⚠ IMPORTANT NOTICE
BREAKING
ਖਬਰਾਂ ਲੋਡ ਹੋ ਰਹੀਆਂ ਹਨ...
01  /  --
ਮੁੱਖ ਖ਼ਬਰਾਂ EK NAZAR
● LATEST
ਖ਼ਬਰਾਂ ਲੋਡ ਹੋ ਰਹੀਆਂ ਹਨ...
ਖ਼ਬਰਾਂ ਲੋਡ ਹੋ ਰਹੀਆਂ ਹਨ...

 


ਸਿਹਤ ਬੀਮਾ ਯੋਜਨਾ ਤਹਿਤ ਵੀ ਐਲ ਈਜ ਨੂੰ ਮਿਹਤ ਨਾਮਾ ਘੱਟ ਦੇਣਾ ਸਰਕਾਰ ਦਾ ਕੋਝਾ ਮਜਾਕ - ਜਿੰਦਲ

ਪਟਿਆਲਾ 21 ਜਨਵਰੀ (ਰਾਜਿੰਦਰ ਸਿੰਘ ਥਿੰਦ)
ਪੰਜਾਬ ਵਿੱਚ ਮਾਨ ਸਰਕਾਰ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨੂੰ ਪਿੰਡ-ਪਿੰਡ ਅਤੇ ਸ਼ਹਿਰ-ਸ਼ਹਿਰ ਤੱਕ ਪਹੁੰਚਾਉਣ ਲਈ ਸਰਕਾਰ ਨੇ ਸੀ ਐਸ ਸੀ ਸੈਂਟਰਾਂ ਰਾਹੀਂ ਕਾਰਡ ਬਣਾਉਣ ਦੇ ਹੁਕਮ ਜਾਰੀ ਕੀਤੇ ਸਨ। ਇਸ ਯੋਜਨਾ ਦਾ ਮਕਸਦ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਨਾਲ ਜੋੜਣਾ ਦੱਸਿਆ ਗਿਆ, ਪਰ ਜਮੀਨੀ ਪੱਧਰ ‘ਤੇ ਇਹ ਯੋਜਨਾ ਹੁਣ ਸੀ ਐਸ ਸੀ ਸੈਂਟਰਾਂ ‘ਤੇ ਕੰਮ ਕਰ ਰਹੇ ਵੀ ਐਲ ਈਆਂ ਲਈ ਵੱਡੀ ਸਮੱਸਿਆ ਬਣ ਕੇ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਇਕ ਸਿਹਤ ਬੀਮਾ ਕਾਰਡ ਬਣਾਉਣ ਵਿੱਚ ਤਕਰੀਬਨ 20 ਤੋਂ 30 ਮਿੰਟ ਦਾ ਸਮਾਂ ਲੱਗਦਾ ਹੈ, ਜਿਸ ਵਿੱਚ ਦਸਤਾਵੇਜ਼ਾਂ ਦੀ ਜਾਂਚ, ਆਨਲਾਈਨ ਐਂਟਰੀ, ਬਾਇਓਮੈਟਰਿਕ ਪ੍ਰਕਿਰਿਆ, ਸਰਵਰ ਦੀ ਸੁਸਤੀ ਅਤੇ ਤਕਨੀਕੀ ਰੁਕਾਵਟਾਂ ਸ਼ਾਮਲ ਹਨ। ਇੰਨੀ ਲੰਬੀ ਅਤੇ ਔਖੀ ਪ੍ਰਕਿਰਿਆ ਦੇ ਬਾਵਜੂਦ ਵੀਐਲਈਆਂ ਨੂੰ ਪ੍ਰਤੀ ਕਾਰਡ ਦੇ ਸਿਰਫ਼ 4 ਰੁਪਏ ਦੇਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਨੂੰ ਵੀ ਐਲ ਈ ਵਰਗ ਧੱਕੇਸ਼ਾਹੀ ਕਰਾਰ ਦੇ ਰਿਹਾ ਹੈ। ਇਸ ਸਬੰਧੀ ਰੋਸ਼ਨ ਜਿੰਦਲ, ਜਿਲ੍ਹਾ ਪ੍ਰਧਾਨ (ਵੀ.ਐਲ.ਈ ਐਸੋਸੀਏਸ਼ਨ ਪਟਿਆਲਾ) ਨੇ ਇਸ ਫੈਸਲੇ ਦੀ ਤਿੱਖੀ ਨਿੰਦਾ ਕਰਦਿਆਂ ਕਿਹਾ ਕਿ 4 ਰੁਪਏ ਪ੍ਰਤੀ ਕਾਰਡ ਦੇਣਾ ਮਜ਼ਦੂਰੀ ਨਹੀਂ ਸਗੋਂ ਮਜ਼ਾਕ ਹੈ। ਉਨ੍ਹਾਂ ਕਿਹਾ ਕਿ ਸੀਐਸਸੀ ਸੈਂਟਰਾਂ ਨੂੰ ਦੁਕਾਨ ਦਾ ਕਿਰਾਇਆ, ਇੰਟਰਨੈੱਟ, ਬਿਜਲੀ, ਮਸ਼ੀਨਾਂ ਦੀ ਦੇਖਭਾਲ ਅਤੇ ਹੋਰ ਰੋਜ਼ਾਨਾ ਖਰਚੇ ਆਪਣੇ ਪਾਸੋਂ ਭੁਗਤਣੇ ਪੈਂਦੇ ਹਨ, ਜੋ ਇੰਨੇ ਘੱਟ ਭੁਗਤਾਨ ਨਾਲ ਅਸੰਭਵ ਹੈ। ਰੋਸ਼ਨ ਜਿੰਦਲ ਨੇ ਦੋਸ਼ ਲਗਾਇਆ ਕਿ ਸਰਕਾਰ ਆਪਣੇ ਵਲੰਟੀਅਰਾਂ ਰਾਹੀਂ ਆਪੋਇਨਮੈਂਟ ਸਲਿੱਪਾਂ ਕਟਵਾ ਰਹੀ ਹੈ ਅਤੇ ਵੀ.ਐਲ.ਈਆਂ ਦੀ ਛਵੀ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ, ਜਿਸ ਨਾਲ ਲੋਕਾਂ ਵਿੱਚ ਗਲਤ ਧਾਰਣਾ ਪੈਦਾ ਹੋ ਰਹੀ ਹੈ। ਓਹਨਾ ਮੰਗ ਕੀਤੀ ਕਿ ਇਸ ਗੰਭੀਰ ਸਮੱਸਿਆ ਦਾ ਹੱਲ ਕੀਤਾ ਜਾਂਵੇ, ਨਹੀਂ ਤਾਂ ਹੜਤਾਲ ਕੀਤੀ ਜਾਵੇਗੀ। ਇਸ ਮੌਕੇ ਅਕਾਸ਼ਦੀਪ ਸਿੰਘ, ਗੁਰਤੇਜ ਸਿੰਘ ਸੁਨਿਆਰਹੇੜੀ, ਧਰਮ ਸਿੰਘ ਰੋਨੀ, ਵਰਿੰਦਰ ਸਿੰਘ ,ਮਨਦੀਪ ਸਿੰਘ, ਸੁਖਦੀਪ ਸਿੰਘ ਨਾਭਾ ਨੇ ਸਰਕਾਰ ਤੋਂ ਮੰਗ ਕੀਤੀ'


