ਪਟਿਆਲਾ, 1 ਦਸੰਬਰ (ਰਾਜਿੰਦਰ ਸਿੰਘ ਥਿੰਦ)
ਪੰਜਾਬੀ
ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਤੋਂ ਡਾ. ਗੁਰਜੀਤ ਸਿੰਘ
ਭੱਠਲ ਵੱਲੋਂ ਲਿਖਿਤ ਕੰਪਿਊਟਰ ਅਤੇ ਤਕਨਾਲੋਜੀ ਨਾਲ਼ ਸਬੰਧਿਤ ਪੁਸਤਕ ਦਾ ਲੋਕ-ਅਰਪਣ
ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋ.
ਜਸਵਿੰਦਰ ਸਿੰਘ ਬਰਾੜ ਵੀ ਹਾਜ਼ਰ ਰਹੇ।ਡਾ. ਗੁਰਜੀਤ ਸਿੰਘ
ਭੱਠਲ ਨੇ ਦੱਸਿਆ ਕਿ ਉਹ ਅਤੇ ਤਕਨਾਲੋਜੀ ਨਾਲ਼ ਸਬੰਧਿਤ ਲੇਖ ਵੱਖ-ਵੱਖ ਅਖ਼ਬਾਰਾਂ ਵਿੱਚ
ਨਿਰੰਤਰ ਲਿਖਦੇ ਰਹੇ ਹਨ। ਇਸੇ ਵਿਸ਼ੇ ਉੱਤੇ ਉਨ੍ਹਾਂ *ਨਵੀਂ ਸੋਚ ਨਵੀਆਂ ਟੈਕਨੋਲੋਜੀਆਂ’
ਨਾਮਕ ਕਿਤਾਬ ਲਿਖੀ ਹੈ, ਜਿਸ ਵਿੱਚ ਆਧੁਨਿਕ ਤਕਨੀਕੀ ਵਿਕਾਸ ਦੀ ਵਿਸਥਾਰਪੂਰਵਕ ਜਾਣਕਾਰੀ
ਦਿੱਤੀ ਗਈ ਹੈ। ਇਸ ਕਿਤਾਬ ਵਿੱਚ ਅੰਗ੍ਰੇਜ਼ੀ ਵਿੱਚ ਵੱਖ-ਵੱਖ ਤਕਨਾਲੋਜੀਆਂ ਦੇ 16 ਲੇਖ
ਅਤੇ ਉਨ੍ਹਾਂ ਦੇ 16 ਪੰਜਾਬੀ ਅਨੁਵਾਦ ਸ਼ਾਮਲ ਹਨ, ਜਿਨ੍ਹਾਂ ਨੂੰ ਚਾਰ ਭਾਗਾਂ ਵਿੱਚ
ਵਰਗੀਕ੍ਰਿਤ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਇਹ ਲੇਖ ਮੁੱਖ
ਤੌਰ ‘ਤੇ ਸੰਚਾਰ ਪ੍ਰਣਾਲੀਆਂ, ਚਿਕਿਤਸਾ ਖੇਤਰ, ਪਰਿਆਵਰਣ ਸੁਰੱਖਿਆ ਅਤੇ ਧਰਤੀ ਦੇ ਘਟ
ਰਹੇ ਕੁਦਰਤੀ ਸਰੋਤਾਂ ਦੀ ਰੱਖਿਆ ਲਈ ਤਕਨੀਕੀ ਨਵੇਂ ਨਾਵਾਂ ਵਰਗੇ ਉਭਰਦੇ ਖੇਤਰਾਂ ‘ਤੇ
ਕੇਂਦ੍ਰਿਤ ਹਨ। ਕਿਤਾਬ ਖ਼ਾਸ ਤੌਰ ‘ਤੇ ਪੋਸਟਗ੍ਰੈਜੂਏਟ ਅਤੇ ਪੀ.ਐੱਚ.ਡੀ. ਵਿਦਿਆਰਥੀਆਂ
ਲਈ ਸਮਰਪਿਤ ਹੈ ਤਾਂ ਜੋ ਉਹ ਨਵੀਆਂ ਤਕਨਾਲੋਜੀਆਂ, ਚੱਲ ਰਹੀ ਵਿਸ਼ਵ-ਪੱਧਰੀ ਖੋਜ ਅਤੇ
ਭਵਿੱਖ ਦੀਆਂ ਸੰਭਾਵਨਾਵਾਂ ਬਾਰੇ ਗਹਿਰਾਈ ਨਾਲ ਸਮਝ ਪ੍ਰਾਪਤ ਕਰ ਸਕਣ।ਉਪ-ਕੁਲਪਤੀ
ਡਾ. ਜਗਦੀਪ ਸਿੰਘ ਨੇ ਡਾ. ਭੱਠਲ ਦੀ ਇਸ ਕੋਸ਼ਿਸ਼ ਨੂੰ ਸਰਾਹਿਆ ਅਤੇ ਕਿਹਾ ਕਿ ਨਵੀਂ
ਸਿੱਖਿਆ ਨੀਤੀ ਦੇ ਪ੍ਰਸੰਗ ਵਿੱਚ ਇਸ ਤਰ੍ਹਾਂ ਦੀਆਂ ਪਹਿਲਾਂ ਸਮਾਜ ਨੂੰ ਸਹੀ ਦਿਸ਼ਾ ਦੇਣ
ਲਈ ਬਹੁਤ ਜ਼ਰੂਰੀ ਹਨ।ਇਸ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋ.
ਜਸਵਿੰਦਰ ਸਿੰਘ ਬਰਾੜ, ਵਿਭਾਗ ਮੁਖੀ ਪ੍ਰੋ. ਜਸਵਿੰਦਰ ਸਿੰਘ, ਪ੍ਰੋ. ਗੌਰਵ ਗੁਪਤਾ ਅਤੇ
ਡਾ. ਬ੍ਰਹਮਲੀਨ ਸਿੱਧੂ ਵੀ ਹਾਜ਼ਿਰ ਰਹੇ।
ਹੋਰ ਖ਼ਬਰਾਂ ਪੜ੍ਹੋ
ਖ਼ਬਰਾਂ ਲੋਡ ਹੋ ਰਹੀਆਂ ਹਨ...



0 Comments