⚠ IMPORTANT NOTICE
BREAKING
ਖਬਰਾਂ ਲੋਡ ਹੋ ਰਹੀਆਂ ਹਨ...
01  /  --
ਮੁੱਖ ਖ਼ਬਰਾਂ EK NAZAR
● LATEST
ਖ਼ਬਰਾਂ ਲੋਡ ਹੋ ਰਹੀਆਂ ਹਨ...
ਖ਼ਬਰਾਂ ਲੋਡ ਹੋ ਰਹੀਆਂ ਹਨ...

 


ਜੈਮਸ ਪਬਲਿਕ ਸਕੂਲ ਦੇ ਕਰਵਾਇਆ ਕਾਰਨੀਵਲ ਬਣਿਆ ਰਿਕਾਰਡ

 


ਸਨੌਰ 16 ਦਸੰਬਰ ( ਸੁਖਦੇਵ ਸਿੰਘ ਵਿਰਕ)

ਜੈਮਸ ਪਬਲਿਕ ਸਕੂਲ ਵੱਲੋਂ ਆਯੋਜਿਤ ਇੱਕ ਦਿਨੀਂ ਕਾਰਨੀਵਲ ਨੇ ਸ਼ਹਿਰ ਵਿੱਚ ਨਵਾਂ ਰਿਕਾਰਡ ਕਾਇਮ ਕਰ ਦਿੱਤਾ, ਜਿੱਥੇ ਲਗਭਗ 6,000 ਦਰਸ਼ਕਾਂ ਦੀ ਭਾਰੀ ਭੀੜ ਨੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਇਸ ਕਾਰਨੀਵਲ ਨੇ ਨਾ ਸਿਰਫ਼ ਬੱਚਿਆਂ, ਬਲਕਿ ਮਾਪਿਆਂ ਅਤੇ ਸ਼ਹਿਰ ਵਾਸੀਆਂ ਵਿੱਚ ਵੀ ਖ਼ਾਸ ਉਤਸ਼ਾਹ ਪੈਦਾ ਕੀਤਾ। ਸਕੂਲ ਦੇ ਵਿਹੜੇ ਲੱਗੇ ਇਸ ਕਾਰਨੀਵਲ ਵਿੱਚ ਦਿਨ ਭਰ ਰੌਣਕਾਂ ਰਹੀਆਂ ਅਤੇ ਹਰ ਉਮਰ ਵਰਗ ਦੇ ਲੋਕਾਂ ਨੇ ਮਨੋਰੰਜਨ ਨਾਲ ਭਰਪੂਰ ਸਮਾਂ ਬਿਤਾਇਆ। ਦੱਸਣਯੋਗ ਹੈ ਕਿ ਇਸ ਮੌਕੇ ਕਾਰਨੀਵਲ ਦੌਰਾਨ ਦਿਲਚਸਪ ਸਟਾਲਾਂ, ਨਿੱਕੇ ਬੱਚਿਆਂ ਵਲੋਂ ਸਟੇਜ ਸੰਗੀਤ ਤੇ ਨਾਚ ਦੇ ਪ੍ਰਦਰਸ਼ਨ, ਮਜ਼ੇਦਾਰ ਖੇਡਾਂ, ਰੈਂਪ ਵਾਕ ਅਤੇ ਬੱਚਿਆਂ ਲਈ ਤਿਆਰ ਕੀਤੇ ਵਿਭਿੰਨ ਮਨੋਰੰਜਕ ਸਟਾਲ ਦਰਸ਼ਕਾਂ ਲਈ ਖ਼ਾਸ ਆਕਰਸ਼ਣ ਦਾ ਕੇਂਦਰ ਬਣੇ ਰਹੇ। ਨੰਨ੍ਹੇ-ਮੁੰਨੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕਿਸੇ ਨੇ ਇਸ ਮੇਲੇ ਦਾ ਖੂਬ ਆਨੰਦ ਲਿਆ।


ਕਾਰਨੀਵਲ ਵਿੱਚ ਸ਼ਹਿਰ ਦੀਆਂ ਕਈ ਉੱਘੀਆਂ ਸ਼ਖਸ਼ੀਅਤਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਜਿਨ੍ਹਾਂ ਵਿੱਚ ਮੁੱਖ ਮਹਿਮਾਨ ਵਜੋਂ ਮੇਅਰ ਪਟਿਆਲਾ ਕੁੰਦਨ ਗੋਗੀਆ, ਤੇਜਿੰਦਰ ਮਹਿਤਾ ਚੇਅਰਮੈਨ ਪਲਾਨਿੰਗ ਬੋਰਡ, ਰਾਕੇਸ਼ ਕੁਮਾਰ ਬੱਗਾ, ਸੌਰਵ ਬਾਂਸਲ (ਐਲ.ਜੀ), ਗਰਗ (ਹੈਮਲੇਟ), ਅਰਵਿੰਦਰ ਸਿੰਘ ਪ੍ਰਧਾਨ ਉਮੰਗ ਫਾਊਂਡੇਸ਼ਨ, ਮਿੰਨੀ ਸੋਢੀ (ਨੂਰਾਨੀ), ਮੇਘਨਾ ਚੋਪੜਾ, ਡਾ. ਪਰਮਿੰਦਰ ਪਾਲ ਸਿੰਘ, ਪਰਮਜੀਤ, ਸ਼ਮਿੰਦਰ ਸੰਧੂ, ਗੁਰਵਿੰਦਰ ਕਾਂਸਲ, ਲਖਵਿੰਦਰ, ਮਨਮੋਹਨ ਸਿੰਘ ਅਤੇ ਹੋਰ ਬਹੁਤ ਪਤਵੰਤੇ ਲੋਕ ਸ਼ਾਮਲ ਸਨ. 


ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਡਾ. ਮੰਜਰੀ ਤੇਜਪਾਲ ਨੇ ਦੱਸਿਆ ਕਿ ਕਾਰਨੀਵਲ ਬੱਚਿਆਂ ਨੂੰ ਆਪਣੀ ਰਚਨਾਤਮਕਤਾ ਦਿਖਾਉਣ ਅਤੇ ਉਨ੍ਹਾਂ ਦੇ ਆਤਮ ਵਿਸ਼ਵਾਸ ਵਧਾਉਣ ਲਈ ਸਭ ਤੋਂ ਵੱਡਾ ਮੰਚ ਸਾਬਤ ਹੁੰਦਾ ਹੈ. 


ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਅਜਿਹੇ ਉਪਰਾਲੇ ਹੋਰ ਸਕੂਲਾਂ ਲਈ ਵੀ ਪ੍ਰੇਰਣਾ ਬਣਦੇ ਹਨ. ਕਾਰਨੀਵਲ ਵਿੱਚ ਸ਼ਾਮਲ ਹੋਏ ਮਾਪਿਆਂ ਨੇ ਸਕੂਲ ਪ੍ਰਬੰਧਨ ਦੀ ਖੁੱਲ ਕੇ ਪ੍ਰਸ਼ੰਸਾ ਕੀਤੀ। ਮਾਪਿਆਂ ਦਾ ਕਹਿਣਾ ਸੀ ਕਿ ਅਜਿਹੇ ਉਪਰਾਲੇ ਬੱਚਿਆਂ ਦੇ ਮੁਢਲੇ ਵਿਕਾਸ ਲਈ ਬਹੁਤ ਲਾਭਕਾਰੀ ਹੁੰਦੇ ਹਨ ਅਤੇ ਹੋਰਨਾਂ ਸਕੂਲਾਂ ਨੂੰ ਵੀ ਇਸ ਤਰ੍ਹਾਂ ਦੇ ਸਮਾਗਮ ਆਯੋਜਿਤ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਕਾਰਜਕ੍ਰਮਾਂ ਨਾਲ ਬੱਚਿਆਂ ਵਿੱਚ ਸਹਿਯੋਗ, ਸਮਾਜਿਕਤਾ ਅਤੇ ਆਤਮ-ਵਿਸ਼ਵਾਸ ਵਧਦਾ ਹੈ।


ਡਾ. ਮੰਜਰੀ ਤੇਜਪਾਲ ਨੇ ਸਕੂਲ ਪ੍ਰਬੰਧਕੀ ਅਤੇ ਦਰਸ਼ਕਾਂ ਦੀ ਵੱਡੀ ਗਿਣਤੀ ਲਈ ਪਟਿਆਲਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੈਮਸ ਪਬਲਿਕ ਸਕੂਲ ਮੁੜ ਮਾਪਿਆਂ, ਸਪਾਂਸਰ ਅਤੇ ਹੋਰਨਾਂ ਦੇ ਸਾਂਝੇ ਸਹਿਯੋਗ ਨਾਲ ਅੱਗੇ ਵੀ ਬੱਚਿਆਂ ਲਈ ਅਜਿਹੇ ਸਿੱਖਣ ਅਤੇ ਮਨੋਰੰਜਨ ਨਾਲ ਭਰਪੂਰ ਮੌਕੇ ਪ੍ਰਦਾਨ ਕਰਦਾ ਰਹੇਗਾ।



PUNJAB LOK SAMACHAAR
LOK SMACHAR
ਪੰਜਾਬ ਲੋਕ ਸਮਾਚਾਰ


ਹੋਰ ਖ਼ਬਰਾਂ ਪੜ੍ਹੋ
ਖ਼ਬਰਾਂ ਲੋਡ ਹੋ ਰਹੀਆਂ ਹਨ...

Post a Comment

0 Comments

 


THE VOICE OF PUNJAB

PUNJAB LOK
SAMACHAR

PUNJAB • POLITICS • NEWS • PUBLIC
ਖ਼ਬਰਾਂ ਲੋਡ ਹੋ ਰਹੀਆਂ ਹਨ...

● Punjab Lok Samachar

ਪੰਜਾਬ ਅਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਨਾਲ ਜੁੜੇ ਰਹੋ।

ਤਾਜ਼ਾ ਖ਼ਬਰਾਂ ਸਿੱਧੀਆਂ ਪਾਓ

ਆਪਣੀ Email ਦਿਓ ਅਤੇ Punjab Lok Samachar ਦੀਆਂ ਮਹੱਤਵਪੂਰਨ ਖ਼ਬਰਾਂ ਨਾਲ ਜੁੜੇ ਰਹੋ।

ਤੁਹਾਡੀ ਜਾਣਕਾਰੀ ਸੁਰੱਖਿਅਤ ਰਹੇਗੀ।