⚠ IMPORTANT NOTICE
BREAKING
ਖਬਰਾਂ ਲੋਡ ਹੋ ਰਹੀਆਂ ਹਨ...
01  /  --
ਮੁੱਖ ਖ਼ਬਰਾਂ EK NAZAR
● LATEST
ਖ਼ਬਰਾਂ ਲੋਡ ਹੋ ਰਹੀਆਂ ਹਨ...
ਖ਼ਬਰਾਂ ਲੋਡ ਹੋ ਰਹੀਆਂ ਹਨ...

 


ਅਵਾਰਾ ਪਸ਼ੂਆਂ ਦਾ ਰਾਜ, ਨਗਰ ਕੌਂਸਲ ਸਨੌਰ ਬੇਬਸ!

   ਅਵਾਰਾ ਪਸ਼ੂਆਂ ਦਾ ਰਾਜ, ਨਗਰ ਕੌਂਸਲ  ਸਨੌਰ ਬੇਬਸ!

 

ਅਵਾਰਾ ਪਸ਼ੂ ਸੜਕ ਉੱਤੇ ਅਵਾਰਾ ਫਿਰਦੇ ਹੋਏ। ਤਸਵੀਰ ਬਲਵਿੰਦਰ ਸਿੰਘ

ਸਨੌਰ 9 ਨਵੰਬਰ (ਬਲਵਿੰਦਰ ਸਿੰਘ)

ਸਨੌਰ ਸ਼ਹਿਰ ਦੀਆਂ ਸੜਕਾਂ ਉੱਤੇ ਅਵਾਰਾ ਪਸ਼ੂਆਂ ਦਾ ਖੌਫ ਹਰ ਦਿਨ ਪਿਛਲੇ ਦਿਨ ਤੋਂ ਵੱਧ ਰਿਹਾ ਹੈ। ਬਜ਼ਾਰ, ਬੱਸ ਸਟੈਂਡ, ਘਨੋਰ ਰੋਡ ਅਤੇ ਡਕਾਲਾ ਰੋਡ ਵਰਗੇ ਇਲਾਕਿਆਂ ਵਿੱਚ ਕਈ ਵਾਰ ਇਹ ਪਸ਼ੂ ਅਚਾਨਕ ਸੜਕ ਦੇ ਵਿਚਕਾਰ ਆ ਖੜ੍ਹਦੇ ਹਨ, ਜਿਸ ਨਾਲ ਵਾਹਨ ਚਲਾਉਣ ਵਾਲਿਆਂ ਦੀ ਸੁਰੱਖਿਆ ਖਤਰੇ ਵਿੱਚ ਪੈ ਜਾਂਦੀ ਹੈ। ਦੋ-ਪਹੀਆ ਸਵਾਰੀਆਂ ਦੇ ਡਿੱਗਣ ਅਤੇ ਬਜ਼ੁਰਗਾਂ ਨੂੰ ਚੋਟਾਂ ਲੱਗਣ ਦੇ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ। ਇਸ ਵਿਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਤਰਾਂ ਤਰਾ ਦੇ ਟੈਕਸ ਲਿਆ ਜਾਣ ਦੇ ਬਾਵਜੂਦ ਅਵਾਰਾ ਪਸ਼ੂਆਂ ਉੱਤੇ ਕਾਬੂ ਕਿਉਂ ਨਹੀਂ ਪਾਇਆ ਜਾ ਸਕਿਆ ? ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਵਲੋਂ ਘਰ-ਘਰ ਟੈਕਸ, ਸਾਫ ਸਫ਼ਾਈ ਫੀਸ, ਪਸ਼ੂ-ਸੰਬੰਧੀ ਫੀਸਾਂ, ਵਪਾਰਕ ਲਾਇਸੰਸ, ਅਤੇ ਹੋਰ ਬਹੁਤ ਸਾਰੀਆਂ ਵਸੂਲੀਆਂ ਹਰ ਸਾਲ ਕੀਤੀਆਂ ਜਾਂਦੀਆਂ ਹਨ, ਪਰ ਇਹ ਪੈਸਾ ਜਿੱਥੇ ਖਰਚ ਹੋਣਾ ਚਾਹੀਦਾ ਹੈ, ਉੱਥੇ ਕੋਈ ਵਧੀਆ ਨਤੀਜਾ ਨਹੀਂ ਦਿਖ ਰਿਹਾ। ਸ਼ਹਿਰ ਵਿੱਚ ਨਾ ਤਾਂ ਪਸ਼ੂਆਂ ਨੂੰ ਬੰਨ੍ਹਣ ਲਈ ਢੰਗ ਦੇ ਸੈਂਟਰ ਨਜ਼ਰ ਆਉਂਦੇ ਹਨ ਅਤੇ ਨਾ ਹੀ ਫੜਨ ਲਈ ਕਾਬਿਲ ਟੀਮਾਂ।ਲੋਕਾਂ ਦਾ ਦਾਅਵਾ ਹੈ ਕਿ ਨਗਰ ਕੌਂਸਲ ਵਲੋਂ ਟੈਕਸ ਲੈ ਕੇ ਵੀ ਪਸ਼ੂਆਂ ਨੂੰ ਕਾਬੂ ਕਰਨ ਲਈ ਕੋਈ ਲੰਬੀ ਯੋਜਨਾ ਨਹੀਂ ਬਣਾਈ ਗਈ। ਪਸ਼ੂ-ਮਾਲਿਕਾਂ ਉੱਤੇ ਕਰਵਾਈ ਵੀ ਨਾ ਦੇ ਬਰਾਬਰ ਹੈ। ਕਈ ਵਾਰ ਪਸ਼ੂਆਂ ਨੂੰ ਫੜਨ ਦੀ ਕਾਰਵਾਈ ਦਿਖਾਵਾ ਸਾਬਤ ਹੁੰਦੀ ਹੈ ਕਿਉਂਕਿ ਕੁਝ ਘੰਟਿਆਂ ਬਾਅਦ ਉਹੀ ਪਸ਼ੂ ਸੜਕਾਂ ’ਤੇ ਮੁੜ ਵੇਖੇ ਜਾਂਦੇ ਹਨ। ਵਾਹਨ ਸਵਾਰਾਂ ਦਾ ਕਹਿਣਾ ਹੈ ਕਿ ਜੇ ਹਰ ਸਾਲ ਟੈਕਸਾਂ ਰਾਹੀਂ ਲੱਖਾਂ ਰੁਪਏ ਇਕੱਠੇ ਕੀਤੇ ਜਾਂਦੇ ਹਨ, ਤਾਂ ਅਵਾਰਾ ਪਸ਼ੂਆਂ ਦੀ ਸਮੱਸਿਆ ਤੇ ਕੰਟਰੋਲ ਲਿਆਉਣਾ ਮੁਸ਼ਕਲ ਨਹੀਂ। ਲੋਕਾਂ ਨੇ ਸਵਾਲ ਚੁੱਕਿਆ ਹੈ ਕਿ ਉਹ ਪੈਸਾ ਅੰਤ ਕਿੱਥੇ ਵਰਤਿਆ ਜਾ ਰਿਹਾ ਹੈ ਅਤੇ ਸ਼ਹਿਰ ਦੀ ਸੁਰੱਖਿਆ ਕਿਉਂ ਨਜ਼ਰਅੰਦਾਜ਼ ਹੋ ਰਹੀ ਹੈ। ਸ਼ਹਿਰ ਵਾਸੀਆਂ ਨੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਟੈਕਸਾਂ ਦੀ ਆਮਦਨ ਦਾ ਹਿਸਾਬ ਜਨਤਕ ਕੀਤਾ ਜਾਵੇ, ਪਸ਼ੂ ਫੜਨ ਲਈ ਪੱਕੀ ਯੋਜਨਾ ਬਣਾਈ ਜਾਵੇ, ਜਰੂਰੀ ਸਟਾਫ ਤੇ ਸਾਧਨ ਵਧਾਏ ਜਾਣ ਅਤੇ ਸ਼ਹਿਰ ਦੀਆਂ ਸੜਕਾਂ ਨੂੰ ਅਵਾਰਾ ਪਸ਼ੂਆਂ ਦੇ ਖਤਰੇ ਤੋਂ ਮੁਕਤ ਕੀਤਾ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਜੇ ਸਮੇਂ ’ਤੇ ਕਰਵਾਈ ਨਾ ਹੋਈ, ਤਾਂ ਸਨੌਰ ਕਿਸੇ ਵੱਡੇ ਹਾਦਸੇ ਦੀ ਵਾਰਦਾਤ ਤੋਂ ਬਚ ਨਹੀਂ ਸਕੇਗਾ।
ਕਿ ਕਹਿਣਾ ਹੈ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਦਾ -

