ਮੁੱਖ ਖ਼ਬਰਾਂ TOP STORIES
ਮੁੱਖ ਖ਼ਬਰਾਂ ਲੋਡ ਹੋ ਰਹੀਆਂ ਹਨ...
|

ਬਠਿੰਡਾ ’ਚ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਤੈਰਾਕੀ, ਹੈਂਡਬਾਲ, ਲਾਅਨ ਟੈਨਿਸ, ਖੋ-ਖੋ, ਬੈਡਮਿੰਟਨ ਅਤੇ ਕਬੱਡੀ ਦੇ ਮੁਕਾਬਲੇ ਕਰਵਾਏ ਗਏ

ਬਠਿੰਡਾ, 1 ਅਕਤੂਬਰ - ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਬਠਿੰਡਾ ਵਿਖੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਦੂਜੇ ਦਿਨ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।  ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਰਾਜੇਸ਼ ਧੀਮਾਨ ਦੇ ਜਾਰੀ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰੁਪਿੰਦਰ ਸਿੰਘ ਬਰਾੜ ਦੀ ਵਿਸ਼ੇਸ਼ ਅਗਵਾਈ ਵਿੱਚ ਮੁਕਾਬਲੇ ਕਰਵਾਏ ਜਾ ਰਹੇ ਹਨ। 

ਅੱਜ ਹੋਏ ਮੁਕਾਬਲਿਆਂ ਵਿੱਚ ਤੈਰਾਕੀ, ਹੈਂਡਬਾਲ, ਲਾਅਨ ਟੈਨਿਸ, ਖੋ-ਖੋ, ਬੈਡਮਿੰਟਨ ਅਤੇ ਕਬੱਡੀ ਦੇ ਮੁਕਾਬਲੇ ਖਾਸ ਆਕਰਸ਼ਣ ਦਾ ਕੇਂਦਰ ਰਹੇ। ਤੈਰਾਕੀ ਵਿੱਚ ਅੰਡਰ-21 ਲੜਕੀਆਂ ਦੇ 50 ਮੀਟਰ ਅਤੇ 100 ਮੀਟਰ ਫਰੀ ਸਟਾਈਲ ਮੁਕਾਬਲਿਆਂ ਵਿੱਚ ਨਵਨੀਤ ਕੌਰ ਨੇ ਦੋਵੇਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਆਪਣੀ ਸ਼ਾਨਦਾਰ ਫਾਰਮ ਬਰਕਰਾਰ ਰੱਖੀ। ਤ੍ਰਿਪਤੀ ਸ਼ਰਮਾ ਨੇ ਦੋਵੇਂ ਮੁਕਾਬਲਿਆਂ ਵਿੱਚ ਦੂਜਾ, ਜਦਕਿ ਮਹਿਕਦੀਪ ਕੌਰ ਸਿੱਧੂ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 ਲੜਕੀਆਂ ਦੀ ਤੈਰਾਕੀ ਵਿੱਚ ਗੁਰਸੀਰਤ ਕੌਰ ਨੇ 200 ਮੀਟਰ ਬ੍ਰੈਸਟ ਸਟਰੋਕ ਅਤੇ 400 ਮੀਟਰ ਫਰੀ ਸਟਾਈਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਤਹਿਜੀਬ ਕੌਰ ਨੇ 100 ਮੀਟਰ ਬ੍ਰੈਸਟ ਸਟਰੋਕ ਵਿੱਚ ਪਹਿਲਾ ਅਤੇ 50 ਮੀਟਰ ਬ੍ਰੈਸਟ ਸਟਰੋਕ ਵਿੱਚ ਦੂਜਾ ਸਥਾਨ ਹਾਸਲ ਕੀਤਾ। 50 ਮੀਟਰ ਫਰੀ ਸਟਾਈਲ ਵਿੱਚ ਛਵੀ ਵਰਮਾ ਨੇ ਪਹਿਲਾ, ਜਦਕਿ 100 ਮੀਟਰ ਫਰੀ ਸਟਾਈਲ ਵਿੱਚ ਪ੍ਰਾਂਜਲ ਪਹਿਲੇ ਅਤੇ ਛਵੀ ਵਰਮਾ ਦੂਜੇ ਸਥਾਨ 'ਤੇ ਰਹੀ। 200 ਮੀਟਰ ਫਰੀ ਸਟਾਈਲ ਵਿੱਚ ਮਨਸੀਰਤ ਕੌਰ ਪਹਿਲੇ ਅਤੇ ਪ੍ਰਾਂਜਲ ਦੂਜੇ ਸਥਾਨ 'ਤੇ ਰਹੀ। ਇਸੇ ਤਰ੍ਹਾਂ 21-30 ਸਾਲ ਵਰਗ ਵਿੱਚ ਜਸਨਦੀਪ ਕੌਰ ਨੇ 50 ਅਤੇ 100 ਮੀਟਰ ਬ੍ਰੈਸਟ ਸਟਰੋਕ ਦੋਵੇਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਹੈਂਡਬਾਲ ਅੰਡਰ-14 ਲੜਕੀਆਂ ਵਿੱਚ ਸੇਂਟ ਜੇਵੀਅਰ ਸਕੂਲ ਬਠਿੰਡਾ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਤਾ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਰੁਲਦੂ ਸਿੰਘ ਵਾਲਾ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 ਲੜਕੀਆਂ ਵਿੱਚ ਵੀ ਸੇਂਟ ਜੇਵੀਅਰ ਸਕੂਲ ਬਠਿੰਡਾ ਨੇ ਜੇਤੂ ਰਹਿੰਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਝੁੰਬਾ ਨੇ ਦੂਜਾ ਅਤੇ ਮਹਿਤਾ ਨੇ ਤੀਜਾ ਸਥਾਨ ਹਾਸਲ ਕੀਤਾ। ਲਾਅਨ ਟੈਨਿਸ ਅੰਡਰ-17 ਲੜਕੀਆਂ ਵਿੱਚ ਨਵਿਆ (ਖਾਲਸਾ ਸਕੂਲ ਬਠਿੰਡਾ) ਨੇ ਪਹਿਲਾ, ਬਿਸਮਨਪ੍ਰੀਤ ਕੌਰ (ਗੁਰੂ ਨਾਨਕ ਸਕੂਲ ਬਠਿੰਡਾ) ਨੇ ਦੂਜਾ ਅਤੇ ਅਸ਼ੀਸ ਕੌਰ (ਸੇਂਟ ਜੇਵੀਅਰ ਸਕੂਲ ਰਾਮਪੁਰਾ) ਨੇ ਤੀਜਾ ਸਥਾਨ ਹਾਸਲ ਕੀਤਾ। 21-30 ਵਰਗ ਵਿੱਚ ਗੁਰਲੀਨ ਕੌਰ ਪਹਿਲੇ ਅਤੇ ਗੁਰਮਨ ਕੌਰ ਦੂਜੇ ਸਥਾਨ 'ਤੇ ਰਹੀ।

