⚠ IMPORTANT NOTICE
BREAKING
ਖਬਰਾਂ ਲੋਡ ਹੋ ਰਹੀਆਂ ਹਨ...
01  /  --
ਮੁੱਖ ਖ਼ਬਰਾਂ EK NAZAR
● LATEST
ਖ਼ਬਰਾਂ ਲੋਡ ਹੋ ਰਹੀਆਂ ਹਨ...
ਖ਼ਬਰਾਂ ਲੋਡ ਹੋ ਰਹੀਆਂ ਹਨ...

 


ਬਾਜਵਾ ਨੂੰ ਰਾਜਪਾਲ ਸ਼ਾਸਨ ਲਾਉਣ ਦੀਆਂ ਅਟਕਲਾਂ ਲਾਉਣਾ ਸ਼ੋਭਾ ਨਹੀਂ ਦਿੰਦਾ : ਅਸ਼ਵਨੀ ਸ਼ਰਮਾ

ਚੰਡੀਗੜ 25 ਨਵੰਬਰ (ਪੰਜਾਬ ਲੋਕ ਸਮਾਚਾਰ ਬਿਊਰੋ)

  ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ 'ਤੇ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਸ ਕਾਂਗਰਸ ਪਾਰਟੀ ਨੇ ਪੰਜਾਬ 'ਚ ਚੁਣੀ ਹੋਈਆਂ ਸਰਕਾਰਾਂ ਨੂੰ ਸੱਤ ਵਾਰ ਉਖਾੜ ਕੇ ਰਾਜਪਾਲ ਸ਼ਾਸਨ ਥੋਪਿਆ, ਉਸੇ ਪਾਰਟੀ ਦੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਭਾਜਪਾ 'ਤੇ ਰਾਜਪਾਲ ਸ਼ਾਸਨ ਲਾਏ ਜਾਣ ਦੀ ਕਿਆਸਰਾਈ ਕਰਨਾ ਸ਼ੋਭਦਾ ਨਹੀਂ।

ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਚਾਦਰ ਓੜ੍ਹਣ ਦਾ ਨਾਟਕ ਨਾ ਕੀਤਾ ਜਾਵੇ ਕਿਉਂਕਿ ਕਾਂਗਰਸ ਦਾ ਪੂਰਾ ਇਤਿਹਾਸ ਪੰਜਾਬ 'ਚ ਕੇਂਦਰੀ ਦਖ਼ਲਅੰਦਾਜ਼ੀ, ਸਿਆਸੀ ਤੋੜ-ਮਰੋੜ ਅਤੇ ਸੂਬੇ ਨੂੰ ਅਸਥਿਰ ਕਰਨ ਨਾਲ ਜੁੜਿਆ ਹੈ। ਭਾਜਪਾ 'ਤੇ ਉਂਗਲੀ ਚੁੱਕਣ ਤੋਂ ਪਹਿਲਾਂ ਆਪਣੀ ਪਾਰਟੀ ਦੇ ਦਹਾਕਿਆਂ ਦੇ ਕਾਲੇ ਪੰਨੇ ਵੀ ਦੇਖਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ 1951 ਤੋਂ 1992 ਤੱਕ ਜਦੋਂ ਵੀ ਪੰਜਾਬ 'ਚ ਹਾਲਾਤ ਖ਼ਰਾਬ ਹੋਏ, ਉਸ ਪਿੱਛੇ ਕਾਂਗਰਸ ਦੀ ਹੀ ਨਾਕਾਮ ਸਿਆਸਤ ਸੀ। ਚਾਹੇ ਬਹੁਮਤ ਖੋਹਣਾ ਹੋਵੇ, ਅੰਦਰੂਨੀ ਖਿੱਚੋਤਾਣ ਹੋਵੇ ਜਾਂ ਕੇਂਦਰ ਦੀ ਮਨਮਰਜ਼ੀ, ਹਰ ਵਾਰ ਪੰਜਾਬ ਦੀ ਚੁਣੀ ਹੋਈ ਸਰਕਾਰ ਕਾਂਗਰਸ ਨੇ ਹੀ ਡਿਗਾਈ। ਅੱਜ ਸਿਆਸੀ ਮੈਦਾਨ 'ਚ ਹੱਥ ਖ਼ਾਲੀ ਹੋਣ ਕਾਰਨ ਕਾਂਗਰਸ ਲੋਕਤੰਤਰ ਅਤੇ ਸੂਬਾਈ ਹੱਕਾਂ ਦੀ ਗੱਲ ਕਰ ਰਹੀ ਹੈ।

