ਲੰਘੀ ਰਾਤ ਐਸਡੀਓ ਤੇ ਐਕਸੀਅਨ ਖਿਲਾਫ ਜੋਰਦਾਰ ਨਾਅਰੇਬਾਜੀ
ਪਟਿਆਲਾ, 20 ਜੁਲਾਈ (ਦਵਿੰਦਰ ਸਿੰਘ ਰਤਨੀਆ) - ਅਤ ਦੀ ਪੈ ਰਹੀ ਗਰਮੀ ਵਿਚ ਪਿਛਲੇ ਲਗਭਗ 20 ਦਿਨਾਂ ਤੋ ਸਨੌਰ ਸਹਿਰ ਤੇ ਆਲੇ ਦੁਆਲੇ ਦੇ ਇਲਾਕਿਆਂ ਅੰਦਰ ਰੋਜਾਨਾ ਲਗਭਗ 8 ਘੰਟੇ ਬਿਜਲੀ ਬੰਦ ਰਹਿਣ ਕਾਰਨ ਲੋਕਾਂ ਅੰਦਰ ਹਾਹਾਕਾਰ ਮਚੀ ਪਈ ਹੈ। ਲੰਘੀ ਰਾਤ ਜਦੋ ਬਿਜਲੀ ਨਾ ਆਈ ਤਾਂ ਲੋਕਾਂ ਨੇ ਰਾਤ ਨੂੰ ਹੀ ਬਿਜਲੀ ਸਨੌਰ ਉਪ ਮੰਡਲ ਦਫਤਰ ਵਿਚ ਜਾਕੇ ਐਸਡੀਓ ਸਨੌਰ ਅਤੇ ਐਕਸੀਅਨ ਸਨੌਰ ਖਿਲਾਫ ਤਿੱਖੀ ਨਾਅਰੇਬਾਜੀ ਕਰਦਿਆਂ ਆਖਿਆ ਕਿ ਇਸਦੇ ਅਧਿਕਾਰੀਆਂ ਦੀ ਨਾਲਾਇਕੀ ਕਾਰਨ ਉਨਾ ਨੂੰ ਗਰਮੀ ਵਿਚ ਜੀਉਣਾ ਪੈ ਰਿਹਾ ਹੈ। ਅਸਲ ਵਿਚ ਹਰ ਗਰਮੀ ਦੇ ਸੀਜਨਤੋ ਪਹਿਲਾਂ ਹਰ ਉਪ ਮੰਡਲ ਅਫਸਰ ਅਤੇ ਸਬੰਧਿਤ ਐਕਸੀਅਨ ਦੀ ਜਿੰਮੇਵਾਰੀ ਹੁੰਦੀ ਹੈ ਕਿ ਉਹ ਸਬੰਧਿਤ ਸ਼ਹਿਰ ਦੀਆਂ ਸਮੁੱਚੀਆਂ ਤਾਰਾਂ ਨੂੰ ਠੀਕ ਕਰਵਾਏ, ਰਿਪੇਅਰ ਕਰਵਾਏ, ਜਿਥੇ ਤਾਰਾਂ ਮਾੜੀਆਂ ਹਨ, ਉਨਾ ਨੂੱ ਨਵਾਂ ਪਵਾਏ, ਜੰਪਰਾਂ ਨੂੰ ਠੀਕ ਕਰਵਾਏ, ਨਵੇ ਟ੍ਰਾਂਸਫਾਰਮਰ ਲਗਵਾਏ ਤਾਂ ਜੋ ਲੋਡ ਵਧ ਟਾਂਸਫਾਰਮਰ ਸਹਿ ਸਕਣ ਪਰ ਸਨੌਰ ਬਿਜਲੀ ਉਪ ਮੰਡਲ ਦੇ ਐਸਡੀਓ ਨੇ ਇਸ ਪੈਡੀ ਸੀਜਨ ਤੋ ਪਹਿਲਾਂ ਸਨੌਰ ਸਹਿਰ ਤੇ ਆਲੇ ਦੁਆਲੇ ਦੇ ਇਲਾਕਿਆਂ ਅੰਦਰ ਕੁਝ ਨਹੀ ਕਰਵਾਇਆ, ਜਿਸਤੋ ਲੋਕ ਢਾਡੇ ਦੁਖੀ ਹਨ। ਅਸਲ ਵਿਚ ਅਧਿਕਾਰੀਆਂ ਨੂੱ ਮਲਾਈਆਂ ਖਾਣ ਦੀ ਆਦਤ ਅਤੇ ਏਸੀ ਦਫਤਰਾਂ ਦੇ ਆਨੰਦ ਨੇ ਇਨਾ ਕੁ ਨਿਕੰਮਾ ਬਣਾ ਦਿਤਾ ਹੈ ਕਿ ਉਹ ਆਪਣੇ ਦਫਤਰਾਂ ਵਿਚੋ ਨਿਕਲ ਕੇ ਫੀਲਡ ਵਿਚ ਆਉਣ ਲਈ ਤਿਆਰ ਨਹੀ ਹਨ। ਸਨੌਰ ਉਪ ਮੰਡਲ ਦੇ ਸੀਨੀਅਰ ਅਧਿਕਾਰੀ ਐਕਸੀਅਨ ਈਸਟ ਜਿਹੜੇ ਕਿ ਪਟਿਆਲਾ ਬੈਠਦੇ ਹਨ, ਉਨਾ ਕਦੇ ਵੀ ਸਨੌਰ ਦੀ ਸਾਰ ਹੀ ਨਹੀ ਲਈ। ਇਹ ਅਧਿਕਾਰੀ ਸਿਰਫ ਦੇਣ ਲੈਣ ਦੇ ਮਾਮਲਿਆਂ ਵਿਚ ਹੀ ਰੁਝੇ ਰਹਿੰਦੇ ਹਨ, ਇਨਾ ਨੂੰ ਲੋਕਾਂ ਦੀਆਂ ਤਕਲੀਫਾਂ ਨਾਲ ਕੋਈ ਵੀ ਸਾਰੋਕਾਰ ਨਹੀ ਹੈ।ਪਿਛਲੇ ਲਗਭਗ 20 ਦਿਨਾਂ ਤੋ ਅਤ ਦੀ ਗਰਮੀ, ਹੁਮਸ ਨੇ ਜਿਉਣਾ ਹਰਾਮ ਕਰ ਰਖਿਆ ਹੈ, ਉਧਰੋ ਰੋਜਾਨਾ ਵੱਡੇ ਵੱਡੇ ਫਾਲਟ ਸਨੌਰ ਤੇ ਇਲਾਕਿਆਂ ਅੰਦਰ ਪੈ ਰਹੇ ਹਨ ਅਤੇ ਇਹ ਫਾਲਟ ਪਾਵਰਕਾਮ ਠੀਕ ਹੀ ਨਹੀ ਕਰ ਪਾਉਦਾ। ਇਕ ਟ੍ਰਾਂਸਫਾਰਮਰ ਦਾ ਮਾਮੂਲੀ ਜਿਹਾ ਫਿਊਜ ਉਡਣ ’ਤੇ ਵੀ ਲੋਕਾਂ ਨੂੰ ਤਿੰਨ ਤਿੰਨ ਘੰਟੇ ਇੰਤਜਾਰ ਕਰਨਾ ਪੈ ਰਿਹਾ ਹੈ ਪਰ ਐਸਡੀਓ ਸਨੌਰ ਜਿਹੜੇ ਪਟਿਆਲਾ ਰਹਿੰਦੇ ਹਨ, ਉਹ ਕਦੇ ਐਮਰਜੈਸੀ ਸਮੇ ਵੀ ਸਨੌਰ ਨਹੀ ਆਉਦੇ। ਹਾਲਾਂਕਿ ਪੰਜਾਬ ਸਰਕਾਰ ਦੇ ਸਖਤ ਹੁਕਮ ਹਨ ਕਿ ਕੋਈ ਵੀ ਅਧਿਕਾਰੀ ਆਪਣਾ ਸਟੇਸ਼ਨ ਨਹੀ ਛੱਡੇਗਾ ਤੇ ਐਮਰਜੈਸੀ ਸਟਾਫ ਲਗਾਕੇ ਲੋਕਾਂ ਦੇ ਦੁਖ ਤਕਲੀਫਾ ਦੁੂਰ ਕਰੇਗਾ ਪਰ ਇਥੇ ਹਾਲਾਤ ਬਦ ਤੋ ਬਦਤਰ ਹਨ, ਜਿਸ ਕਾਰਨ ਰਾਤ ਜਦੋ ਕਈ ਇਲਾਕਿਆਂ ਦੀ ਬਿਜਲੀ ਨਾ ਆਈ ਤਾਂ ਭੜਕੇ ਲੋਕਾਂ ਨੇ ਸੋਨੌਰ ਉਪ ਮੰਡਲ ਗ੍ਰਿਡ ਕੰਪਲੇਟ ਸੈਟਰ ਵਿਖੇ ਜਾਕੇ ਨਾਅਰੇਬਾਜੀ ਵੀ ਕੀਤੀ ਤੇ ਬਕਾਇਦਾ ਲੋਕਾਂ ਨੇ ਵੀਡਿਓ ਬਣਾਕੇ ਸੋਸਲ ਮੀਡੀਆ ਤੇ ਵਾਇਰਲ ਕੀਤੀਆਂ ਕਿ ਹਾਲਾਤ ਦੇਖੋ ਕਿਸ ਤਰ੍ਹਾਂ ਦੇ ਹਨ। ਲੋਕਾਂ ਨੇ ਕਿਹਾ ਕਿ ਜਦੋ ਮੁਖ ਮੰਤਰੀ 24 ਘੰਟੇ ਬਿਜਲੀ ਦੇਣ ਦੇ ਦਾਅਵੇ ਕਰ ਰਿਹਾ ਹੈ, ਉਸ ਸਮੇ 8-8 ਘੰਟੇ ਬਿਜਲੀ ਦਾ ਜਾਣਾ ਬੜਾ ਹੈਰਾਨੀਜਨਕ ਹੈ। ਹੈਰਾਨੀ ਹੈ ਕਿ ਇਸ ਸਮੇ ਦੌਰਾਨ ਬਿਜਲੀ ਦੇ ਕਟ ਵੀ ਨਹੀ ਲਗ ਰਹੇ ਸਿਰਫ ਫਾਲਟਾਂ ਨੇ ਹੀ ਬਿਜਲੀ ਉਪ ਮੰਡਲ ਸਨੌਰ ਦੀ ਚੀਕ ਕਢਵਾਈ ਪਈ ਹੈ।ਫਾਲਟਾਂ ਦੀ ਲੰਬੀ ਲਾਈਨ ਸਿਰਫ ਦੋ ਕੱਚੇ ਮੁਲਾਜਮ ਹਨ ਕੰਪਲੇਟ ਸੈਟਰ ਤੇ ਤੈਨਾਤ
ਅਤ ਦੀ ਗਰਮੀ ਕਾਰਨ ਲੋਡ ਲਗਾਤਾਰ ਵਧ ਰਿਹਾ ਹੈ ਅਤੇ ਕੰਪਲੇਟ ਸੈਟਰ ਤੇ ਸਿਰਫ ਦੋ ਕਚੇ ਮੁਲਾਜਮ ਤੈਨਾਤ ਹਨ। ਜਦੋ ਕਿ ਚਾਹੀਦਾ ਹੈ ਕਿ ਐਮਰਜੈਸੀ ਸਮੇ ਐਸਡੀਓ ਸਨੌਰ ਨੂੰ ਚਾਹੀਦਾ ਹੈ ਕਿ ਉਹ 6 ਮੁਲਾਜਮਾਂ ਦੀ ਡਿਊਟੀ ਕੰਪਲੇਟ ਸੈਟਰ ਤੇ ਤੈਨਾਤ ਕਰੇ ਪਰ ਉਹ ਇਸ ਤਰ੍ਹਾ ਨਹੀ ਕਰ ਰਿਹਾ ਕਿਉਕਿ ਉਸਨੇ ਕਈ ਪਕੇ ਮੁਲਾਜਮ ਮਲਾਈ ਖਾਣ ਵਾਲੀਆਂ ਸੀਟਾਂ ’ਤੇ ਤੈਨਾਤ ਕੀਤੇ ਹਨ ਤੇ ਉਹ ਟੈਕਲੀਕਲ ਕਰਮਚਾਰੀ ਪੰਜਾਬ ਸਰਕਾਰ ਦੇ ਜਵਾਈ ਬਣਕੇ ਸਿਰਫ ਦਿਨ ਸਮੇ ਹੀ ਡਿਊਟੀ ਦਿੰਦੇ ਹਨ। ਐਸਡੀਓ ਸਨੌਰ ਵੀ ਉਨਾ ਨੂੱ ਕੁੱਝ ਨਹੀ ਕਹਿ ਪਾਉਦੇ ਕਿਉਕਿ ਦੇਣ ਲੈਣ ਦਾ ਝਗੜਾ ਖੜਾ ਰਹਿੰਦਾ ਹੈ। ਆਖਿਰ ਕਿਉ ਅਤ ਦੀ ਗਰਮੀ ਵਿਚ ਵੀ ਕੰਪਲੇਟ ਸੈਟਰਾਂ ਲਈ 6-7 ਮੈਬਰਾਂ ਦਾ ਸਟਾਫ ਨਹੀ ਕਢਿਆ ਜਾ ਰਿਹਾ, ਇਹ ਵੱਡਾ ਸਵਾਲ ਹੈ। ਕਿਉ ਕੋਈ ਜੇਈ ਜਾਂ ਸੀਨੀਅਰ ਅਧਿਕਾਰੀ ਸਨੌਰ ਵਰਗੇ ਵੱਡੇ ਸਹਿਰ ਜਿਸਨੂੰ ਦੋ ਵੱਡੇ ਗਰਿਡ ਚਲਾਉਦੇ ਹਨ, ਵਿਚ ਤੈਨਾਤ ਕਿਉ ਨਹੀ ਹੁੰਦਾ। ਅਸਲ ਵਿਚ ਅਧਿਕਾਰੀਆਂ ਨੂੱ ਲੋਕਾਂ ਦੀ ਕੋਈ ਪ੍ਰਵਾਹ ਨਹੀ ਹੈ।
ਲੋਕ ਪਾਵਰਕਾਮ ਦੇ ਮੁਖ ਦਫਤਰ ਸਾਹਮਣੇ ਦੇਣਗੇ ਧਰਨਾ
ਸਨੌਰ ਦੇ ਲੋਕਾਂ ਨੇ ਆਖਿਆ ਕਿ ਅਤ ਦੀ ਗਰਮੀ ਵਿਚ ਬਿਜਲੀ ਨਾ ਆਉਣ ਕਾਰਨ ਉਹ ਪਾਵਰਕਾਮ ਦੇ ਮੁਖ ਦਫਤਰ ਸਾਹਮਣੇ ਧਰਨਾ ਦੇਣਗੇ ਤੇ ਐਸਡੀਓ ਸਨੌਰ ਤੇ ਐਕਸੀਅਨ ਈਸਟ ਖਿਲਾਫ ਪਾਵਰਕਾਮ ਦੇ ਮੁਖ ਦਫਤਰ ਸਾਹਮਣੇ ਧਰਨਾ ਦੇਣਗੇ ਤੇ ਪਾਵਰਕਾਮ ਦੇ ਚੇਅਰਮੈਨ ਨੂੰ ਮੈਮੋਰੰਡਮ ਦੇਣਗੇ ਤੇ ਇਨਾ ਅਧਿਕਾਰੀਆਂ ਦੀਆਂ ਲਾਪਰਵਾਹੀਆਂ ਬਾਰੇ ਵਿਸਤਾਰ ਨਾਲ ਚੇਅਰਮੈਨ ਸਾਹਿਬ ਨੂੰ ਦਸਿਆ ਜਾਵੇਗਾ ਕਿ ਕਿਸ ਤਰ੍ਹਾਂ ਅਧਿਕਾਰੀ ਮੋਟਾ ਮਾਲ ਛਕ ਕੇ ਲੋਕਾਂ ਨੂੰ ਖੱਜਲ ਖੁਆਰ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਨਾ ਨੇ ਸਮੇ ਸਿਰ ਬਿਜਲੀ ਸਪਲਾਈਆਂ ਠੀਕ ਕਰਵਾਈਆਂ ਹੁੰਦੀਆਂ ਤਾਂ ਅੱਜ ਇਹ ਦਿਨ ਨਹੀ ਦੇਖਣੇ ਸੀ ਪੈਣੇ। 8-8 ਘੰਟੇ ਤਕ ਬਿਜਲੀ ਦਾ ਬੰਦ ਰਹਿਣਾ, ਬਿਜਲੀ ਨਿਗਮ ਦੇ ਇਨਾ ਅਧਿਕਾਰੀਆਂ ਨੂੱ ਵੱਡੇ ਕਟਿਹਰੇ ਵਿਚ ਖੜਾ ਕਰਦਾ ਹੈ।
HFGHFGHJ.jpg)


0 Comments