ਖੋ-ਖੋ ਅੰਡਰ-21 ਲੜਕਿਆਂ ਵਿੱਚ ਬਠਿੰਡਾ-ਏ ਨੇ ਪਹਿਲਾ ਅਤੇ ਗੋਨਿਆਣਾ-ਏ ਨੇ ਦੂਜਾ ਸਥਾਨ ਹਾਸਲ ਕੀਤਾ। 21-30 ਵਰਗ ਵਿੱਚ ਤਲਵੰਡੀ ਸਾਬੋ-ਬੀ ਨੇ ਪਹਿਲਾ ਅਤੇ ਤਲਵੰਡੀ ਸਾਬੋ-ਏ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਬੈਡਮਿੰਟਨ 41-50 ਸਾਲ ਲੜਕੀਆਂ ਵਰਗ ਵਿੱਚ ਨਵਦੀਪ ਕੌਰ ਨੇ ਪਹਿਲਾ, ਦੀਪਾ ਖੱਟੜ ਨੇ ਦੂਜਾ ਅਤੇ ਪ੍ਰਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। 51-60 ਵਰਗ ਵਿੱਚ ਜਗਦੀਪ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕਬੱਡੀ ਨੈਸ਼ਨਲ ਅੰਡਰ-17 ਲੜਕੀਆਂ ਵਿੱਚ ਕੋਟਲੀ ਖੁਰਦ ਨੇ ਪਹਿਲਾ, ਸੇਖਪੁਰਾ ਨੇ ਦੂਜਾ ਅਤੇ ਲਹਿਰਾ ਮੁਹੱਬਤ ਨੇ ਤੀਜਾ ਸਥਾਨ ਹਾਸਲ ਕੀਤਾ। ਕਬੱਡੀ ਸਰਕਲ ਅੰਡਰ-21 ਲੜਕੀਆਂ ਵਿੱਚ ਨਥਾਣਾ ਨੇ ਪਹਿਲਾ, ਡੇਰਾ ਬਾਬਾ ਮਸਤ ਰਾਮ ਵਿਰਕ ਕਲਾਂ ਨੇ ਦੂਜਾ ਅਤੇ ਫੂਲ-ਬੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Post a Comment

0 Comments

● 7 ਮੁੱਖ ਖ਼ਬਰਾਂ

ਖ਼ਬਰਾਂ ਲੋਡ ਹੋ ਰਹੀਆਂ ਹਨ...
PUNJAB LOK SAMACHAR
SPECIAL PHOTO STORY
ਪੰਜਾਬ ਲੋਕ ਸਮਾਚਾਰ ਖਾਸ ਪੇਸ਼ਕਸ਼
ਪੰਜਾਬ ਦੀਆਂ ਕੁੱਝ ਯਾਦਗਾਰੀ ਝਲਕਾਂ
PHOTO 01 / 15
ਪੰਜਾਬ ਲੋਕ ਸਮਾਚਾਰ ਫੋਟੋ ਸਟੋਰੀ
📷
ਤੁਹਾਡੇ ਪਿੰਡ ਜਾਂ ਸ਼ਹਿਰ ਦੀ ਤਸਵੀਰ ਹੈ?
ਸਾਨੂੰ ਭੇਜਿਓ ਆਪਣੇ ਪਿੰਡ, ਸ਼ਹਿਰ ਜਾਂ ਇਲਾਕੇ ਦੀ ਖਾਸ ਤਸਵੀਰ। ਚੁਣੀਆਂ ਗਈਆਂ ਤਸਵੀਰਾਂ ਪੰਜਾਬ ਲੋਕ ਸਮਾਚਾਰ ’ਤੇ ਪੋਸਟ ਕੀਤੀਆਂ ਜਾਣਗੀਆਂ।
📩 loksmaachaar@gmail.com

● Punjab Lok Samachar

ਪੰਜਾਬ ਅਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਨਾਲ ਜੁੜੇ ਰਹੋ।

ਤਾਜ਼ਾ ਖ਼ਬਰਾਂ ਸਿੱਧੀਆਂ ਪਾਓ

ਆਪਣੀ Email ਦਿਓ ਅਤੇ Punjab Lok Samachar ਦੀਆਂ ਮਹੱਤਵਪੂਰਨ ਖ਼ਬਰਾਂ ਨਾਲ ਜੁੜੇ ਰਹੋ।

ਤੁਹਾਡੀ ਜਾਣਕਾਰੀ ਸੁਰੱਖਿਅਤ ਰਹੇਗੀ।