ਸਨੌਰ 18 ਦਸੰਬਰ (ਸੁਖਦੇਵ ਸਿੰਘ ਵਿਰਕ/ਤਰਨ ਚੌਧਰੀ)
ਬਲਾਕ ਸੰਮਤੀ ਚੋਣਾਂ ਦੇ ਨਤੀਜਿਆਂ ਨੇ ਬਲਾਕ ਸਨੌਰ ਦੀ ਸਿਆਸਤ ਵਿੱਚ ਵੱਡਾ ਬਦਲਾਅ ਦਰਸਾਇਆ ਹੈ। ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੁੱਲ 14 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ। ਇਸ ਤੋਂ ਇਲਾਵਾ 3 ਸੀਟਾਂ ਅਜਾਦ ਉਮੀਦਵਾਰਾਂ ਦੇ ਹੱਥ ਆਈਆਂ ਹਨ, ਜਦਕਿ ਕਾਂਗਰਸ ਪਾਰਟੀ ਨੇ 2 ਸੀਟਾਂ ‘ਤੇ ਕਬਜ਼ਾ ਕੀਤਾ ਹੈ। ਨਤੀਜਿਆਂ ਨਾਲ ਸਾਫ਼ ਹੋ ਗਿਆ ਹੈ ਕਿ ਬਲਾਕ ਸਨੌਰ ਵਿੱਚ ਆਪ ਦੀ ਪਕੜ ਮਜ਼ਬੂਤ ਹੋਈ ਹੈ ਅਤੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਆਪ ਦੇ ਉਮੀਦਵਾਰਾਂ ‘ਤੇ ਭਰੋਸਾ ਜਤਾਇਆ ਹੈ।ਆਮ ਆਦਮੀ ਪਾਰਟੀ ਵੱਲੋਂ ਜਿੱਤ ਹਾਸਿਲ ਕਰਨ ਵਾਲਿਆਂ ਵਿੱਚ ਰੁੜਕੀ ਕਸਬਾ ਤੋਂ ਗੁਰਮੀਤ ਸਿੰਘ ਨੇ 170 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ। ਪੰਨੋਦੀਆਂ ਤੋਂ ਗੁਰਜੰਟ ਸਿੰਘ ਨੇ 286 ਵੋਟਾਂ ਨਾਲ ਜਿੱਤ ਹਾਸਿਲ ਕੀਤੀ। ਕਰਹੇੜੀ ਤੋਂ ਰੀਟਾ ਰਾਣੀ ਨੇ 99 ਵੋਟਾਂ ਨਾਲ, ਜਦਕਿ ਕੋਲੀ ਤੋਂ ਮਨਜਿੰਦਰ ਕੌਰ ਨੇ ਸਭ ਤੋਂ ਵੱਡੀ ਲੀਡ ਨਾਲ 406 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ। ਹੀਰਾ ਕਲੋਨੀ ਤੋਂ ਜੋਗਿੰਦਰ ਕੌਰ ਨੇ 159 ਵੋਟਾਂ ਨਾਲ ਅਤੇ ਮਲਕਪੁਰ ਜੱਟਾਂ ਤੋਂ ਉਮੀਦਵਾਰ ਨੇ 197 ਵੋਟਾਂ ਨਾਲ ਜਿੱਤ ਦਰਜ ਕੀਤੀ। ਇਸ ਤੋਂ ਇਲਾਵਾ ਫਤਿਹਪੁਰ ਰਾਜਪੂਤਾ ਤੋਂ ਰਾਜ ਕੁਮਾਰ ਨੇ 115 ਵੋਟਾਂ ਨਾਲ ਜਿੱਤ ਹਾਸਿਲ ਕੀਤੀ। ਘਲੋੜੀ ਤੋਂ ਸ਼ਸ਼ੀ ਅਤੇ ਅਲੀਪੁਰ ਜੱਟਾਂ ਤੋਂ ਪਿੰਕੀ ਰਾਣੀ ਆਪ ਵੱਲੋਂ ਸਰਬਸੰਮਤੀ ਨਾਲ ਚੁਣੀਆਂ ਗਈਆਂ। ਪੰਜੋਲਾ ਤੋਂ ਗੁਰਵਿੰਦਰ ਸਿੰਘ ਹੈਪੀ ਨੇ 190 ਵੋਟਾਂ ਨਾਲ, ਬਲਬੇੜਾ ਤੋਂ ਕਰਮਜੀਤ ਕੌਰ ਨੇ 293 ਵੋਟਾਂ ਨਾਲ, ਅਸਰਪੁਰ ਤੋਂ ਹਰਜੀਤ ਸਿੰਘ ਨੇ 201 ਵੋਟਾਂ ਨਾਲ ਅਤੇ ਸ਼ੇਖਪੁਰ ਕੰਬੋਆ ਤੋਂ ਕਿਰਨਜੀਤ ਕੌਰ ਘੁੰਮਣ ਨੇ 378 ਵੋਟਾਂ ਅਤੇ ਚਮਰਹੇੜੀ ਤੋਂ ਸਰਬਜੀਤ ਕੌਰ ਵੀ ਜੇਤੂ ਰਹੇ। ਇਨ੍ਹਾਂ ਸੀਟਾਂ ‘ਤੇ ਆਪ ਨੇ ਆਪਣੀ ਮਜ਼ਬੂਤ ਹਾਜ਼ਰੀ ਦਰਸਾਈ। ਅਜਾਦ ਉਮੀਦਵਾਰਾਂ ਵਿੱਚ ਚੋਰਾਂ ਤੋਂ ਜਸਵਿੰਦਰ ਕੌਰ ਨੇ 150 ਵੋਟਾਂ ਨਾਲ ਲਲੀਣਾ ਤੋਂ ਪ੍ਰਗਟ ਸਿੰਘ ਨੇ 257 ਵੋਟਾਂ ਨਾਲ ਅਤੇ ਮਹਾਦੀਪੂਰ ਤੋਂ ਹਰਵਿੰਦਰ ਸਿੰਘ ਨੇ 400 ਵੋਟਾਂ ਦੇ ਫਰਕ ਨਾਲ ਜਿੱਤ ਹਾਸਿਲ ਕੀਤੀ। ਦੂਜੇ ਪਾਸੇ ਕਾਂਗਰਸ ਪਾਰਟੀ ਵੱਲੋਂ ਜਲਾਲਪੁਰ ਤੋਂ ਤਰਮੇਸ਼ ਸਿੰਘ ਨੇ 131 ਵੋਟਾਂ ਨਾਲ ਅਤੇ ਦੋਂਣਕਲਾ ਤੋਂ ਕੁਲਜੀਤ ਸਿੰਘ ਨੇ 302 ਵੋਟਾਂ ਨਾਲ ਜਿੱਤ ਦਰਜ ਕੀਤੀ।
ਹੋਰ ਖ਼ਬਰਾਂ ਪੜ੍ਹੋ
ਖ਼ਬਰਾਂ ਲੋਡ ਹੋ ਰਹੀਆਂ ਹਨ...


0 Comments