⚠ IMPORTANT NOTICE
BREAKING
ਖਬਰਾਂ ਲੋਡ ਹੋ ਰਹੀਆਂ ਹਨ...
01  /  --
ਮੁੱਖ ਖ਼ਬਰਾਂ EK NAZAR
● LATEST
ਖ਼ਬਰਾਂ ਲੋਡ ਹੋ ਰਹੀਆਂ ਹਨ...
ਖ਼ਬਰਾਂ ਲੋਡ ਹੋ ਰਹੀਆਂ ਹਨ...

 


ਸਪੀਕਰ ਕੁਲਤਾਰ ਸੰਧਵਾਂ ਵਲੋਂ ਵਿਧਾਇਕ ਖਹਿਰਾ ਨੂੰ ਵਧਾਈ ਦੇਣ 'ਤੇ ਸਾਹਮਣੇ ਆਇਆ ਖਹਿਰਾ ਦਾ ਪ੍ਰਤੀਕਰਮ

 

 

ਨਡਾਲਾ/ ਕਪੂਰਥਲਾ , 6 ਜਨਵਰੀ (ਪੰਜਾਬ ਲੋਕ ਸਮਾਚਾਰ ਬਿਊਰੋ)

 ਆਉਂਦੀ 13 ਜਨਵਰੀ ਨੂੰ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਜਨਮ ਦਿਨ 'ਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵਲੋਂ ਅਡਵਾਂਸ ਵਿਚ ਖਹਿਰਾ ਨੂੰ ਵਧਾਈ ਦਿੱਤੀ ਗਈ ਹੈ, ਜਿਸਦੇ ਜਵਾਬ ਵਿਚ ਵਿਧਾਇਕ ਖਹਿਰਾ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ।ਖਹਿਰਾ ਨੇ ਸੋਸ਼ਲ ਮੀਡੀਆ ਹੈਂਡਲ ਐਕਸ 'ਤੇ ਕੁਲਤਾਰ ਸੰਧਵਾਂ ਦਾ ਧੰਨਵਾਦ ਕਰਦਿਆਂ ਲਿਖਿਆ ਹੈ ਕਿ ਮੇਰੇ ਆਉਣ ਵਾਲੇ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ , ਪਰ ਮੈਨੂੰ ਇਹ ਕਹਿੰਦੇ ਹੋਏ ਅਫ਼ਸੋਸ ਹੈ ਕਿ ਇਹ ਤੁਹਾਡੇ ਵਲੋਂ ਦੋਹਰੇ ਮਾਪਦੰਡਾਂ ਤੋਂ ਇਲਾਵਾ ਕੁਝ ਨਹੀਂ ਹੈ, ਕਿਉਂਕਿ ਇਸ ਪੱਤਰ ਵਿਚ ਤੁਸੀਂ ਜਨਤਕ ਮੁੱਦਿਆਂ ਪ੍ਰਤੀ ਮੇਰੇ ਯੋਗਦਾਨ ਦੀ ਸ਼ਲਾਘਾ ਕਰ ਰਹੇ ਹੋ ਪਰ ਜਦੋਂ ਮੈਂ ਜਨਤਕ ਮੁੱਦਿਆਂ ਨੂੰ ਉਠਾਉਣ ਲਈ ਸਮਾਂ ਮੰਗਦਾ ਹਾਂ ਤਾਂ ਤੁਸੀਂ ਮੈਨੂ ਵਿਧਾਨ ਸਭਾ ਵਿਚੋਂ ਕੱਢ ਦਿੰਦੇ ਹੋ।ਇਸ ਤੱਥ ਤੋਂ ਇਲਾਵਾ ਤੁਸੀਂ ਮੈਨੂੰ ਪਿਛਲੇ ਕੁਝ ਸਾਲਾਂ ਤੋਂ ਬੋਲਣ ਤੋਂ ਰੋਕਿਆ ਹੈ। ਮੈਂ ਤੁਹਾਨੂੰ ਸੁਝਾਅ ਦਿੰਦਾ ਹਾਂ ਕਿ ਤੁਸੀਂ ਵਿਰੋਧੀ ਧਿਰ ਦੇ ਬੈਂਚਾਂ ਪ੍ਰਤੀ ਆਪਣੀ ਪਹੁੰਚ ਨੂੰ ਸੁਧਾਰੋ ਅਤੇ ਆਪਣੀਆਂ "ਕਾਰਵਾਈਆਂ ਨੂੰ ਸ਼ਬਦਾਂ ਨਾਲੋਂ ਉੱਚੀ ਆਵਾਜ਼ ਵਿਚ ਬੋਲਣ ਦਿਓ।

 

PUNJAB LOK SAMACHAAR
LOK SMACHAR
ਪੰਜਾਬ ਲੋਕ ਸਮਾਚਾਰ

 

ਹੋਰ ਖ਼ਬਰਾਂ ਪੜ੍ਹੋ
ਖ਼ਬਰਾਂ ਲੋਡ ਹੋ ਰਹੀਆਂ ਹਨ...

Post a Comment

0 Comments

 


THE VOICE OF PUNJAB

PUNJAB LOK
SAMACHAR

PUNJAB • POLITICS • NEWS • PUBLIC
ਖ਼ਬਰਾਂ ਲੋਡ ਹੋ ਰਹੀਆਂ ਹਨ...

● Punjab Lok Samachar

ਪੰਜਾਬ ਅਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਨਾਲ ਜੁੜੇ ਰਹੋ।

ਤਾਜ਼ਾ ਖ਼ਬਰਾਂ ਸਿੱਧੀਆਂ ਪਾਓ

ਆਪਣੀ Email ਦਿਓ ਅਤੇ Punjab Lok Samachar ਦੀਆਂ ਮਹੱਤਵਪੂਰਨ ਖ਼ਬਰਾਂ ਨਾਲ ਜੁੜੇ ਰਹੋ।

ਤੁਹਾਡੀ ਜਾਣਕਾਰੀ ਸੁਰੱਖਿਅਤ ਰਹੇਗੀ।