⚠ IMPORTANT NOTICE
BREAKING
ਖਬਰਾਂ ਲੋਡ ਹੋ ਰਹੀਆਂ ਹਨ...
01  /  --
ਮੁੱਖ ਖ਼ਬਰਾਂ EK NAZAR
● LATEST
ਖ਼ਬਰਾਂ ਲੋਡ ਹੋ ਰਹੀਆਂ ਹਨ...
ਖ਼ਬਰਾਂ ਲੋਡ ਹੋ ਰਹੀਆਂ ਹਨ...

 


ਸਨੌਰ ਦੇ ਹਸਪਤਾਲ ਦਾ 1992 ਚ ਦੇਖਿਆ ਸੁਪਨਾ ਅਧੂਰਾ,ਲੋਕ ਅਜੇ ਵੀ ਸਿਹਤ ਸੇਵਾਵਾਂ ਲਈ ਤਰਸਦੇ



ਹਲਕਾ ਸਨੌਰ ਦੇ ਸੀਨੀਅਰ ਕਾਂਗਰਸੀ ਆਗੂ ਮਨਸਿਮਰਤ ਸਿੰਘ ਸ਼ੈਰੀ ਰਿਆੜ ਨੇ ਅੱਜ ਸਨੌਰ ਵਿੱਚ ਬਣੇ ਆਯੂਸ਼ਮਾਨ ਅਰੋਗਿਆ ਕੇਂਦਰ ਅਤੇ ਮਹੁੱਲਾ ਕਲੀਨਿਕ ਦੌਰਾ ਕਰਕੇ ਇਥੇ ਦੀਆਂ ਬੁਨਿਆਦੀ ਸਿਹਤ ਸਹੂਲਤਾਂ ’ਤੇ ਗੰਭੀਰ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ 1992 ਵਿੱਚ ਰੱਖਿਆ ਗਿਆ ਹਸਪਤਾਲ ਦਾ ਨੀਂਹ ਪੱਥਰ ਅੱਜ ਵੀ ਉਸੇ ਤਰ੍ਹਾਂ ਖਾਲੀ ਵਾਅਦੇ ਵਾਂਗ ਖੜ੍ਹਾ ਹੈ। ਇਮਾਰਤ ਤਾਂ ਬਣ ਗਈ ਪਰ ਕਮਰਿਆਂ ’ਤੇ ਤਾਲੇ ਲੱਗੇ ਹਨ, ਮਾਹਿਰ ਡਾਕਟਰ ਨਹੀਂ, ਅਤੇ 24 ਘੰਟੇ ਚੱਲਣ ਲਈ ਬਣਾਏ ਕਮਰੇ ਵੀ ਬੇਕਾਰ ਪਏ ਹਨ। 

1992 ਚ ਰੱਖਿਆ ਹਸਪਤਾਲ ਦਾ ਨੀਂਹ ਪੱਥਰ ਦਾ ਦ੍ਰਿਸ਼।
 1992 ਚ ਰੱਖਿਆ ਹਸਪਤਾਲ ਦਾ ਨੀਂਹ ਪੱਥਰ ਦਾ ਦ੍ਰਿਸ਼।

ਰਿਆੜ ਨੇ ਕਿਹਾ ਕਿ ਲੋਕਾਂ ਨੂੰ ਨਾਂਮ ਬਦਲਾਅ ਨਹੀਂ, ਸਹੂਲਤਾਂ ਚਾਹੀਦੀਆਂ ਹਨ। ਉਨ੍ਹਾਂ ਦੱਸਿਆ ਕਿ ਸਨੌਰ ਅਤੇ ਲਾਗਲੇ ਪਿੰਡਾਂ ਵਿੱਚ ਐਮਰਜੈਂਸੀ ਦੌਰਾਨ ਲੋਕਾਂ ਨੂੰ 15-20 ਕਿਲੋਮੀਟਰ ਦੂਰ ਪਟਿਆਲਾ ਜਾਣਾ ਪੈਂਦਾ ਹੈ, ਜੋ ਜਾਨਮਾਲ ਲਈ ਵੱਡਾ ਖਤਰਾ ਬਣਦਾ ਹੈ। ਇਥੇ ਮੌਜੂਦ ਦੋ ਐਂਬੂਲੈਂਸਾਂ ਦੀ ਹਾਲਤ ਵੀ ਨਾਜ਼ੁਕ ਹੈ, ਜਿਸ ਕਰਕੇ ਹਾਦਸਿਆਂ ਦੇ ਸਮੇਂ ਪਟਿਆਲਾ ਤੋਂ ਹੀ ਸਹਾਇਤਾ ਲੈਣੀ ਪੈਂਦੀ ਹੈ। ਰਿਆੜ ਨੇ ਮੰਗ ਕੀਤੀ ਕਿ ਸਨੌਰ ਦੇ ਇਸ ਕੇਂਦਰ ਨੂੰ ਤੁਰੰਤ ਪੂਰੀ ਸਿਹਤ ਸੇਵਾ ਦੇ ਕੇ 24 ਘੰਟੇ ਚਾਲੂ ਕੀਤਾ ਜਾਵੇ, ਨਹੀਂ ਤਾਂ ਵੱਡਾ ਸੰਘਰਸ਼ ਕੀਤਾ ਜਾਵੇਗਾ। 
ਹੋਰ ਖ਼ਬਰਾਂ ਪੜ੍ਹੋ
ਖ਼ਬਰਾਂ ਲੋਡ ਹੋ ਰਹੀਆਂ ਹਨ...

Post a Comment

0 Comments

 


THE VOICE OF PUNJAB

PUNJAB LOK
SAMACHAR

PUNJAB • POLITICS • NEWS • PUBLIC
ਖ਼ਬਰਾਂ ਲੋਡ ਹੋ ਰਹੀਆਂ ਹਨ...

● Punjab Lok Samachar

ਪੰਜਾਬ ਅਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਨਾਲ ਜੁੜੇ ਰਹੋ।

ਤਾਜ਼ਾ ਖ਼ਬਰਾਂ ਸਿੱਧੀਆਂ ਪਾਓ

ਆਪਣੀ Email ਦਿਓ ਅਤੇ Punjab Lok Samachar ਦੀਆਂ ਮਹੱਤਵਪੂਰਨ ਖ਼ਬਰਾਂ ਨਾਲ ਜੁੜੇ ਰਹੋ।

ਤੁਹਾਡੀ ਜਾਣਕਾਰੀ ਸੁਰੱਖਿਅਤ ਰਹੇਗੀ।