⚠ IMPORTANT NOTICE
BREAKING
ਖਬਰਾਂ ਲੋਡ ਹੋ ਰਹੀਆਂ ਹਨ...
01  /  --
ਮੁੱਖ ਖ਼ਬਰਾਂ EK NAZAR
● LATEST
ਖ਼ਬਰਾਂ ਲੋਡ ਹੋ ਰਹੀਆਂ ਹਨ...
ਖ਼ਬਰਾਂ ਲੋਡ ਹੋ ਰਹੀਆਂ ਹਨ...

 


ਸਨੌਰ ‘ਚ ਮਿਆਦ ਖ਼ਤਮ ਹੋਏ ਉਤਪਾਦਾਂ ਦੀ ਵਿਕਰੀ ਜ਼ੋਰਾ ਤੇ

ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ ਦੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ

ਮਿਆਦ ਲੰਘਣ ਦੇ ਬਾਵਜੂਦ ਵੀ ਬਜ਼ਾਰ ਚ ਧੜ੍ਹਲੇ ਨਾਲ ਵਿਕ ਰਹੀ ਖਾਣ ਦੀ ਵਸਤੂ ਦਾ ਦ੍ਰਿਸ਼।


ਸਨੌਰ 13 ਦਸੰਬਰ (ਸੁਖਦੇਵ ਸਿੰਘ ਵਿਰਕ)
ਸਨੌਰ ਵਿਚ ਸਿਹਤ ਨਾਲ ਜੁੜੀ ਇਕ ਗੰਭੀਰ ਲਾਪਰਵਾਹੀ ਸਾਹਮਣੇ ਆਈ ਹੈ, ਜਿਸ ਵਿਚ ਕੁਝ ਪ੍ਰਚੂਨ ਦੀਆਂ ਦੁਕਾਨਾਂ ‘ਤੇ ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਐਕਸਪਾਈਰੀ ਹੋਣ ਤੋਂ ਬਾਅਦ ਵੀ ਵੇਚਿਆ ਜਾ ਰਿਹਾ ਹੈ। ਇਸ ਗਲਤ ਰਵਾਇਤ ਨੇ ਸਥਾਨਕ ਵਸਨੀਕਾਂ ਵਿਚ ਚਿੰਤਾ ਦੀ ਲਹਿਰ ਪੈਦਾ ਕਰ ਦਿੱਤੀ ਹੈ, ਕਿਉਂਕਿ ਮਿਆਦ ਪੁੱਗ ਚੁੱਕੇ ਸਮਾਨ ਦੀ ਵਰਤੋਂ ਨਾਲ ਸਿਹਤ ਸੰਬੰਧੀ ਖਤਰੇ ਕਾਫ਼ੀ ਵਧ ਜਾਂਦੇ ਹਨ। ਜਾਣਕਾਰੀ ਮੁਤਾਬਕ, ਕੇਵਲ ਐਕਸਪਾਈਰੀ ਤੋਂ ਬਾਅਦ ਦਾ ਸਮਾਨ ਹੀ ਨਹੀਂ, ਬਲਕਿ ਕਈ ਉਤਪਾਦਾਂ ‘ਤੇ ਮੇਨੂਫੈਕਚਰਿੰਗ ਅਤੇ ਐਕਸਪਾਈਰੀ ਤਾਰੀਖਾਂ ਲਈ ਕੋਲਮ ਤਾਂ ਬਣਾਇਆ ਗਿਆ ਹੈ ਪਰ ਉੱਥੇ ਕੋਈ ਤਾਰੀਖ ਦਰਜ ਨਹੀਂ ਕੀਤੀ ਗਈ। ਇਹ ਲੇਬਲਿੰਗ ਦੀ ਸਾਫ਼ ਉਲੰਘਣਾ ਹੈ। ਭਾਰਤ ਦੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ ਦੇ ਨਿਯਮਾਂ ਮੁਤਾਬਕ, ਹਰ ਪੈਕਡ ਫੂਡ ਉਤਪਾਦ ‘ਤੇ ਮੇਨੂਫੈਕਚਰਿੰਗ ਅਤੇ ਐਕਸਪਾਈਰੀ ਦੀ ਸਪਸ਼ਟ ਤਾਰੀਖ ਦਾ ਲਿਖਨਾ ਲਾਜ਼ਮੀ ਹੈ। ਤਾਰੀਖ ਨਾ ਦਰਜ ਕਰਨਾ ਖੁਰਾਕ ਸੁਰੱਖਿਆ ਨਿਯਮਾਂ ਦੀ ਗੰਭੀਰ ਘਾਟ ਮੰਨੀ ਜਾਂਦੀ ਹੈ। ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਇਹ ਲਾਪਰਵਾਹੀ ਲੰਬੇ ਸਮੇਂ ਤੋਂ ਜਾਰੀ ਹੈ, ਪਰ ਇਸ ‘ਤੇ ਨਾ ਤਾਂ ਦੁਕਾਨਦਾਰ ਸਚੇਤ ਹਨ ਅਤੇ ਨਾ ਹੀ ਸੰਬੰਧਤ ਵਿਭਾਗ ਵੱਲੋਂ ਕੋਈ ਸਖ਼ਤ ਕਾਰਵਾਈ ਦੇਖਣ ਨੂੰ ਮਿਲੀ ਹੈ। ਕਈ ਵਾਸੀਆਂ ਨੇ ਦੱਸਿਆ ਕਿ ਬੱਚਿਆਂ ਵੱਲੋਂ ਖਾਧੇ ਜਾਣ ਵਾਲੇ ਨਮਕੀਨ, ਚਾਕਲੇਟ, ਬਿਸਕੁਟ ਅਤੇ ਡ੍ਰਾਈ ਸਨੈਕਸ ‘ਤੇ ਤਾਰੀਖ ਗ਼ਾਇਬ ਹੋਣ ਜਾਂ ਐਕਸਪਾਈਰੀ ਤੋਂ ਬਾਅਦ ਵੀ ਵਿਕਰੀ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ, ਜੋ ਚਿੰਤਾਜਨਕ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਸਨੌਰ ਵਿੱਚ ਤੁਰੰਤ ਚੈਕਿੰਗ ਮੁਹਿੰਮ ਚਲਾਈ ਜਾਵੇ, ਤਾਂ ਜੋ ਨਕਲੀ ਅਤੇ ਮਿਆਦ ਪੁੱਗੇ ਸਮਾਨ ਦੀ ਵਿਕਰੀ ‘ਤੇ ਰੋਕ ਲਗ ਸਕੇ। 

