ਚੰਡੀਗੜ੍ਹ, 13 ਨਵੰਬਰ - ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਸਬੰਧੀ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਥੇਬੰਦੀ ਵਿੱਚ ਮਿਹਨਤੀ, ਤਜਰਬੇਕਾਰ ਅਤੇ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੀਆਂ ਮਹਿਲਾ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ।ਜਾਰੀ ਕੀਤੀ ਗਈ ਸੂਚੀ ਅਨੁਸਾਰ ਸੀਨੀਅਰ ਮੀਤ ਪ੍ਰਧਾਨਾਂ ਵਜੋਂ ਬੀਬੀ ਕੰਚਨਪ੍ਰੀਤ ਕੌਰ ਤਰਨ ਤਾਰਨ, ਬੀਬੀ ਰਮਨਦੀਪ ਕੌਰ ਸ਼ੇਰੋਂ ਖਡੂਰ ਸਾਹਿਬ, ਬੀਬੀ ਪਰਮਜੀਤ ਕੌਰ ਵਿਰਕ ਸੰਗਰੂਰ, ਬੀਬੀ ਤਜਿੰਦਰ ਕੌਰ ਸੰਧੂ ਲੁਧਿਆਣਾ, ਬੀਬੀ ਕਸ਼ਮੀਰ ਕੌਰ ਗੁਰੂ ਹਰਸਹਾਏ, ਬੀਬੀ ਸ਼ਰਨਜੀਤ ਕੌਰ ਜੀਂਦੜ ਗੁਰਦਾਸਪੁਰ, ਬੀਬੀ ਕਿਰਨਦੀਪ ਕੌਰ ਕਾਦੀਆਂ ਲੁਧਿਆਣਾ, ਬੀਬੀ ਦਵਿੰਦਰ ਕੌਰ ਖ਼ਾਲਸਾ ਬਠਿੰਡਾ, ਬੀਬੀ ਪਾਲੋ ਕੌਰ ਮਲੋਟ, ਬੀਬੀ ਪ੍ਰੀਤਮ ਕੌਰ ਭਿਉਰਾ ਅਤੇ ਬੀਬੀ ਅਮਰਜੀਤ ਕੌਰ ਪੰਜਗਰਾਈਆਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ।
ਇਸੇ ਤਰ੍ਹਾਂ ਮੀਤ ਪ੍ਰਧਾਨਾਂ ਦੀ ਸੂਚੀ ਵਿੱਚ ਬੀਬੀ ਰਜਿੰਦਰ ਕੌਰ, ਬੀਬੀ ਤੇਜ ਕੌਰ, ਬੀਬੀ ਬਲਜਿੰਦਰ ਕੌਰ, ਬੀਬੀ ਹਰਕਿਰਨਜੀਤ ਕੌਰ, ਬੀਬੀ ਪਵਨਦੀਪ ਕੌਰ ਗਿੱਲ, ਬੀਬੀ ਮਨੀਸ਼ਾ ਮਲਿਕ, ਬੀਬੀ ਸਤਵੰਤ ਕੌਰ, ਬੀਬੀ ਦਲਜੀਤ ਕੌਰ, ਬੀਬੀ ਹਰਜੀਤ ਕੌਰ, ਬੀਬੀ ਬਲਜੀਤ ਕੌਰ, ਬੀਬੀ ਜਸਪ੍ਰੀਤ ਕੌਰ, ਬੀਬੀ ਕਰਮਦੀਪ ਕੌਰ ਢਿੱਲੋਂ, ਬੀਬੀ ਸ਼ੈਰੀ ਗੋਇਲ, ਬੀਬੀ ਹਰਮਨ ਸ਼ਰਮਾ, ਬੀਬੀ ਹਰਪ੍ਰੀਤ ਕੌਰ ਅਤੇ ਬੀਬੀ ਜਸਵਿੰਦਰ ਕੌਰ ਨੂੰ ਸ਼ਾਮਲ ਕੀਤਾ ਗਿਆ ਹੈ।