⚠ IMPORTANT NOTICE
BREAKING
ਖਬਰਾਂ ਲੋਡ ਹੋ ਰਹੀਆਂ ਹਨ...
01  /  --
ਮੁੱਖ ਖ਼ਬਰਾਂ EK NAZAR
● LATEST
ਖ਼ਬਰਾਂ ਲੋਡ ਹੋ ਰਹੀਆਂ ਹਨ...
ਖ਼ਬਰਾਂ ਲੋਡ ਹੋ ਰਹੀਆਂ ਹਨ...

 


ਭਾਰਤ-ਨਿਪਾਲ ਵਿਚ ਆਵਾਜਾਈ ਸੰਧੀ ਪ੍ਰੋਟੋਕੋਲ 'ਚ ਸੋਧ, ਰੇਲ ਰੂਟਾਂ ਦਾ ਵਿਸਥਾਰ


ਨਵੀਂ ਦਿੱਲੀ, 13 ਨਵੰਬਰ (ਪੰਜਾਬ ਲੋਕ ਸਮਾਚਾਰ ਬਿਊਰੋ):
ਭਾਰਤ ਅਤੇ ਨਿਪਾਲ ਨੇ ਦੋਵਾਂ ਦੇਸ਼ਾਂ ਵਿਚਕਾਰ ਆਵਾਜਾਈ ਸੰਧੀ ਦੇ ਪ੍ਰੋਟੋਕੋਲ ਵਿਚ ਸੋਧ ਕਰਨ, ਰੇਲ-ਅਧਾਰਿਤ ਵਪਾਰਕ ਰੂਟਾਂ ਦਾ ਵਿਸਥਾਰ ਕਰਨ ਅਤੇ ਸਰਹੱਦ ਪਾਰ ਸੰਪਰਕ ਨੂੰ ਹੋਰ ਮਜ਼ਬੂਤ ਕਰਨ ਲਈ ਇਕ ਐਕਸਚੇਂਜ ਪੱਤਰ 'ਤੇ ਹਸਤਾਖਰ ਕੀਤੇ ਹਨ। ਇਹ ਸਮਝੌਤਾ ਨਵੀਂ ਦਿੱਲੀ ਵਿੱਚ ਭਾਰਤ ਦੇ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਅਤੇ ਨਿਪਾਲ ਦੇ ਉਦਯੋਗ, ਵਣਜ ਅਤੇ ਸਪਲਾਈ ਮੰਤਰੀ ਅਨਿਲ ਕੁਮਾਰ ਸਿੰਹਾ ਵਿਚਕਾਰ ਹੋਈ ਦੁਪੱਖੀ ਮੀਟਿੰਗ ਤੋਂ ਬਾਅਦ ਤੈਅ ਹੋਇਆ।

ਨਵੇਂ ਐਕਸਚੇਂਜ ਪੱਤਰ ਅਧੀਨ ਜੋਗਬਨੀ (ਭਾਰਤ) ਅਤੇ ਬਿਰਾਟਨਗਰ (ਨਿਪਾਲ) ਵਿਚਕਾਰ ਰੇਲ ਰਾਹੀਂ ਕੰਟੇਨਰਾਈਜ਼ਡ ਅਤੇ ਥੋਕ ਕਾਰਗੋ ਦੀ ਆਵਾਜਾਈ ਸੰਭਵ ਹੋਵੇਗੀ। ਇਸ ਨਾਲ ਮੁੱਖ ਵਪਾਰਕ ਗਲਿਆਰਿਆਂ — ਕੋਲਕਾਤਾ-ਜੋਗਬਨੀ, ਕੋਲਕਾਤਾ-ਨੌਤਨਵਾ (ਸੁਨੌਲੀ) ਅਤੇ ਵਿਸ਼ਾਖਾਪਟਨਮ-ਨੌਤਨਵਾ (ਸੁਨੌਲੀ) — ਦੇ ਮਾਰਗਾਂ ਰਾਹੀਂ ਆਵਾਜਾਈ ਹੋਰ ਸੁਗਮ ਹੋ ਜਾਵੇਗੀ।

ਇਹ ਕਦਮ ਦੋਵਾਂ ਦੇਸ਼ਾਂ ਵਿਚਕਾਰ ਮਲਟੀਮੋਡਲ ਸੰਪਰਕ ਨੂੰ ਮਜ਼ਬੂਤ ਕਰੇਗਾ ਅਤੇ ਨਿਪਾਲ ਦੇ ਤੀਜੇ ਦੇਸ਼ਾਂ ਨਾਲ ਵਪਾਰਕ ਸਬੰਧਾਂ ਨੂੰ ਵੀ ਵਧਾਵੇਗਾ।

ਯਾਦ ਰਹੇ ਕਿ ਜੋਗਬਨੀ-ਬਿਰਾਟਨਗਰ ਰੇਲ ਲਿੰਕ, ਜੋ ਭਾਰਤ ਸਰਕਾਰ ਦੀ ਗ੍ਰਾਂਟ ਸਹਾਇਤਾ ਨਾਲ ਬਣਾਇਆ ਗਿਆ ਸੀ, ਦਾ ਉਦਘਾਟਨ ਦੋਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ 1 ਜੂਨ 2023 ਨੂੰ ਕੀਤਾ ਸੀ। ਹੁਣ ਇਸ ਨਵੇਂ ਸਮਝੌਤੇ ਨਾਲ ਇਹ ਰਸਤਾ ਕੋਲਕਾਤਾ ਅਤੇ ਵਿਸ਼ਾਖਾਪਟਨਮ ਬੰਦਰਗਾਹਾਂ ਤੋਂ ਨਿਪਾਲ ਦੇ ਮੋਰਾਂਗ ਜ਼ਿਲ੍ਹੇ ਵਿੱਚ ਸਥਿਤ ਬਿਰਾਟਨਗਰ ਕਸਟਮਜ਼ ਯਾਰਡ ਤੱਕ ਸਿੱਧੀ ਰੇਲ ਆਵਾਜਾਈ ਦੀ ਸਹੂਲਤ ਪ੍ਰਦਾਨ ਕਰੇਗਾ।

ਹੋਰ ਖ਼ਬਰਾਂ ਪੜ੍ਹੋ
ਖ਼ਬਰਾਂ ਲੋਡ ਹੋ ਰਹੀਆਂ ਹਨ...

Post a Comment

0 Comments

 


THE VOICE OF PUNJAB

PUNJAB LOK
SAMACHAR

PUNJAB • POLITICS • NEWS • PUBLIC
ਖ਼ਬਰਾਂ ਲੋਡ ਹੋ ਰਹੀਆਂ ਹਨ...

● Punjab Lok Samachar

ਪੰਜਾਬ ਅਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਨਾਲ ਜੁੜੇ ਰਹੋ।

ਤਾਜ਼ਾ ਖ਼ਬਰਾਂ ਸਿੱਧੀਆਂ ਪਾਓ

ਆਪਣੀ Email ਦਿਓ ਅਤੇ Punjab Lok Samachar ਦੀਆਂ ਮਹੱਤਵਪੂਰਨ ਖ਼ਬਰਾਂ ਨਾਲ ਜੁੜੇ ਰਹੋ।

ਤੁਹਾਡੀ ਜਾਣਕਾਰੀ ਸੁਰੱਖਿਅਤ ਰਹੇਗੀ।