ਸਨੌਰ 18 ਦਸੰਬਰ (ਸੁਖਦੇਵ ਵਿਰਕ)
ਬਲਾਕ ਸੰਮਤੀ ਚੋਣਾਂ ਵਿੱਚ ਅਜਾਦ ਉਮੀਦਵਾਰ ਪਰਗਟ ਸਿੰਘ ਬੋਲੜ ਦੀ ਸ਼ਾਨਦਾਰ ਜਿੱਤ ’ਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ, ਚੌਧਰੀ ਨਿਰਮੈਲ ਗਨੌਰ ਅਤੇ ਸੁਖਬੀਰ ਸੁੱਖੀ ਨੇ ਪਰਗਟ ਸਿੰਘ ਬੋਲੜ ਨੂੰ ਦਿਲੋਂ ਵਧਾਈ ਦਿੱਤੀ, ਇਸ ਮੌਕੇ ਚੌਧਰੀ ਨਿਰਮੈਲ ਗਨੌਰ ਨੇ ਕਿਹਾ ਕਿ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਹਮੇਸ਼ਾ ਹਲਕੇ ਦੀ ਆਵਾਜ਼ ਬਣ ਕੇ ਕੀਤੀ ਸੇਵਾ ਲੋਕਾਂ ਵਿੱਚ ਅਜੇ ਵੀ ਮਜ਼ਬੂਤ ਪਕੜ ਦਰਸਾ ਰਹੀ ਹੈ ਅਤੇ ਹਲਕੇ ਦੇ ਹੱਕਾਂ ਦੀ ਲੜਾਈ ਢੰਗ ਨਾਲ ਲੜ ਸਕਦਾ ਹੈ ਅਤੇ ਇਸ ਮਾਮਲੇ ਵਿੱਚ ਚੰਦੂਮਾਜਰਾ ’ਤੇ ਅਜੇ ਵੀ ਲੋਕਾਂ ਦਾ ਭਰੋਸਾ ਕਾਇਮ ਹੈ ਪਰਗਟ ਸਿੰਘ ਬੋਲੜ ਦੀ ਜਿੱਤ ਲੋਕਾਂ ਦੇ ਭਰੋਸੇ ਅਤੇ ਇਮਾਨਦਾਰ ਸਿਆਸਤ ਦੀ ਜਿੱਤ ਹੈ। ਉਨ੍ਹਾਂ ਆਸ ਜਤਾਈ ਕਿ ਨਵੇਂ ਚੁਣੇ ਗਏ ਮੈਂਬਰ ਵਜੋਂ ਪਰਗਟ ਸਿੰਘ ਬੋਲੜ ਇਲਾਕੇ ਦੇ ਵਿਕਾਸ, ਲੋਕ ਭਲਾਈ ਅਤੇ ਨੌਜਵਾਨਾਂ ਦੇ ਹਿੱਤਾਂ ਲਈ ਨਿਰੰਤਰ ਕੰਮ ਕਰਨਗੇ। ਉੱਥੇ ਹੀ ਸੁਖਬੀਰ ਸੁੱਖੀ ਨੇ ਕਿਹਾ ਕਿ ਅਜਾਦ ਉਮੀਦਵਾਰ ਦੀ ਜਿੱਤ ਸਾਬਤ ਕਰਦੀ ਹੈ ਕਿ ਲੋਕ ਪਾਰਟੀਬੰਦੀ ਤੋਂ ਉੱਪਰ ਉੱਠ ਕੇ ਕਾਬਲ ਅਤੇ ਜਮੀਨੀ ਆਗੂਆਂ ਨੂੰ ਤਰਜੀਹ ਦੇ ਰਹੇ ਹਨ। ਉਨ੍ਹਾਂ ਪਰਗਟ ਸਿੰਘ ਬੋਲੜ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਹਮੇਸ਼ਾਂ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਣਗੇ । ਪਰਗਟ ਸਿੰਘ ਬੋਲੜ ਨੇ ਵੀ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬਿਨਾਂ ਕਿਸੇ ਭੇਦਭਾਵ ਦੇ ਪੂਰੇ ਇਲਾਕੇ ਦੀ ਸੇਵਾ ਕਰਨਗੇ ਅਤੇ ਹਰ ਵਰਗ ਦੇ ਵਿਕਾਸ ਲਈ ਇਮਾਨਦਾਰੀ ਨਾਲ ਕੰਮ ਕਰਨਗੇ।
ਹੋਰ ਖ਼ਬਰਾਂ ਪੜ੍ਹੋ
ਖ਼ਬਰਾਂ ਲੋਡ ਹੋ ਰਹੀਆਂ ਹਨ...


0 Comments