ਸਨੌਰ (ਪਟਿਆਲਾ) 25 ਸਤੰਬਰ (ਰਾਜਿੰਦਰ ਸਿੰਘ ਥਿੰਦ)  - ਵਿਧਾਨ ਸਭਾ ਹਲਕਾ ਸਨੌਰ ਸੰਭਾਵੀ ਉਮੀਦਵਾਰ ਦੇ ਹੱਕ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਸਨੌਰ ਹਲਕੇ ਦੀ ਤਹਿਸੀਲ ਦੁੱਧਨ ਸਾਧਾਂ ਦੀ ਅਨਾਜ ਮੰਡੀ ਵਿਖ਼ੇ 27ਸਤੰਬਰ ਨੂੰ ਹੋਣ ਵਾਲੀ ਫ਼ਤਿਹ ਰੈਲੀ ਝੋਨੇ ਦੇ ਸੀਜਨ ਦੇ ਸ਼ੁਰੂ ਹੋਣ, ਬੀ ਜੇ ਪੀ ਦੀ ਨਸ਼ਿਆਂ ਖਿਲਾਫ਼ ਪੰਜਾਬ ਯਾਤਰਾ ਅਤੇ  ਹੋਰ ਪ੍ਰਬੰਧਕੀ ਕਾਰਨਾਂ ਕਾਰਨ ਨਵੰਬਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ! ਜੇ ਪੀ ਪੀ ਦੇ ਸੀਨੀਅਰ ਆਗੂ ਸਤਪਾਲ ਸਿੰਘ ਪੂਨੀਆ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਹਾਈ ਕਮਾਂਡ ਵੱਲੋਂ ਆੜ੍ਹਤੀ, ਮਜ਼ਦੂਰ ਅਤੇ ਕਿਸਾਨ ਵੀਰਾਂ ਦੇ ਹਿੱਤ ਨੂੰ ਮੁੱਖ ਰੱਖਦੇ ਹੋਏ ਹਲਕਾ ਸਨੌਰ ਦੇ ਦੁੱਧਨ ਸਾਧਾਂ ,ਦੇਵੀਗੜ੍ਹ (ਪਟਿਆਲਾ)ਵਿੱਚ 27 ਸਤੰਬਰ ਨੂੰ ਹੋਣ ਜਾ ਰਹੀ ਰੈਲੀ ਨੂੰ ਮੁੱਲਤਵੀ ਕਰ ਦਿੱਤਾ ਗਿਆ ਹੈ।ਉਹਨਾਂ ਦੱਸਿਆ ਕਿ ਇਹ ਰੈਲੀ ਹੁਣ ਕਿਸਾਨਾਂ ਦੀ ਜੀਰੀ ਦੀ ਫ਼ਸਲ ਸਾਂਭਣ ਤੋਂ ਬਾਅਦ ਨਵੰਬਰ ਵਿਚ ਹਾਈ ਕਮਾਂਡ ਵੱਲੋਂ ਦੁਬਾਰਾ ਉਲੀਕੀ ਜਾਵੇਗੀ।ਭਾਰਤੀ ਜਨਤਾ ਪਾਰਟੀ ਹਲਕਾ ਸਨੌਰ ਦੇ ਸਮੁੱਚੇ ਵਰਕਰਾਂ ਨੂੰ ਦਿਲੋਂ ਅਪੀਲ ਆਪ ਜੀ ਦੇ ਹਰ ਦੁੱਖ ਸੁੱਖ ਵਿਚ ਹਮੇਸ਼ਾਂ ਪਹਿਲੀ ਕਤਾਰ ਵਿਚ ਨਜ਼ਰ ਆਵਾਂਗਾ।