ ਪਿੰਡਾਂ ਵਿੱਚ ਬੱਚਿਆਂ ਲਈ ਕੱਪੜੇ, ਸਟੇਸ਼ਨਰੀ, ਦਵਾਈਆਂ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਵਿਚ ਉਹਨਾਂ ਦੀ ਭੂਮਿਕਾ ਕਾਬਿਲ-ਏ-ਤਾਰੀਫ਼ ਰਹੀ ਹੈ। ਲੋਕਾਂ ਨਾਲ ਗੱਲਬਾਤ ਕਰਦਿਆਂ ਰਾਕੇਸ਼ ਬੱਗਾ ਨੇ ਦੱਸਿਆ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਜ਼ਾਦ ਉਮੀਦਵਾਰ ਵਜੋਂ ਲੋਕਾਂ ਦੀ ਸੇਵਾ ਦਾ ਮੌਕਾ ਲੈਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਜੇ ਲੋਕ ਉਨ੍ਹਾਂ ਨੂੰ ਸੇਵਾ ਦਾ ਵੱਡਾ ਮੌਕਾ ਦਿੰਦੇ ਹਨ ਤਾਂ ਹਲਕੇ ਦੇ ਹਰ ਪਿੰਡ ਦਾ ਵਿਕਾਸ ਆਪਣੀ ਪਹਿਲੀ ਜ਼ਿੰਮੇਵਾਰੀ ਬਣਾਉਣਗੇ। ਇਸ ਮੌਕੇ ਦਲੀਪ ਸਿੰਘ, ਬ੍ਰਿਜਪਾਲ, ਨਿਰੰਜਨ ਸਿੰਘ, ਲਾਲੂ ਸਮੇਤ ਕਈ ਪਿੰਡ ਵਾਸੀ ਮੌਜੂਦ ਸਨ।
PUNJAB LOK SMAACHAAR
PUNJAB LOK SAMACHAR
LOK SAMACHAR
NEWS
ਹੋਰ ਖ਼ਬਰਾਂ ਪੜ੍ਹੋ
ਖ਼ਬਰਾਂ ਲੋਡ ਹੋ ਰਹੀਆਂ ਹਨ...


0 Comments