⚠ IMPORTANT NOTICE
BREAKING
ਖਬਰਾਂ ਲੋਡ ਹੋ ਰਹੀਆਂ ਹਨ...
01  /  --
ਮੁੱਖ ਖ਼ਬਰਾਂ EK NAZAR
● LATEST
ਖ਼ਬਰਾਂ ਲੋਡ ਹੋ ਰਹੀਆਂ ਹਨ...
ਖ਼ਬਰਾਂ ਲੋਡ ਹੋ ਰਹੀਆਂ ਹਨ...

 


ਵਿਧਾਇਕ ਪਠਾਣਮਾਜਰਾ ਨੇ ਚੇਅਰਮੈਂਨ ਰਣਜੋਧ ਹਡਾਣਾ ਦੇ ਵਿਕਾਸ ਕਾਰਜਾਂ ਨੂੰ ਲੈਕੇ ਚੁਕੇ ਸਵਾਲ




ਪਟਿਆਲਾ, 19 ਨਵੰਬਰ (ਰਾਜਿੰਦਰ ਸਿੰਘ ਥਿੰਦ)
ਵਿਧਾਨ ਸਭਾ ਹਲਕਾ ਸਨੌਰ ਅਤੇ ਆਮ ਆਦਮੀਂ ਪਾਰਟੀ ਦੇ ਬਾਗੀ  ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਇੱਕ ਵਾਰ ਫਿਰ ਲਾਈਵ ਹੋਏ ਅਤੇ ਉਨ੍ਹਾਂ ਵੱਲੋਂ ਹਲਕਾ ਸਨੌਰ ਦੇ ਆਮ ਆਦਮੀ ਪਾਰਟੀ ਵੱਲੋਂ ਲਾਏ ਗਏ ਨਵੇਂ ਹਲਕਾ ਇੰਚਾਰਜ 'ਤੇ ਵੱਡੇ ਹਮਲੇ ਬੋਲੇ ਹਨ! ਇਸ ਦੌਰਾਨ ਪਠਾਣਮਾਜਰਾ ਵੱਲੋਂ ਆਖਿਆ ਗਿਆ ਕਿ ਉਨ੍ਹਾਂ ਵੱਲੋਂ ਪਾਸ ਕਰਵਾਏ ਕੰਮਾਂ ਦੇ ਉਦਘਾਟਨ ਕਰਕੇ ਨਵੇਂ ਹਲਕਾ ਇੰਚਾਰਜ ਵੱਲੋਂ ਵੱਡੀਆਂ-ਵੱਡੀਆਂ ਡੀਗਾਂ ਮਾਰੀਆਂ ਜਾ ਰਹੀਆਂ ਹਨ।

ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਹਲਕਾ ਸਨੌਰ ਦੇ ਇਚਾਰਜ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੂੰ ਲਾਇਆ ਗਿਆ ਹੈ ਅਤੇ ਉਨ੍ਹਾਂ ਵੱਲੋਂ ਹਲਕੇ ਅੰਦਰ ਪੂਰੀ ਤੇਜ਼ੀ ਨਾਲ ਵਿਚਰਿਆ

ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਵੱਖ-ਵੱਖ ਪਿੰਡਾਂ ਅੰਦਰ ਸੜਕਾਂ, ਸਟੇਡੀਅਮ ਆਦਿ ਵਿਕਾਸ ਕਾਰਜ ਕੰਮਾਂ ਦੇ ਉਦਘਾਟਨ ਕੀਤੇ ਜਾ ਰਹੇ ਹਨ। ਪਿਛਲੇ ਦਿਨੀਂ ਹੀ ਉਨ੍ਹਾਂ ਵੱਲੋਂ ਪਟਿਆਲਾ ਤੋਂ ਪਿਹੋਵਾ ਸੜਕ ਜੋ ਕਿ ਬੁਰੀ ਤਰ੍ਹਾਂ ਟੁੱਟੀ ਹੋਈ ਸੀ, ਦਾ ਉਦਘਾਟਨ ਕੀਤਾ ਗਿਆ ਅਤੇ ਆਖਿਆ ਗਿਆ ਕਿ ਉਨ੍ਹਾਂ ਵੱਲੋਂ ਪਿਛਲੇ ਦੋ ਮਹੀਨਿਆਂ ਦੌਰਾਨ ਹਲਕਾ ਸਨੌਰ ਅੰਦਰ 100 ਕਰੋੜ ਤੋਂ ਵੱਧ ਰੁਪਏ ਲਿਆਂਦੇ ਗਏ ਹਨ। ਉਹਨਾਂ ਵੱਲੋਂ ਵੱਖ-ਵੱਖ ਸੋਸ਼ਲ ਮੀਡੀਆ