ਕੀ ਕਹਿਣਾ ਹੈ  ਜਿਲ੍ਹਾ ਹੈਲਥ ਅਫਸਰ ਦਾ -

ਇਸ ਮਾਮਲੇ ਸਬੰਧੀ ਜਿਲ੍ਹਾ ਹੈਲਥ ਅਫਸਰ ਡਾ ਗੁਰਪ੍ਰੀਤ ਕੌਰ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸਾਡੀ ਟਿਮ ਰੈਗੂਲਰ ਚੈਕਿੰਗ ਕਰਦੀ ਹੈ ਅਤੇ ਆਉਂਦੇ ਦਿਨਾਂ ਚ ਵੀ ਇਹ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਚੈਕਿੰਗ ਕੀਤੀ ਜਾਵੇਗੀ। 



PUNJAB LOK SAMACHAAR
LOK SMACHAR
ਪੰਜਾਬ ਲੋਕ ਸਮਾਚਾਰ
 

ਹੋਰ ਖ਼ਬਰਾਂ ਪੜ੍ਹੋ
ਖ਼ਬਰਾਂ ਲੋਡ ਹੋ ਰਹੀਆਂ ਹਨ...

Post a Comment

0 Comments

 


THE VOICE OF PUNJAB

PUNJAB LOK
SAMACHAR

PUNJAB • POLITICS • NEWS • PUBLIC
ਖ਼ਬਰਾਂ ਲੋਡ ਹੋ ਰਹੀਆਂ ਹਨ...

● Punjab Lok Samachar

ਪੰਜਾਬ ਅਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਨਾਲ ਜੁੜੇ ਰਹੋ।

ਤਾਜ਼ਾ ਖ਼ਬਰਾਂ ਸਿੱਧੀਆਂ ਪਾਓ

ਆਪਣੀ Email ਦਿਓ ਅਤੇ Punjab Lok Samachar ਦੀਆਂ ਮਹੱਤਵਪੂਰਨ ਖ਼ਬਰਾਂ ਨਾਲ ਜੁੜੇ ਰਹੋ।

ਤੁਹਾਡੀ ਜਾਣਕਾਰੀ ਸੁਰੱਖਿਅਤ ਰਹੇਗੀ।