ਨੈਸ਼ਨਲ ਤਲਵਾਰਬਾਜ਼ੀ ਮੁਕਾਬਲਿਆਂ ਲਈ ਜੈਸਮੀਨ, ਗੁਰਲੀਨ ਰੱਖੜਾ, ਕੀਤਰਮੀਤ ਓੜੀਸਾ ਵਿਖੇ ਹੋਣ ਵਾਲੀ ਜੁਨੀਅਰ ਨੈਸ਼ਨਲ ਟੀਮ ਵਿਚ ਹੋਈ ਚੋਣ
ਪਟਿਆਲਾ 13 ਦਸੰਬਰ(ਰਾਜਿੰਦਰ ਸਿੰਘ ਥਿੰਦ)
ਅੰਡਰ ਜੂਨੀਅਰ 20 ਸਾਲਾਂ ਸਟੇਟ ਫੈਨਸੀ ਚੈਂਪੀਅਨਸ਼ਿਪ ਪਟਿਆਲਾ ਦੇ ਆਤਮਾ ਰਾਮ ਆਸ਼ਰਮ
ਪਟਿਆਲਾ ਵਿਖੇ ਕਰਵਾਈ ਗਈ, ਜਿਸ ਵਿਚ ਮਹਿਲਾ ਅਤੇ ਪੁਰਸ਼ਾਂ ਦੀ ਤਿੰਨ ਰੋਜ਼ਾ ਜੁਨੀਅਰ ਪੰਜਾਬ
ਸਟੇਟ ਤਲਵਾਰਬਾਜੀ ਚੈਂਪੀਅਨਸ਼ਿਪ ਹੋਈ। ਇਹ ਚੈਂਪੀਅਨਸ਼ਿਪ ਪੰਜਾਬ ਫੈਨਸਿੰਗ ਐਸੋਸੀਏਸ਼ਨ ਅਤੇ
ਪਟਿਆਲਾ ਫੈਨਸਿੰਗ ਐਸੋਸੀਏਸ਼ਨ ਵੱਲੋਂ ਸਾਂਝੇ ਤੌਰ ’ਤੇ ਕਰਵਾਈ ਗਈ, ਜਿਸ ਵਿਚ ਜੁਨੀਅਰ
ਸਟੇਟ ਤਲਵਾਰਬਾਜੀ ਚੈਂਪੀਅਨਸ਼ਿਪ ਦੇ ਫੋਇਲ ਤਲਵਾਰਬਾਜੀ ਮੁਕਾਬਲਿਆਂ ਵਿਚ ਪਟਿਆਲੇ ਦੀਆਂ ਦੋ
ਲੜਕੀਆਂ ਨੇ ਬਾਜ਼ੀ ਮਾਰੀ, ਜਿਸ ਵਿਚ ਜੈਸਮੀਨ ਪਟਿਆਲਾ ਨੇ ਗੋਲਡ ਮੈਡਲ ਤੇ ਤੇ ਗੁਰਲੀਨ
ਕੌਰ ਰੱਖੜਾ ਨੇ ਬ੍ਰਾਉਜ਼ ਮੈਡਲ ਹਾਸਿਲ ਕਰਕੇ ਪਟਿਆਲਾ ਦਾ ਨਾਮ ਚਮਕਾਇਆ ਹੈ, ਉਥੇ ਹੀ
ਕੀਰਤਮੀਤ ਕੌਰ ਨੇ ਸਿਲਵਰ ਮੈਡਲ ਜਿੱਤਿਆ ਹੈ, ਉਥੇ ਹੀ ਇਹ ਤਿੰਨੇ ਲੜਕੀਆਂ ਓਡੀਸਾ ਦੇ
ਕਟਕ ਸਟੇਡੀਅਮ ਵਿਖੇ 5 ਜਨਵਰੀ 2026 ਤੋਂ ਸ਼ੁਰੂ ਹੋਣ ਜਾ ਜਾ ਰਹੀ ਜੁਨੀਅਰ ਨੈਸ਼ਨਲ
