ਪਟਿਆਲਾ 24 ਨਵੰਬਰ (ਰਾਜਿੰਦਰ ਸਿੰਘ ਥਿੰਦ)
ਮੁੱਖ ਮੰਤਰੀ ਭਗਵੰਤ ਸਿੰਘ
ਮਾਨ ਦੇ ਦਿਸਾ ਨਿਰਦੇਸ ਅਨੁਸਾਰ ਅੱਜ ਸਿਹਤ ਮੰਤਰੀ ਡਾ ਬਲਬੀਰ ਸਿੰਘ ਅਤੇ ਪੰਜਾਬ ਐਗਰੋ
ਫੂਡ ਗ੍ਰੇਨ ਕਾਰਪੋਰੇਸਨ ਦੇ ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ ਵੱਲੋ ਭਾਦਸੋ ਰੋਡ ਤੋ ਲੈ
ਕੇ ਸਿਓਣਾ ਚੋਂਕ ਤੱਕ ਜਾਂਦੀ ਸੜਕ ਦਾ ਉਦਘਾਟਨ ਕੀਤਾ ਗਿਆ ਇਸ ਦੀ ਖੁਸੀ ਵਿੱਚ ਰਣਜੀਤ ਨਗਰ
ਇਲਾਕਾ ਨਿਵਾਸਿਆ ਵੱਲੋਂ ਅੱਜ ਸਿਹਤ ਮੰਤਰੀ ਡਾ ਬਲਬੀਰ ਸਿੰਘ ਅਤੇ ਚੇਅਰਮੈਨ ਬਲਜਿੰਦਰ
ਸਿੰਘ ਢਿੱਲੋਂ ਨੂੰ ਸਨਮਾਨਿਤ ਕੀਤਾ ਗਿਆ , ਇਲਾਕਾਂ ਨਿਵਾਸਿਆ ਨੇ ਅੱਗੇ ਕਿਹਾ ਕਿ ਅਸੀਂ
ਮਾਨ ਸਰਕਾਰ ਦੇ ਦਿਲੋ ਧੰਨਵਾਦੀ ਹਾਂ ਕਿਓ ਕਿ ਪਿਛਲੀ ਰਵਾਇਤੀ ਸਰਕਾਰਾਂ ਵੱਲੋਂ ਇਸ ਇਲਾਕੇ
ਦੀ ਕੋਈ ਸਾਰ ਨਹੀ ਲਈ ਗਈ ਅਤੇ ਸੜਕਾਂ ਦਾ ਬੁਰਾ ਹਾਲ ਸੀ ਬਰਸਾਤਾ ਦੇ ਦਿਨਾ ਵਿੱਚ
ਇਲਾਕਾਂ ਨਿਵਾਸਿਆ ਨੂੰ ਬਹੁਤ ਮੁਸਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਇਹ ਹੋਰ ਵੀ ਖੁਸੀ
ਵਾਲੀ ਗੱਲ ਹੈ ਕਿ ਪਿਛਲੇ ਦਿਨੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਗੁਰੂਪੁਰਬ ਮੋਕੇ ਇਸ
ਸੜਕ ਦਾ ਨਾਮ ਬਾਬਾ ਨਾਨਕ ਮਾਰਗ ਰਖਿਆ ਗਿਆ ਸੀ ,ਇਸ ਮੋਕੇ
ਸਿਹਤ ਮੰਤਰੀ ਡਾ ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੁੰ ਸਮਰਪਿਤ ਹੈ ਅਤੇ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸਾ ਨਿਰਦੇਸ ਅਨੁਸਾਰ ਸੜਕਾ ਦਾ ਜਾਲ ਵਿਛਾਇਆ ਜਾ
