ਸਨੌਰ/ਪਟਿਆਲਾ 27 ਨਵੰਬਰ (ਰਾਜਿੰਦਰ ਸਿੰਘ ਥਿੰਦ)
ਜਾਗਦੇ ਰਹੋ ਕਲੱਬ ਪਟਿਆਲਾ ਦੀ ਐਮਰਜੈਂਸੀ ਸੇਵਾਵਾਂ ਨਿਰੰਤਰ ਜਾਰੀ ਹਨ।ਐਮਰਜੈਂਸੀ ਫੋਨ ਕਾਲ ਆਉਣ ਤੇ ਕਲੱਬ ਦੇ ਸੇਵਾਦਾਰ ਦੀਦਾਰ ਸਿੰਘ ਬੋਸਰ ਨੇ ਮਰੀਜ਼ ਗੁਰਜੀਤ ਕੌਰ ਸਨੌਰ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਬਲੱਡ ਬੈਂਕ ਵਿੱਚ ਪਹੁੰਚ ਕੇ ਖੂਨਦਾਨ ਕੀਤਾ।ਇਸ ਮੌਕੇ ਦੀਦਾਰ ਸਿੰਘ ਬੋਸਰ ਨੇ ਕਿਹਾ ਕਿ ਐਮਰਜੈਂਸੀ ਮਰੀਜ਼ਾਂ ਲਈ ਖੂਨਦਾਨ ਕਰਨਾ ਸਭ ਤੋਂ ਵੱਡਾ ਪੁੰਨ ਹੈ।ਕੁਝ ਸੰਸਥਾਵਾਂ ਖੂਨਦਾਨ ਕੈਂਪ ਤਾਂ ਲਾ ਜਾਦੀਆਂ ਹਨ,ਜਦੋਂ ਸਾਨੂੰ ਖੂਨ ਦੀ ਲੋੜ ਹੁੰਦੀ ਹੈ,ਬਾਅਦ ਵਿੱਚ ਫੋਨ ਨਹੀਂ ਚੱਕਦੀਆਂ ਹਨ,ਤੇ ਫੋਨ ਬੰਦ ਕਰ ਲੈਂਦੀਆਂ ਹਨ।ਜਿਸ ਕਰਕੇ ਐਮਰਜੈਂਸੀ ਮਰੀਜ਼ਾਂ ਨੂੰ ਖੂਨ ਲੈਣ ਸਮੇਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਕੁਝ ਸੰਸਥਾਵਾਂ ਦੇ ਪ੍ਰਧਾਨ ਸਿਰਫ਼ ਨਾਮ ਦੇ ਹੀ ਪ੍ਰਧਾਨ ਹਨ,ਉਹ ਨਾ ਤਾਂ ਖੁਦ ਐਮਰਜੈਂਸੀ ਮਰੀਜ਼ਾਂ ਲਈ ਖੂਨਦਾਨ ਕਰਦੇ ਹਨ,ਤੇ ਨਾ ਹੀ ਖੂਨ ਦਵਾਉਂਦੇ ਹਨ।ਸਗੋਂ ਮਰੀਜ਼ਾਂ ਨੂੰ ਜਾਗਦੇ ਰਹੋ ਕਲੱਬ ਪਟਿਆਲਾ ਦਾ ਹੈਲਪਲਾਈਨ ਨੰਬਰ ਅੱਗੇ ਦੇ ਦਿੰਦੇ ਹਨ,ਕਿ ਇਹ ਦਵਾ ਦੇਣਗੇ।ਖੂਨਦਾਨ ਮਹਾਂਦਾਨ ਹੈ,ਤੁਹਾਡਾ ਦਿੱਤਾ ਹੋਇਆ ਖੂਨ ਅਨੇਕਾਂ ਅਨਮੋਲ ਜ਼ਿੰਦਗੀਆਂ ਬਚਾ ਸਕਦਾ ਹੈ।ਇਸ ਮੌਕੇ ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਦੀਦਾਰ ਸਿੰਘ ਬੋਸਰ,ਰਣਜੀਤ ਸਿੰਘ ਬੋਸਰ,ਗੁਰਮੇਲ ਸਿੰਘ ਸਨੌਰ ਅਤੇ ਪ੍ਰਿਤਪਾਲ ਸਿੰਘ ਪਾਲੀ ਸਨੌਰ ਆਦਿ ਹਾਜ਼ਰ ਸੀ।



0 Comments