ਚੰਡੀਗੜ 25 ਨਵੰਬਰ (ਪੰਜਾਬ ਲੋਕ ਸਮਾਚਾਰ ਬਿਊਰੋ)
ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਚੱਲ ਰਹੇ ਦੂਜੇ ਟੈਸਟ ਮੈਚ ਦੇ ਚੌਥੇ ਦਿਨ ਦੂਜੇ ਸੈਸ਼ਨ ਦੇ ਖ਼ਤਮ ਹੋਣ ਤੱਕ ਦੱਖਣੀ ਅਫ਼ਰੀਕਾ ਨੇ ਆਪਣੀ ਦੂਜੀ ਪਾਰੀ ਵਿੱਚ 220 ਰਨ ਬਣਾ ਲਏ ਹਨ ਅਤੇ ਉਸਦੇ 4 ਖਿਡਾਰੀ ਆਉਟ ਹੋ ਚੁੱਕੇ ਹਨ। ਅਫ਼ਰੀਕੀ ਮਿਡਲ ਆਰਡਰ ਨੇ ਸੰਭਲ ਕੇ ਬੱਲੇਬਾਜ਼ੀ ਕਰਦਿਆਂ ਟੀਮ ਨੂੰ ਮਜ਼ਬੂਤ ਸਥਿਤੀ ਵੱਲ ਧੱਕਿਆ ਹੈ। ਭਾਰਤੀ ਗੇਂਦਬਾਜ਼ਾਂ ਨੇ ਵਾਰ-ਵਾਰ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਵੱਡੀ ਕਾਮਯਾਬੀ ਨਹੀਂ ਮਿਲੀ। ਮੈਚ ਦਾ ਰੁਖ ਅਗਲੇ ਸੈਸ਼ਨ ਵਿੱਚ ਨਿਰਣਾਇਕ ਹੋਣ ਦੀ ਸੰਭਾਵਨਾ ਹੈ।



0 Comments