ਇਸ ਸਬੰਧੀ ਨਗਰ ਕੌਂਸਲ ਸਨੌਰ ਦੇ ਕਾਰਜ ਸਾਧਕ ਅਫਸਰ ਲਖਵੀਰ ਸਿੰਘ ਨੇ ਫੋਨ ਤੇ ਗੱਲਬਾਤ ਕਰਦਿਆ ਕਿਹਾ ਕਿ ਸਨੌਰ ਚ ਕਈ ਵਾਰ ਅਵਾਰਾ ਪਸ਼ੂ ਚੁਕਾਏ ਹਨ। ਓਹਨਾ ਕਿਹਾ ਕਿ ਹੁਣ ਵੀ ਇਸ ਮਾਮਲੇ ਦਾ ਧਿਆਨ ਰੱਖ ਕੇ ਚੈਕ ਕਰ ਲਿਆ ਜਾਵੇਗਾ

 

 

 

ਹੋਰ ਖ਼ਬਰਾਂ ਪੜ੍ਹੋ
ਖ਼ਬਰਾਂ ਲੋਡ ਹੋ ਰਹੀਆਂ ਹਨ...

Post a Comment

0 Comments

 


THE VOICE OF PUNJAB

PUNJAB LOK
SAMACHAR

PUNJAB • POLITICS • NEWS • PUBLIC
ਖ਼ਬਰਾਂ ਲੋਡ ਹੋ ਰਹੀਆਂ ਹਨ...

● Punjab Lok Samachar

ਪੰਜਾਬ ਅਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਨਾਲ ਜੁੜੇ ਰਹੋ।

ਤਾਜ਼ਾ ਖ਼ਬਰਾਂ ਸਿੱਧੀਆਂ ਪਾਓ

ਆਪਣੀ Email ਦਿਓ ਅਤੇ Punjab Lok Samachar ਦੀਆਂ ਮਹੱਤਵਪੂਰਨ ਖ਼ਬਰਾਂ ਨਾਲ ਜੁੜੇ ਰਹੋ।

ਤੁਹਾਡੀ ਜਾਣਕਾਰੀ ਸੁਰੱਖਿਅਤ ਰਹੇਗੀ।