ਇਸ ਮਾਮਲੇ ਨਾਲ ਜੁੜੀ ਇਕ ਹੋਰ ਗੰਭੀਰ ਘਟਨਾ ਵੀ ਸਾਹਮਣੇ ਆਈ ਹੈ। ਇਕ ਵੀਐਲਈ ਧਰਮਪਾਲ ਸਿੰਘ ਨੇ ਟੈਸਟਿੰਗ ਦੇ ਤੌਰ ‘ਤੇ ਆਪਣੇ ਪਿਤਾ ਦਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਕਾਰਡ ਬਣਾਇਆ ਸੀ, ਪਰ ਇਸ ਤੋਂ ਬਾਅਦ ਉਸਨੂੰ ਸਿਵਲ ਸਰਜਨ ਦਫ਼ਤਰ ਵੱਲੋਂ ਨੋਟਿਸ ਭੇਜਿਆ ਗਿਆ। ਨੋਟਿਸ ਵਿੱਚ ਬਿਨਾਂ ਆਪੋਇਨਮੈਂਟ ਸਲਿੱਪ ਕਾਰਡ ਬਣਾਉਣ ਬਾਰੇ ਸਪਸ਼ਟੀਕਰਨ ਮੰਗਿਆ ਗਿਆ। ਧਰਮਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਅਗਾਂਹ ਤੋਂ ਬਿਨਾਂ ਆਪੋਇਨਮੈਂਟ ਸਲਿੱਪ ਕਿਸੇ ਦਾ ਵੀ ਕਾਰਡ ਬਣਾਇਆ ਗਿਆ ਤਾਂ ਕਾਰਵਾਈ ਕੀਤੀ ਜਾਵੇਗੀ। ਇਸ ਕਾਰਵਾਈ ਤੋਂ ਬਾਅਦ ਵੀਐਲਈ ਵਰਗ ਵਿੱਚ ਡਰ ਅਤੇ ਅਸੰਤੋਸ਼ ਦਾ ਮਾਹੌਲ ਬਣਿਆ ਹੋਇਆ ਹੈ।




PUNJAB LOK SAMACHAAR
LOK SMACHAR
ਪੰਜਾਬ ਲੋਕ ਸਮਾਚਾਰ

 

ਹੋਰ ਖ਼ਬਰਾਂ ਪੜ੍ਹੋ
ਖ਼ਬਰਾਂ ਲੋਡ ਹੋ ਰਹੀਆਂ ਹਨ...

Post a Comment

1 Comments

  1. CSC is a beautiful initiative in order to create employment and make government services easy access to public. But Punjab Government is making good decision and as well as the biggest blunder of starting 2026. The card making process and enrollment process is really tough and their portals are not capable to handle that much trafic also we don't have much info about youth party members and what i heard in public that public image of youth party is not much clean and wise in public opinion. if i comment on their web portals i am a professional web and app developer and project manager and architect so i know how platforms and portals are developed in order of load management and handeling trafic also their is many unnecessary parts that is helarious. Now main part if we talk about government execution plan, this is clearly to collect vote bank by this scheme. as i asked many customers they willing to pay 100 to 200 per family member because this is a health insurance if we compared to private insurance they costs over 10k per year, but if government allow to take upto 200 per card and cut fees from VLEs like 50 to 70. in this government also make money even small money and VLEs also make money and happy. and in my opinion appointment system is unnecessary its very time consuming and confusing for public. If real agenda is to spread this service to public as soon as possible then let CSC VLEs handle this own way. if agenda is to collect only VOTES from that pov they will not get much votes. and one final statement is (jis b bnde ne ej portal and overall project structure design kita ik number da khachar aw oh bnda bina dimag to jive koi nasha kha k bnaya hove sara system)

    ReplyDelete

 


THE VOICE OF PUNJAB

PUNJAB LOK
SAMACHAR

PUNJAB • POLITICS • NEWS • PUBLIC
ਖ਼ਬਰਾਂ ਲੋਡ ਹੋ ਰਹੀਆਂ ਹਨ...

● Punjab Lok Samachar

ਪੰਜਾਬ ਅਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਨਾਲ ਜੁੜੇ ਰਹੋ।

ਤਾਜ਼ਾ ਖ਼ਬਰਾਂ ਸਿੱਧੀਆਂ ਪਾਓ

ਆਪਣੀ Email ਦਿਓ ਅਤੇ Punjab Lok Samachar ਦੀਆਂ ਮਹੱਤਵਪੂਰਨ ਖ਼ਬਰਾਂ ਨਾਲ ਜੁੜੇ ਰਹੋ।

ਤੁਹਾਡੀ ਜਾਣਕਾਰੀ ਸੁਰੱਖਿਅਤ ਰਹੇਗੀ।