ਤਲਵਾਰਬਾਜੀ ਚੈਂਪੀਅਨਸ਼ਿਪ ਲਈ ਵੀ ਚੁਣੀਆਂ ਗਈਆਂ ਹਨ, ਜਿਥੇ ਉਹ ਫਾਈਲ ਇਵੈਂਟ ਮੁਕਾਬਲੇ ਲਈ
ਪੰਜਾਬ ਦੀ ਟੀਮ ਵਜੋਂ ਖੇਡਣਗੀਆਂ ਉਥੇ ਹੀ ਪਟਿਆਲਾ ਵਿਖੇ ਹੋਈ ਜੁਨੀਅਰ ਸਟੇਟ
ਚੈਂਪੀਅਨਸ਼ਿਪ ਵਿਚ ਇਨ੍ਹਾਂ ਲੜਕੀਆਂ ਨੇ ਖੂਬ ਨਾਮ ਚਮਕਾਇਆ ਹੈ, ਜਿਥੇ ਇਨ੍ਹਾਂ ਲੜਕੀਆਂ
ਨੂੰ ਸੈਕਟਰੀ ਅਨਿਲ ਅਰੋੜਾ , ਨਰਿੰਦਰ ਕੁਮਾਰ ਆਦਿ ਹੋਰ ਪਤਵੰਤਿਆਂ ਨੇ ਸਨਮਾਨਿਤ ਕਰਨ ਦੀ
ਰਸਮ ਅਦਾ ਕੀਤੀ। ਜ਼ਿਕਰਯੋਗ ਹੈ ਕਿ ਗੁਰਲੀਨ ਕੌਰ ਰੱਖੜਾ ਬ੍ਰਾਊਜ਼ ਮੈਡਲ ਜੇਤੂ ਪੀ ਆਈ ਐਸ
ਮੋਹਾਲੀ ਵਿਖੇ ਟਰੇਨਿੰਗ ਲੈ ਰਹੀ ਹੈ, ਉਥੇ ਹੀ ਸਰਕਾਰੀ ਕਾਲਜ ਮੋਹਾਲੀ ਦੀ ਵਿਦਿਆਰਥਣ ਹੈ
ਲਿਹਾਜਾ ਲੰਘੀਆਂ ਨੈਸ਼ਨਲ ਤਲਵਾਰਬਾਜੀ ਮੁਕਾਬਲਿਆਂ ਵਿਚ ਦੋ ਵਾਰ ਤਮਗਾ ਹਾਸਿਲ ਕਰਕੇ ਆਪਣੀ
ਸਟੇਟ ਅਤੇ ਕਾਲਜ ਦਾ ਨਾਮ ਚਮਕਾ ਚੁੱਕੀ ਹੈ ਇਸਦੇਅੰਤਰਰਾਸ਼ਟਰੀ ਕੋਚ ਪੰਕਜ ਸਿੰਗਲਾ ਨੇ
ਕਿਹਾ ਕਿ ਗੁਰਲੀਨ ਕੌਰ ਰੱਖੜਾ ਦੇ ਨਾਲ ਨਾਲ ਹੋਰ ਖਿਡਾਰੀ ਵੀ ਤਲਵਾਰਬਾਜੀ ਮੁਕਾਬਲਿਆਂ ਲਈ
ਟਰੇਨਿੰਗ ਲੈ ਰਹੇ ਹਨ ਜੋ ਜਲਦ ਹੀ ਵੱਖ-ਵੱਖ ਚੈਂਪੀਅਨਸ਼ਿਪਾਂ ਰਾਹੀਂ ਆਪਣੇ ਸੂਬੇ ਦਾ ਨਾਮ
ਚਮਕਾਉਣਗ। ਇਸ ਮੌਕੇ ਪੀ.ਆਈ.ਐਸ. ਮੋਹਾਲੀ ਤੋਂ ਹੋਰ ਫੈਨਸਿੰਗ ਕੋਚ ਵੀ ਹਾਜ਼ਰ ਸਨ।
ਹੋਰ ਖ਼ਬਰਾਂ ਪੜ੍ਹੋ
ਖ਼ਬਰਾਂ ਲੋਡ ਹੋ ਰਹੀਆਂ ਹਨ...



0 Comments