19 ਨਵੰਬਰ ਨੂੰ ਹੋਵੇਗੀ ਲਾਂਚ, Jason ਅਤੇ Lucia ਦੀ ਜੋੜੀ ਨੂੰ ਲੈ ਕੇ ਦੁਨੀਆ ਭਰ ਦੇ ਗੇਮਰਾਂ ਵਿੱਚ ਭਾਰੀ ਉਤਸ਼ਾਹ
ਅਮਰੀਕਾ, 18 ਨਵੰਬਰ (ਬਿਊਰੋ ਰਿਪੋਰਟ) - ਦੁਨੀਆ ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਵੀਡੀਓ ਗੇਮਾਂ ਵਿੱਚ ਸ਼ੁਮਾਰ 'ਗ੍ਰੈਂਡ ਥੈਫਟ ਆਟੋ 6' (GTA 6) ਨੇ ਰਿਲੀਜ਼ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ ’ਤੇ ਧਮਾਲ ਮਚਾ ਦਿੱਤੀ ਹੈ। ਗੇਮ ਦੇ ਟ੍ਰੇਲਰ, ਪੋਸਟਰਾਂ ਅਤੇ ਇਸ ਨਾਲ ਜੁੜੀਆਂ ਵੀਡੀਓਜ਼ ਨੂੰ ਲੈ ਕੇ ਗੇਮਿੰਗ ਪ੍ਰੇਮੀਆਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਦੁਨੀਆ ਭਰ ਦੇ ਗੇਮਰ ਇਸ ਗੇਮ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। Rockstar Games ਵੱਲੋਂ ਤਿਆਰ ਕੀਤੀ ਜਾ ਰਹੀ GTA 6 ਨੂੰ 19 ਨਵੰਬਰ 2026 ਨੂੰ ਲਾਂਚ ਕਰਨ ਦੀ ਅਧਿਕਾਰਤ ਤਾਰੀਖ ਐਲਾਨੀ ਗਈ ਹੈ। ਇਸ ਗੇਮ ਵਿੱਚ ਖਿਡਾਰੀਆਂ ਨੂੰ Vice City ਦੀ ਨਵੀਂ ਦੁਨੀਆ ਦੇਖਣ ਨੂੰ ਮਿਲੇਗੀ, ਜੋ ਕਿ ਕਾਫ਼ੀ ਸ਼ਾਨਦਾਰ ਗ੍ਰਾਫਿਕਸ, ਆਧੁਨਿਕ ਤਕਨਾਲੋਜੀ ਅਤੇ ਦਿਲਚਸਪ ਕਹਾਣੀ ਨਾਲ ਲੈਸ ਹੋਵੇਗੀ। ਇਸ ਵਾਰ ਗੇਮ ਦੇ ਮੁੱਖ ਕਿਰਦਾਰ Jason ਅਤੇ Lucia ਹਨ, ਜਿਨ੍ਹਾਂ ਦੀ ਕਹਾਣੀ ਨੇ ਪਹਿਲਾਂ ਹੀ ਗੇਮਿੰਗ ਪ੍ਰੇਮੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੋਇਆ ਹੈ। ਗੇਮ ਦੇ ਟ੍ਰੇਲਰ ਸਾਹਮਣੇ ਆਉਣ ਤੋਂ ਬਾਅਦ ਇਸ ਦੇ ਦ੍ਰਿਸ਼ਾਂ, ਗ੍ਰਾਫਿਕਸ ਅਤੇ ਕਹਾਣੀ ਨੂੰ ਲੈ ਕੇ ਇੰਟਰਨੈੱਟ ’ਤੇ ਲਗਾਤਾਰ ਚਰਚਾ ਹੋ ਰਹੀ ਹੈ।
GTA ਸੀਰੀਜ਼ ਦੇ ਪਿਛਲੇ ਭਾਗਾਂ ਦੀ ਦੁਨੀਆ ਭਰ ਵਿੱਚ ਵੱਡੀ ਪ੍ਰਸਿੱਧੀ ਰਹੀ ਹੈ। ਇਸੇ ਕਾਰਨ GTA 6 ਤੋਂ ਵੀ ਗੇਮਿੰਗ ਇੰਡਸਟਰੀ ਵਿੱਚ ਨਵੇਂ ਰਿਕਾਰਡ ਬਣਾਉਣ ਦੀਆਂ ਉਮੀਦਾਂ ਲਗਾਈਆਂ ਜਾ ਰਹੀਆਂ ਹਨ।
ਇਹ ਗੇਮ PlayStation 5 ਅਤੇ Xbox Series X|S ਲਈ ਉਪਲਬਧ ਹੋਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ 19 ਨਵੰਬਰ ਨੂੰ ਰਿਲੀਜ਼ ਹੋਣ ਤੋਂ ਬਾਅਦ GTA 6 ਗੇਮਿੰਗ ਦੀ ਦੁਨੀਆ ਵਿੱਚ ਕਿੰਨੇ ਨਵੇਂ ਰਿਕਾਰਡ ਕਾਇਮ ਕਰਦੀ ਹੈ।



0 Comments