
ਪਟਿਆਲ਼ਾ/ਸਨੌਰ 16 ਦਸੰਬਰ (ਰਾਜਿੰਦਰ ਥਿੰਦ)
ਆਗਾਮੀ ਜਿਮਖਾਨਾ ਕਲੱਬ ਚੋਣਾਂ ਦੇ ਸੰਬੰਧ ਵਿੱਚ ਅੱਜ ਸਮਾਣਾ ਵਿਖੇ ਕਲੱਬ ਦੇ ਮੈਂਬਰਾਂ ਭਾਨੂ ਪ੍ਰਤਾਪ ਸਿੰਗਲਾ, ਮਨੀਸ਼ ਸਿੰਗਲਾ, ਪਰਦੀਪ ਗੁਪਤਾ, ਵੀਨਸ ਜਿੰਦਲ ਅਤੇ ਹੋਰ ਮੈਂਬਰਾਂ ਵੱਲੋਂ ਇੱਕ ਵੱਡੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਫਰੈਂਡਸ਼ਿਪ ਅਤੇ ਡੈਮੋਕਰੇਟਿਕ ਗਰੁੱਪ ਵਲੋਂ ਡਾ. ਹਰਸਿਮਰਨ ਸਿੰਘ ਤੁਲੀ, ਹਰਪ੍ਰੀਤ ਸਿੰਘ ਸੰਧੂ ਅਤੇ ਹੋਰ ਮੈਂਬਰਾਂ ਨੇ ਅੱਜ ਸਮਾਣਾ ਵਿਖੇ ਪਹੁੰਚ ਕੇ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਵੋਟਾਂ ਮੰਗੀਆਂ। ਇਸ ਮੌਕੇ ਸਮਾਣਾ ਵਿਖੇ ਇਕੱਠੇ ਹੋਏ ਮੈਂਬਰਾਂ ਨੇ ਡਾ. ਤੁੱਲੀ ਤੇ ਸੰਧੂ ਗਰੁੱਪ ਦੇ ਸਾਰੇ ਹੀ ਉਮੀਦਵਾਰਾਂ ਨੂੰ ਖੁੱਲੇ ਸਮਰਥਨ ਦਾ ਐਲਾਨ ਕਰਦੇ ਹੋਏ। ਕਿਹਾ ਕਿ ਉਹਨਾਂ ਦੀ ਇੱਕ - ਇੱਕ ਵੋਟ ਇਸ ਗਰੁੱਪ ਦੇ ਉਮੀਦਵਾਰਾਂ ਦੇ ਹੱਕ ਵਿੱਚ ਭੁਗਤੇਗੀ। ਇਸ ਮੌਕੇ ਡਾ. ਤੁੱਲੀ ਸੰਧੂ ਅਤੇ ਹੋਰ ਉਮੀਦਵਾਰਾਂ ਨੇ ਸਾਂਝੇ ਤੌਰ ਤੇ ਬੋਲਦਿਆਂ ਕਿਹਾ ਕਲੱਬ ਵਿਖੇ ਸਮਾਣਾ ਦੇ ਮੈਂਬਰਾਂ ਦਾ ਬਹੁਤ ਵੱਡਾ ਯੋਗਦਾਨ ਹੈ। ਅੱਜ ਸਾਨੂੰ ਇੱਥੇ ਪਹੁੰਚ ਕੇ ਬਹੁਤ ਹੀ ਵੱਡੀ ਖੁਸ਼ੀ ਮਿਲੀ ਹੈ। ਇਸ ਲਈ ਸਾਨੂੰ ਯਕੀਨ ਹੈ ਕਿ ਕਿ ਸਾਡੇ ਉਮੀਦਵਾਰਾਂ ਦੀ ਜਿੱਤ ਵਿੱਚ ਸਮਾਣਾ ਦੇ ਮੈਂਬਰਾਂ ਦਾ ਪੂਰਾ ਯੋਗਦਾਨ ਰਹੇਗਾ। ਉਨਾਂ ਅੱਗੇ ਕਿਹਾ ਕਿ ਸਾਡੀ ਸਮੁੱਚੀ ਟੀਮ ਕਲੱਬ ਦੇ ਸਰਵਪੱਖੀ ਵਿਕਾਸ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ। ਸਾਡਾ ਇੱਕੋ-ਇੱਕ ਏਜੰਡਾ ਇਸ ਕਲੱਬ ਨੂੰ ਹੋਰ ਬੁਲੰਦੀਆਂ ਤੇ ਲੈਕੇ ਜਾਣਾ ਹੈ। ਜਿਸ ਲਈ ਅਸੀਂ ਸਾਰੇ ਹੀ ਉਮੀਦਵਾਰ ਹਰ ਪੱਖ ਤੋਂ ਮੈਂਬਰਾਂ ਦੀਆਂ ਉਮੀਦਾਂ ਤੇ ਪੂਰੇ ਉਤਰਾਂਗੇ। ਇਸ ਮੌਕੇ ਵਨੀਤ ਗੁਪਤਾ, ਸ਼ਾਮ ਲਾਲ ਸਿੰਗਲਾ, ਡਾ.ਕੇ.ਕੇ ਜੋਹਰੀ, ਪ੍ਰਮੋਦ ਸਿੰਗਲਾ, ਰਮੇਸ਼ ਕੁਮਾਰ ਗਰਗ, ਪ੍ਰਮੋਦ ਅਗਰਵਾਲ, ਅਜੈ ਕੁਮਾਰ, ਜਿੰਮੀ ਗਰਗ, ਆਸ਼ੀਸ਼ ਬਾਂਸਲ, ਅਸ਼ਵਨੀ ਗੁਪਤਾ, ਅਮਿਤ ਗਰਗ, ਸੰਚਿਤ ਬਾਂਸਲ, ਪ੍ਰਦਮਨ ਸਿੰਘ ਵਿਰਕ, ਵਰਿੰਦਰ ਸਿੰਗਲਾ, ਧਰਮਪਾਲ ਗਰਗ ਵਿਕਾਸ ਪੁਰੀ, ਗੁਰਦੇਵ ਸਿੰਘ ਧਾਲੀਵਾਲ, ਤੋਂ ਇਲਾਵਾ ਕੇ.ਕੇ ਪੈਂਥੇ, ਰੋਹਿਤ ਗੁਪਤਾ, ਮੋਹਿਤ ਢੋਡੀ, ਪਵਨ ਨਾਗਰਥ, ਰਾਹੁਲ ਮਹਿਤਾ, ਆਸ਼ੀਸ਼ ਜੈਨ, ਅਸੀਮ ਜੈਨ, ਐਡ.ਗੁਰਮੀਤ ਸਿੰਘ, ਇੰਜੀ. ਵਿਸ਼ਾਲ ਸਿੰਗਲਾ, ਸਾਹਿਲ ਖੰਨਾ ਤੋਂ ਇਲਾਵਾ ਇੰਜੀ. ਸੰਚਿਤ ਬਾਂਸਲ ,ਪ੍ਰਦੀਪ ਸਿੰਗਲਾ, ਐਡ.ਅਮਿਤ ਬੇਦੀ ਬਿਕਰਮਜੀਤ ਸਿੰਘ, ਜਤਿਨ ਗੋਇਲ ਅਤੇ ਹੋਰ ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਹੋਰ ਖ਼ਬਰਾਂ ਪੜ੍ਹੋ
ਖ਼ਬਰਾਂ ਲੋਡ ਹੋ ਰਹੀਆਂ ਹਨ...


0 Comments