ਪਲੇਟਫਾਰਮਾਂ 'ਤੇ ਵੀ ਕੀਤੀ ਜਾ ਰਹੇ ਵਿਕਾਸ ਕੰਮਾਂ ਦਾ ਪ੍ਰਚਾਰ ਕੀਤਾ ਜਾ ਰਿਹਾ। ਇਨ੍ਹਾਂ ਸਾਰੇ ਕੰਮਾਂ 'ਤੇ ਹੀ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਜੋ ਕਿ ਆਸਟਰੇਲੀਆ ਵਿਖੇ ਪੁਲਿਸ ਨੂੰ ਚਕਮਾ ਦੇ ਕੇ ਪੁੱਜੇ ਹਨ, ਵੱਲੋਂ ਲਾਈਵ ਹੋ ਕੇ ਹਲਕਾ ਸਨੌਰ ਦੇ ਇੰਚਾਰਜ ਸਿੰਘ ਹਡਾਣਾ 'ਤੇ ਵੱਡੇ ਹਮਲੇ ਬੋਲੇ ਹਨ।

ਉਨ੍ਹਾਂ ਆਖਿਆ ਕਿ ਹਡਾਣਾ ਵੱਲੋਂ ਜੋ ਉਦਘਾਟਨ ਜਾਂ ਵਿਕਾਸ ਕੰਮਾਂ ਦੇ ਦਮਗਜੇ ਮਾਰੇ ਜਾ ਰਹੇ ਹਨ ਉਹ ਸਾਰੇ ਮੇਰੇ ਵੱਲੋਂ ਪਾਸ ਕਰਵਾਏ ਹੋਏ ਹਨ ਤੇ ਉਨ੍ਹਾਂ ਦੇ ਕੰਮਾਂ 'ਤੇ ਹੀ ਵਾਹ-ਵਾਹ ਖੱਟੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਮੈਂ ਖੁਦ ਤੈਨੂੰ ਸ਼ਾਬਾਸ਼ ਦੇਵਾਂਗਾ, ਜੇਕਰ ਤੂੰ ਹਲਕਾ ਸਨੋਰ ਲਈ ਕੋਈ ਪ੍ਰੋਜੈਕਟ ਜਾਂ ਵਿਕਾਸ ਕਾਰਜਾਂ ਦੇ ਪੈਸੇ ਲੈ ਕੇ ਆਵੇਂ। ਉਹਨਾਂ ਕਿਹਾ ਕਿ ਕਿਸੇ ਵੱਲੋਂ ਕੀਤੇ ਕੰਮਾਂ ਨੂੰ ਆਪਣਾ ਬਣਾ ਕੇ ਪੇਸ਼ ਕਰਨਾ ਠੀਕ ਨਹੀਂ ਹੈ। ਉਹਨਾਂ ਆਖਿਆ ਕਿ ਹਲਕਾ ਸਨੌਰ ਦੇ ਲੋਕ ਸਭ ਜਾਣਦੇ ਹਨ ਕਿ ਇਹ ਜੋ ਕੰਮ ਹਨ ਕਿਸ ਵੱਲੋਂ ਲਿਆਂਦੇ ਗਏ ਹਨ।                                



