ਆਲ ਇੰਡੀਆ ਕਾਂਗਰਸ ਕਮੇਟੀ ਨੇ ਪੰਜਾਬ ਚ ਸੰਗਠਨਕ ਮਜ਼ਬੂਤੀ ਵਧਾਉਣ ਲਈ ਵੱਡਾ ਫੈਸਲਾ ਲੈਂਦਿਆਂ ਸੂਬੇ ਦੇ 27 ਜ਼ਿਲ੍ਹਿਆਂ ਵਿਚ ਨਵੇਂ ਜ਼ਿਲ੍ਹਾ ਪ੍ਰਧਾਨ ਤਾਇਨਾਤ ਕਰ ਦਿੱਤੇ ਹਨ। ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਵਲੋਂ ਜਾਰੀ ਸੂਚੀ ਅਨੁਸਾਰ ਹਰ ਜ਼ਿਲ੍ਹੇ ਨੂੰ ਨਵੀਂ ਲੀਡਰਸ਼ਿਪ ਮਿਲ ਗਈ ਹੈ।
ਨਿਯੁਕਤੀਆਂ ਅਨੁਸਾਰ ਅੰਮ੍ਰਿਤਸਰ ਰੂਰਲ ਦੇ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਅੰਮ੍ਰਿਤਸਰ ਅਰਬਨ ਦੇ ਸੌਰਭ ਮਦਾਨ ਅਤੇ ਬਰਨਾਲਾ ਦੇ ਕੁਲਦੀਪ ਸਿੰਘ ਕਾਲਾ ਢਿਲੋਂ ਬਣਾਏ ਗਏ ਹਨ। ਬਠਿੰਡਾ ਰੂਰਲ ਲਈ ਪ੍ਰੀਤਮ ਸਿੰਘ ਕੋਠਬਾਈ, ਬਠਿੰਡਾ ਅਰਬਨ ਲਈ ਰਾਜਨ ਗਰਗ, ਫਰੀਦਕੋਟ ਲਈ ਨਵਦੀਪ ਸਿੰਘ ਬਰਾਰ ਅਤੇ ਫਤਿਹਗੜ੍ਹ ਸਾਹਿਬ ਲਈ ਸੁਰਿੰਦਰ ਸਿੰਘ ਨੂੰ ਪ੍ਰਧਾਨ ਤਾਇਨਾਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਫਾਜ਼ਿਲਕਾ ਵਿਚ ਹਰਪ੍ਰੀਤ ਸਿੰਘ ਸਿੱਧੂ, ਫਿਰੋਜ਼ਪੁਰ ਵਿਚ ਕੁਲਬੀਰ ਸਿੰਘ ਜ਼ੀਰਾ, ਗੁਰਦਾਸਪੁਰ ਵਿਚ ਬਰੀੰਦਰਮੀਤ ਸਿੰਘ ਪਾਹਰਾ ਅਤੇ ਹੋਸ਼ਿਆਰਪੁਰ ਲਈ ਦਲਜੀਤ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਜਲੰਧਰ ਅਰਬਨ ਦੇ ਪ੍ਰਧਾਨ ਰਜਿੰਦਰ ਬੇਰੀ ਅਤੇ ਜਲੰਧਰ ਰੂਰਲ ਦੇ ਹਰਦੇਵ ਸਿੰਘ ਨਿਯੁਕਤ ਹੋਏ ਹਨ।
ਕਪੂਰਥਲਾ, ਖੰਨਾ, ਲੁਧਿਆਣਾ, ਮੋਗਾ, ਮੋਹਾਲੀ, ਮੁਕਤਸਰ, ਪਠਾਨਕੋਟ, ਪਟਿਆਲਾ, ਰੂਪਨਗਰ, ਸੰਗਰੂਰ, ਐਸਬੀਐਸ ਨਗਰ ਅਤੇ ਤਰਨ ਤਾਰਨ ਸਮੇਤ ਹਰ ਜ਼ਿਲ੍ਹੇ ਲਈ ਨਵਾਂ ਮੁਖੀ ਤਾਇਨਾਤ ਕੀਤਾ ਗਿਆ ਹੈ।
ਪਾਰਟੀ ਦਾ ਮੰਨਣਾ ਹੈ ਕਿ ਇਹ ਨਵੀਆਂ ਨਿਯੁਕਤੀਆਂ ਪੰਜਾਬ ਚ ਸੰਗਠਨ ਨੂੰ ਦੁਬਾਰਾ ਮਜ਼ਬੂਤ ਢੰਗ ਨਾਲ ਖੜ੍ਹਾ ਕਰਨ ਵਿੱਚ ਮਦਦਗਾਰ ਸਾਬਤ ਹੋਣਗੀਆਂ।
PUNJAB LOK SMAACHAAR


0 Comments