ਪਟਿਆਲਾ 18 ਦਸੰਬਰ (ਰਾਜਿੰਦਰ ਥਿੰਦ)
ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਛੁੱਟੀ 'ਤੇ ਗਏ ਪਟਿਆਲਾ ਐਸ ਐਸ ਪੀ ਵਰੁਣ ਸ਼ਰਮਾ ਨੇ ਮੁੜ ਡਿਊਟੀ ਸੰਭਾਲ ਲਈ ਹੈ। ਛੁੱਟੀ ਤੋਂ ਪਰਤਦਿਆਂ ਹੀ ਐੱਸ ਐੱਸ ਪੀ ਵਲੋਂ ਸਮੂਹ ਅਧਿਕਾਰੀਆਂ ਨਾਲ ਬੈਠਕ ਵੀ ਬੁਲਾ ਲਈ ਹੈ। ਦੱਸਣਾ ਬਣਦਾ ਹੈ ਕਿ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣ ਦੀ ਨਾਮਜ਼ਦਗੀਆਂ ਤੋਂ ਇਕ ਦਿਨ ਪਹਿਲਾਂ ਇਕ ਆਡੀਓ, ਵੀਡਿਓ ਵਾਇਰਲ ਹੋਣ ਦਾ ਵਿਵਾਦ ਸ਼ੁਰੂ ਹੋਇਆ ਸੀ। ਜਿਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਟਿਆਲਾ ਦੇ ਐਸ ਐਸ ਪੀ ਵਰੁਣ ਸ਼ਰਮਾ ਤੇ ਗੰਭੀਰ ਦੋਸ਼ ਲਾਉਂਦਿਆਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਤੇ ਹਾਈ ਕੋਰਟ ਵਿਚ ਪਟੀਸ਼ਨ ਵੀ ਦਾਇਰ ਕੀਤੀ ਸੀ। ਇਸ ਵਿਵਾਦ ਦੌਰਾਨ ਐਸ ਐਸ ਪੀ ਵਰੁਣ ਸ਼ਰਮਾ 10 ਦਸੰਬਰ ਨੂੰ ਇਕ ਹਫਤੇ ਲਈ ਛੁੱਟੀ ਤੇ ਚਲੇ ਗਏ ਸਨ। ਚੋਣ ਨਤੀਜੇ ਆਉਣ ਤੋਂ ਇਕ ਦਿਨ ਬਾਅਦ ਵੀਰਵਾਰ ਵਰੁਣ ਸ਼ਰਮਾ ਡਿਊਟੀ ਤੇ ਪਰਤੇ ਹਨ।
ਹੋਰ ਖ਼ਬਰਾਂ ਪੜ੍ਹੋ
ਖ਼ਬਰਾਂ ਲੋਡ ਹੋ ਰਹੀਆਂ ਹਨ...



0 Comments