ਬੀਬੀ ਰਚਨਾ ਉਬਰਾਏ ਅਤੇ ਬੀਬੀ ਬਲਜਿੰਦਰ ਕੌਰ ਕਲਮਾਂ ਰੋਪੜ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਜਦਕਿ ਸਕੱਤਰਾਂ ਵਜੋਂ ਬੀਬੀ ਤਰਸੇਮ ਕੌਰ ਫਿਲੌਰ, ਬੀਬੀ ਦਲਜੀਤ ਕੌਰ ਲਹਿਰਾਗਾਗਾ, ਡਾ. ਸੰਦੀਪ ਕੌਰ ਲਹਿਰਾ, ਬੀਬੀ ਡਿੰਪੀ ਬਠਿੰਡਾ, ਨੀਤੀ ਤਲਵਾੜ ਹੁਸ਼ਿਆਰਪੁਰ, ਬੀਬੀ ਦਲਜੀਤ ਕੌਰ ਫਗਵਾੜਾ, ਬੀਬੀ ਬਲਵਿੰਦਰ ਕੌਰ ਜਲੰਧਰ, ਬੀਬੀ ਗੁਰਪ੍ਰੀਤ ਕੌਰ ਮੂਸਾ ਮਾਨਸਾ, ਬੀਬੀ ਮੀਰਾ ਕਪੂਰਥਲਾ, ਬੀਬੀ ਰਜਨੀ ਕਪੂਰਥਲਾ, ਬੀਬੀ ਚਰਨਜੀਤ ਕੌਰ ਸ਼ਾਮਪੁਰਾ ਰੋਪੜ ਅਤੇ ਬੀਬੀ ਹਰਸਿਮਰਨਜੀਤ ਕੌਰ ਮੋਹਾਲੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ।
ਜਥੇਬੰਦਕ ਸਕੱਤਰਾਂ ਵਜੋਂ ਬੀਬੀ ਦਲਜੀਤ ਕੌਰ ਰੋਪੜ, ਬੀਬੀ ਹਰਭਜਨ ਕੌਰ, ਬੀਬੀ ਹਰਬੰਸ ਕੌਰ ਪਪਰਾਲਾ ਅਤੇ ਬੀਬੀ ਗੁਰਦੇਵ ਕੌਰ ਰੋਪੜ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੰਯੁਕਤ ਸਕੱਤਰਾਂ ਦੀ ਸੂਚੀ ਵਿੱਚ ਬੀਬੀ ਸੰਤੋਸ਼ ਫਾਜ਼ਿਲਕਾ, ਬੀਬੀ ਕੰਵਲਜੀਤ ਕੌਰ ਬਾਮੁਵਾਲ ਭੁਲੱਥ, ਬੀਬੀ ਜਸਵੀਰ ਕੌਰ ਲੰਡੇ ਬਾਘਾਪੁਰਾਣਾ, ਬੀਬੀ ਜੋਗਿੰਦਰ ਕੌਰ ਸੁਜਾਨਪੁਰ, ਬੀਬੀ ਰੀਤਿਕਾ ਪਠਾਨਕੋਟ ਅਤੇ ਬੀਬੀ ਰਾਣੀ ਧਾਲੀਵਾਲ ਲੁਧਿਆਣਾ ਨੂੰ ਸ਼ਾਮਲ ਕੀਤਾ ਗਿਆ ਹੈ।ਇਸ ਦੇ ਨਾਲ ਹੀ ਬੀਬੀ ਰਮਨਦੀਪ ਕੌਰ ਪਾਂਘਲੀਆ ਲੁਧਿਆਣਾ ਨੂੰ ਇਸਤਰੀ ਅਕਾਲੀ ਦਲ ਦਾ ਬੁਲਾਰਾ ਨਿਯੁਕਤ ਕੀਤਾ ਗਿਆ ਹੈ।ਪਾਰਟੀ ਵੱਲੋਂ ਸਾਰੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਲਈ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਹਨ। ਇਸ ਸੂਚੀ ਨੂੰ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਵਿਸਥਾਰ ਵੱਲ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ।

.jpg)

0 Comments