ਰਿਹਾ ਹੈ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਅਤੇ ਚੇਅਰਮੈਨ ਬਲਜਿੰਦਰ
ਸਿੰਘ ਢਿੱਲੋਂ ਦੇ ਯਤਨਾ ਸੱਦਕਾਂ ਰਣਜੀਤ ਨਗਰ ਦੇ ਇਲਾਕਾਂ ਨਿਵਾਸਿਆ ਨੁੰ ਆਵਾਜਾਈ ਵਿੱਚ ਆ
ਰਹੀ ਮੁਸਕਿਲ ਤੋ ਨਿਜਾਤ ਮਿਲੇਗੀ , ਇਸ ਮੋਕੇ ਚੇਅਰਮੈਨ
ਬਲਜਿੰਦਰ ਢਿੱਲੋਂ ਨੇ ਅੱਗੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਵਿਕਾਸ ਦੇ ਕੰਮ ਆਪਣੇ ਆਖਰੀ
ਸਮੇਂ ਕਰਦੀਆਂ ਸਨ ਪ੍ਰੰਤੂ ਮਾਨ ਸਰਕਾਰ ਆਪਣੇ ਸਾਰੇ ਵਾਦੇ ਪੂਰੇ ਕਰ ਰਹੀ ਹੈ ਅਤੇ ਪੰਜਾਬ
ਨੂੰ ਰੰਗਲਾ ਪੰਜਾਬ ਬਣਾਉਣ ਲਈ ਉਹਨਾ ਦੀ ਕੋਸਿਸ ਜਾਰੀ ਹੈ, ਢਿੱਲੋਂ
ਨੇ ਅੱਗੇ ਦਸਿਆ ਕਿ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਲਈ ਸਿਰਤੋੜ ਯਤਨ ਕਰ ਰਹੀ ਹੈ ,ਮਾਨ
ਸਰਕਾਰ ਵੱਲੋ ਪੰਜਾਬ ਵਿੱਚ 10 ਲੱਖ ਤੱਕ ਦਾ ਮੁਫਤ ਸਿਹਤ ਬੀਮਾ ਅਤੇ ਸਿਹਤ ਸਹੂਲਤਾਂ
ਪਹਿਲ ਦੇ ਅਧਾਰ ਤੇ ਦਿੱਤੀਆਂ ਜਾਣਗੀਆਂ , ਇਸ ਮੋਕੇ ਅਮਰੀਕ ਸਿੰਘ ਬੰਗੜ,ਰਾਜ ਕੁਮਾਰ
ਮਿਠਾਰੀਆ,ਲਖਵਿੰਦਰ ਸਿੰਘ ਢਿੱਲੋਂ,ਦਵਿੰਦਰ ਕੌਰ (ਐਮ ਸੀ),ਗੁਰਧੀਆਨ ਸਿੰਘ ਖਰੋੜ,ਗੁਲਜਾਰ
ਪਟਿਆਲਵੀ ,ਸੰਤੋਖ ਸਿੰਘ ਸਰਪੰਚ ,ਗੁਰਮੈਲ ਸਿੰਘ ( ਜੀ.ਐਮ) ਜਤਿੰਦਰ ਕੁਮਾਰ ,ਹਰਜੀਤ
ਸਿੰਘ,ਰਜਿੰਦਰ ਸਿੰਘ ਮੋਹਲ ,ਓਮ ਪ੍ਰਕਾਸ ਸਮੂਹ ਲੀਡਰਸ਼ਿਪ,ਅਹੁਦੇਦਾਰ,ਵਾਲੰਟੀਅਰ ਅਤੇ ਵੱਡੀ
ਗਿਣਤੀ ਵਿੱਚ ਇਲਾਕਾ ਨਿਵਾਸੀ ਮੋਜੂਦ ਸਨ ।
PUNJAB LOK SMAACHAAR
PUNJAB LOK SAMACHAR
LOK SAMACHAR
ਹੋਰ ਖ਼ਬਰਾਂ ਪੜ੍ਹੋ
ਖ਼ਬਰਾਂ ਲੋਡ ਹੋ ਰਹੀਆਂ ਹਨ...



0 Comments