ਉਨ੍ਹਾਂ ਨੇ ਕਾਂਗਰਸ ਦੇ ਕਾਰਜਕਾਲ 'ਚ ਲੱਗੇ ਸੱਤ ਰਾਸ਼ਟਰਪਤੀ ਸ਼ਾਸਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਕੋਈ ਕੁਦਰਤੀ ਜਾਂ ਅਚਾਨਕ ਸੰਕਟ 'ਚ ਨਹੀਂ ਲੱਗੇ ਸਨ ਸਗੋਂ ਕਾਂਗਰਸ ਦੀ ਸਿਆਸੀ ਗਿਣਤੀਬਾਜ਼ੀ ਤੇ ਅੰਦਰੂਨੀ ਖੇਡਾਂ ਦੇ ਨਤੀਜੇ ਸਨ। ਕਾਂਗਰਸ ਨੇ ਆਪਣੇ ਸੁਆਰਥ ਲਈ ਪੰਜਾਬ ਨੂੰ ਕਈ ਵਾਰ ਲੋਕਤੰਤਰ ਤੋਂ ਵਾਂਝਾ ਕੀਤਾ ਤੇ ਸੂਬੇ 'ਚ ਰਾਜਪਾਲਾਂ ਰਾਹੀਂ ਆਪਣੀ ਮਰਜ਼ੀ ਚਲਾਈ। ਉਨ੍ਹਾਂ ਕਿਹਾ ਕਿ ਪਾਣੀ, ਚੰਡੀਗੜ੍ਹ ਤੇ ਕੇਂਦਰ-ਸੂਬਾ ਸਬੰਧ ਇਹ ਸਾਰੇ ਮੁੱਦੇ ਕਾਂਗਰਸ ਦੀਆਂ ਲੰਬੀਆਂ ਗ਼ਲਤੀਆਂ ਦਾ ਨਤੀਜਾ ਹਨ। ਇਹ ਜਿਹੜੇ ਮੁੱਦੇ ਖ਼ੁਦ ਸੁਲਝਾ ਨਹੀਂ ਸਕੇ, ਉਹ ਅੱਜ ਭਾਜਪਾ 'ਤੇ ਦੋਸ਼ ਲਾ ਕੇ ਲੋਕਾਂ ਨੂੰ ਮੁੜ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਪੁਰਾਣੀਆਂ ਗ਼ਲਤੀਆਂ 'ਤੇ ਪਰਦਾ ਨਹੀਂ ਪਾਇਆ ਜਾ ਸਕਦਾ।

 
PUNJAB LOK SMAACHAAR
PUNJAB LOK SAMACHAR
LOK SAMACHAR

 

ਹੋਰ ਖ਼ਬਰਾਂ ਪੜ੍ਹੋ
ਖ਼ਬਰਾਂ ਲੋਡ ਹੋ ਰਹੀਆਂ ਹਨ...

Post a Comment

0 Comments

 


THE VOICE OF PUNJAB

PUNJAB LOK
SAMACHAR

PUNJAB • POLITICS • NEWS • PUBLIC
ਖ਼ਬਰਾਂ ਲੋਡ ਹੋ ਰਹੀਆਂ ਹਨ...

● Punjab Lok Samachar

ਪੰਜਾਬ ਅਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਨਾਲ ਜੁੜੇ ਰਹੋ।

ਤਾਜ਼ਾ ਖ਼ਬਰਾਂ ਸਿੱਧੀਆਂ ਪਾਓ

ਆਪਣੀ Email ਦਿਓ ਅਤੇ Punjab Lok Samachar ਦੀਆਂ ਮਹੱਤਵਪੂਰਨ ਖ਼ਬਰਾਂ ਨਾਲ ਜੁੜੇ ਰਹੋ।

ਤੁਹਾਡੀ ਜਾਣਕਾਰੀ ਸੁਰੱਖਿਅਤ ਰਹੇਗੀ।