ਹਡਾਣਾ ਨੇ ਕੁਝ ਵੀ ਕਹਿਣ ਤੋਂ ਕੀਤਾ ਇਨਕਾਰ

ਇਸ ਸਬੰਧੀ ਜਦੋਂ ਹਲਕਾ ਸਨੋਰ ਦੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨਾਲ ਗੱਲ ਕਰਨੀ ਚਾਹੀ  ਉਨ੍ਹਾਂ ਇਸ ਮਾਮਲੇ 'ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਆਖਿਆ ਕਿ ਉਹ ਪਾਰਟੀ ਵੱਲੋਂ ਲਾਈ ਜਿੰਮੇਵਾਰੀ ਨੂੰ ਪੂਰੀ ਈਮਾਨਦਾਰੀ ਨਾਲ ਲੋਕ ਹਿਤ ਵਿੱਚ ਨਿਭਾ ਰਹੇ ਹਨ। ਓਹਨਾਂ ਕਿਹਾ ਕਿ ਪਾਰਟੀ ਤੋਂ ਉਪਰ ਕੋਈ ਨੇਤਾ ਨਹੀ ਹੁੰਦਾ ਅਤੇ ਪਾਰਟੀ ਚ ਰਹਿ ਕੇ ਪਾਰਟੀ ਵਿਰੁੱਧ ਬੋਲਣ ਵਾਲੇ ਲੋਕਾਂ ਡੀ ਪਾਰਟੀ ਚ ਕੋਈ ਥਾਂ ਨਹੀਂ ਹੁੰਦੀ! ਓਹਨਾ ਕਿਹਾ ਕਿ ਉਹ ਹਲਕਾ ਸਨੌਰ ਦੇ ਸਰਵਪੱਖੀ ਵਿਕਾਸ ਲਈ ਦਿਨ ਰਾਤ ਇਕ ਕਰ ਦੇਣਗੇ। ਅਖੀਰ ਚ ਓਹਨਾ ਕਿਹਾ ਕਿ ਹਲਕੇ ਦੇ ਅੰਦਰ ਇਲਾਕਾ ਨਿਵਾਸੀਆਂ ਨੂੰ ਪਿਛਲੇ ਸਮੇਂ ਦੌਰਾਨ ਜਿਹੜੀਆ ਮੁਸ਼ਕਿਲਾਂ ਦਾ ਸਾਮਣਾ ਕਰਨਾ ਪੈ ਰਿਹਾ ਸੀ। ਓਹਨਾ ਤੋ ਲੋਕਾਂ ਨੂੰ ਨਿਜਾਤ ਦਿਲਵਾਈ ਜਾਵੇਗੀ ਅਤੇ ਸਨੌਰ ਦੇ ਸਰਵ ਪੱਖੀ ਵਿਕਾਸ ਚ ਕੋਈ ਕਸਰ ਨਹੀਂ ਛੱਡੀ ਜਾਵੇਗੀ




PUNJAB LOK SMAACHAR
PUNJAB LOK SAMACHAR
LOK SMAACHAR
NEWS
ਹੋਰ ਖ਼ਬਰਾਂ ਪੜ੍ਹੋ
ਖ਼ਬਰਾਂ ਲੋਡ ਹੋ ਰਹੀਆਂ ਹਨ...

Post a Comment

4 Comments

  1. ਪਰ ਰਣਜੋਧ ਹਡਾਣਾ ਵੀ ਕੰਮ ਕਰ ਰਿਹਾ ਹੈ

    ReplyDelete
  2. ਪਠਾਣਮਾਜਰਾ ਜਿੰਦਾਬਾਦ

    ReplyDelete
  3. ਪਠਾਣ ਮਾਜਰਾ ਹੀ ਹਲਕਾ ਸਨੌਰ ਦਾ ਵਿਕਾਸ ਕਰ ਸਕਦਾ ਹੈ

    ReplyDelete

 


THE VOICE OF PUNJAB

PUNJAB LOK
SAMACHAR

PUNJAB • POLITICS • NEWS • PUBLIC
ਖ਼ਬਰਾਂ ਲੋਡ ਹੋ ਰਹੀਆਂ ਹਨ...

● Punjab Lok Samachar

ਪੰਜਾਬ ਅਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਨਾਲ ਜੁੜੇ ਰਹੋ।

ਤਾਜ਼ਾ ਖ਼ਬਰਾਂ ਸਿੱਧੀਆਂ ਪਾਓ

ਆਪਣੀ Email ਦਿਓ ਅਤੇ Punjab Lok Samachar ਦੀਆਂ ਮਹੱਤਵਪੂਰਨ ਖ਼ਬਰਾਂ ਨਾਲ ਜੁੜੇ ਰਹੋ।

ਤੁਹਾਡੀ ਜਾਣਕਾਰੀ ਸੁਰੱਖਿਅਤ ਰਹੇਗੀ।