ਕੇਰਲ, 4 ਜੂਨ - ਮਾਨਸੂਨ ਅੱਜ ਕੇਰਲ ਵਿੱਚ ਦਾਖਲ ਹੋ ਗਿਆ ਹੈ। ਇਸ ਦੇ ਨਾਲ ਹੀ ਅਗਲੇ ਸੱਤ ਦਿਨਾਂ ਦੌਰਾਨ ਕੇਰਲ, ਤਾਮਿਲਨਾਡੂ ਅਤੇ ਕਰਨਾਟਕ ਦੇ ਕੁਝ ਹਿੱਸਿਆਂ ਵਿੱਚ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਦੇ ਅਨੁਸਾਰ ਅਗਲੇ ਦੋ ਤੋਂ ਤਿੰਨ ਦਿਨਾਂ ਵਿੱਚ ਮਾਨਸੂਨ ਦੇ ਗੋਆ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ ਅਤੇ ਬੰਗਾਲ ਦੀ ਖਾੜੀ ਨਾਲ ਲੱਗਦੇ ਹੋਰ ਹਿੱਸਿਆਂ ਦੇ ਨਾਲ-ਨਾਲ ਉੱਤਰ-ਪੂਰਬੀ ਰਾਜਾਂ ਤੱਕ ਵੀ ਫੈਲਣ ਦੀ ਉਮੀਦ ਹੈ।
ਇਸ ਸਾਲ ਮਾਨਸੂਨ ਤਿੰਨ ਦਿਨ ਦੇਰੀ ਨਾਲ ਕੇਰਲ ਪਹੁੰਚਿਆ ਹੈ। ਆਮ ਤੌਰ ‘ਤੇ ਇਹ 1 ਜੂਨ ਨੂੰ ਦਸਤਕ ਦਿੰਦਾ ਹੈ। ਭਾਰਤ ਵਿੱਚ ਮਾਨਸੂਨ ਦੀ ਇਹ ਪ੍ਰਕਿਰਿਆ ਲਗਭਗ ਡੇਢ ਮਹੀਨੇ ਵਿੱਚ ਪੂਰੇ ਦੇਸ਼ ਨੂੰ ਕਵਰ ਕਰਦੀ ਹੈ। ਮਾਨਸੂਨ ਆਮ ਤੌਰ ‘ਤੇ 17 ਸਤੰਬਰ ਦੇ ਆਸਪਾਸ ਰਾਜਸਥਾਨ ਰਾਹੀਂ ਵਾਪਸੀ ਸ਼ੁਰੂ ਕਰਦਾ ਹੈ ਅਤੇ 15 ਅਕਤੂਬਰ ਤੱਕ ਪੂਰੀ ਤਰ੍ਹਾਂ ਖਤਮ ਹੋ ਜਾਂਦਾ ਹੈ।


0 Comments