ਨਵੀਂ ਦਿੱਲੀ, । । ਨਵੰਬਰ (ਪੰਜਾਬ ਲੋਕ ਸਮਾਚਾਰ ਬਿਓਰੋ)
ਕਾਂਗਰਸ ਹਾਈਕਮਾਂਡ ਨੇ ਪਾਰਟੀ ਦੇ ਆਰਗੇਨਾਈਜ਼ੇਸ਼ਨ ਨੂੰ ਮਜ਼ਬੂਤ ਕਰਨ ਲਈ ਕਈ ਮਹੱਤਵਪੂਰਨ ਨਿਯੁਕਤੀਆਂ ਕੀਤੀਆਂ ਹਨ। ਮਾਨਯੋਗ ਕਾਂਗਰਸ ਪ੍ਰਧਾਨ ਵੱਲੋਂ ਜਾਰੀ ਹੁਕਮ ਅਨੁਸਾਰ ਕਈ ਪਾਰਟੀ ਕਾਰਜਕਰਤਾਵਾਂ ਨੂੰ ਤੁਰੰਤ ਪ੍ਰਭਾਵ ਨਾਲ ਏ.ਆਈ.ਸੀ.ਸੀ. ਸਕੱਤਰ ਨਿਯੁਕਤ ਕੀਤਾ ਗਿਆ ਹੈ, ਜੋ ਆਪਣੇ-ਆਪਣੇ ਰਾਜਾਂ ਦੇ ਜਨਰਲ ਸਕੱਤਰਾਂ ਅਤੇ ਇੰਚਾਰਜਾਂ ਨਾਲ ਮਿਲਕੇ ਕੰਮ ਕਰਨਗੇ।
ਨਵੀਂ ਨਿਯੁਕਤੀਆਂ ਵਿੱਚ ਸ਼੍ਰੀਨਿਵਾਸ ਬੀ.ਵੀ. ਨੂੰ ਗੁਜਰਾਤ ਲਈ, ਟੀ.ਐਨ. ਪ੍ਰਥਾਪਨ ਨੂੰ ਪੁਡੂਚੇਰੀ ਅਤੇ ਲਕਸ਼ਦੀਪ ਲਈ, ਜਦਕਿ ਸੰਜਨਾ ਜਾਟਵ ਨੂੰ ਮੱਧ ਪ੍ਰਦੇਸ਼ ਲਈ ਸਕੱਤਰ ਬਣਾਇਆ ਗਿਆ ਹੈ। ਸਚਿਨ ਸਾਵੰਤ ਨੂੰ ਤੇਲੰਗਾਨਾ, ਰੇਹਾਨਾ ਰਯਾਜ਼ ਚਿਸਤੀ ਨੂੰ ਮਹਾਰਾਸ਼ਟਰ, ਹਿਨਾ ਕਾਵਾਰੇ ਅਤੇ ਸੂਰਜ ਠਾਕੁ ਨੂੰ ਪੰਜਾਬ, ਜੇਤੀ ਕੁਸੁਮ ਕੁਮਾਰ ਨੂੰ ਉੜੀਸਾ ਅਤੇ ਨਿਵੇਦਿਤ ਅਲਵਾ ਨੂੰ ਤਾਮਿਲਨਾਡੂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਪਾਰਟੀ ਨੇ ਵਿਸ਼ਵਾਸ ਜਤਾਇਆ ਹੈ ਕਿ ਇਹ ਨਿਯੁਕਤੀਆਂ ਜ਼ਮੀਨੀ ਪੱਧਰ ’ਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦਗਾਰ ਹੋਣਗੀਆਂ।


0 Comments