ਦੇਵੀਗੜ੍ਹ 12 ਦਸੰਬਰ ( ਰਾਜਿੰਦਰ ਸਿੰਘ ਥਿੰਦ )
ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗੜ੍ਹ ਵਿਖੇ ਤਿੰਨ ਦਿਨਾਂ ਸਲਾਨਾ ਖੇਡ ਸਮਾਰੋਹ ਦੇ ਆਖਰੀ ਤੀਜੇ ਦਿਨ ਤੀਸਰੀ ਜਮਾਤ ਤੋਂ ਬਾਰਵੀਂ ਜਮਾਤ ਤੱਕ ਦੇ
ਵਿਦਿਆਰਥੀਆਂ ਨੇ ਭਾਗ ਲਿਆ। ਸਮਾਗਮ ਦੀ ਸ਼ੁਰੂਆਤ ਮੁੱਖ
ਮਹਿਮਾਨ ਪੰਜਾਬੀ ਫਿਲਮ ਕਲਾਕਾਰ ਸ. ਕਮਲਦੀਪ ਸਿੰਘ ਹੋਬੀ ਧਾਲੀਵਾਲ , ਸ. ਰਾਜਵਿੰਦਰ
ਸਿੰਘ ਹਡਾਣਾ , ਡਾਕਟਰ ਜਗਜੀਤ ਸਿੰਘ ਧੂਰੀ ਪ੍ਰਧਾਨ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼
ਅਤੇ ਪੰਜਾਬ ਐਸੋਸੀਏਸ਼ਨ ਦੇ ਸਵਾਗਤ ਨਾਲ ਕੀਤੀ ਗਈ। ਇਸ ਸਪੋਰਟਸ ਮੀਟ ਦੇ ਸਰਪ੍ਰਸਤ
ਸਰਦਾਰਨੀ ਪੂਰਨ ਕੌਰ ਜੀ ਵੀ ਵਿਦਿਆਰਥੀਆਂ ਨੂੰ ਆਸ਼ੀਰਵਾਦ ਦੇਣ ਲਈ ਹਾਜ਼ਰ ਹੋਏ। ਸਭ ਤੋਂ
ਪਹਿਲਾਂ ਵਿਦਿਆਰਥੀਆਂ ਵੱਲੋਂ ਕਵੀਸ਼ਰੀ ਗਾਇਨ ਕੀਤਾ ਗਿਆ। ਮੁੱਖ ਮਹਿਮਾਨਾਂ ਵੱਲੋਂ ਖੇਡ
ਮੁਕਾਬਲਾ ਸ਼ੁਰੂ ਕਰਨ ਦੀ ਪ੍ਰਵਾਨਗੀ ਦੇਣ ਤੋਂ ਬਾਅਦ ਹਰ ਉਮਰ ਵਰਗ ਦੇ ਵਿਦਿਆਰਥੀਆਂ ਨੇ
100ਮੀਟਰ, 400ਮੀਟਰ , ਲੰਬੀ ਛਾਲ, ਗੋਲਾ ਸੁੱਟਣਾ, ਰੱਸਾਕਸ਼ੀ ,ਹਰਡਲ ਰੇਸ ਅਤੇ ਦਰਸ਼ਕਾਂ
ਦਾ ਮਨ ਮੋਹਨ ਵਾਲੀਆਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ। ਵਿਦਿਆਰਥੀਆਂ ਨੇ
ਮਾਪਿਆਂ ਦਾ ਮਨ ਮੋਹਣ ਲਈ ਪੰਜਾਬ ਦਾ ਲੋਕ ਨਾਚ ਭੰਗੜਾ ਪੇਸ਼ ਕੀਤਾ । ਇਸ ਮੌਕੇ ਤੇ ਸ
.ਗੁਰਪ੍ਰੀਤ ਸਿੰਘ ਸੇਖੋਂ , ਸ਼੍ਰੀ ਅਨਿਲ ਮਿੱਤਲ , ਸ. ਲਾਲਜੀਤ ਸਿੰਘ ਜੀ, ਡਾਕਟਰ
ਯਸ਼ਪਾਲ ਖੰਨਾ, ਡਾਕਟਰ ਦਾਨਿਸ਼ ਖੰਨਾ ਅਤੇ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਹੋਏ। ਪਹਿਲੇ
,ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ
ਗਿਆ। ਇਸ ਤੋਂ ਇਲਾਵਾ ਸੈਸ਼ਨ 2025-26 ਵਿੱਚ ਵੱਖ-ਵੱਖ ਖੇਤਰਾਂ ਵਿੱਚ ਜੇਤੂ ਰਹੇ
ਵਿਦਿਆਰਥੀਆਂ ਨੂੰ ਸਕੂਲ ਦਾ ਮਾਣ ਖਿਤਾਬ ਦਿੱਤਾ ਗਿਆ। ਸਮਾਗਮ ਦੀ ਸਮਾਪਤੀ ਮਾਰਸ਼ਲ ਆਰਟ
ਨਾਲ ਕੀਤੀ ਗਈ, ਸਕੂਲ ਪ੍ਰਬੰਧਕਾਂ ਨੇ ਆਏ ਹੋਏ ਮਾਪਿਆਂ ਅਤੇ ਇਲਾਕਾ ਨਿਵਾਸੀਆਂ ਦਾ
ਧੰਨਵਾਦ ਕੀਤਾ।
PUNJAB LOK SAMACHAAR
LOK SMACHAR
ਪੰਜਾਬ ਲੋਕ ਸਮਾਚਾਰ
ਹੋਰ ਖ਼ਬਰਾਂ ਪੜ੍ਹੋ
ਖ਼ਬਰਾਂ ਲੋਡ ਹੋ ਰਹੀਆਂ ਹਨ...



0 Comments