ਮੁੱਖ ਖ਼ਬਰਾਂ TOP STORIES
ਮੁੱਖ ਖ਼ਬਰਾਂ ਲੋਡ ਹੋ ਰਹੀਆਂ ਹਨ...
|

ਤਰਨਤਾਰਨ ਦੇ ਪਹੂਵਿੰਡ ’ਚ ਜ਼ਮੀਨੀ ਵਿਵਾਦ ਨੇ ਧਾਰਿਆ ਖੂਨੀ ਰੂਪ, ਗੋਲੀਬਾਰੀ ’ਚ 2 ਦੀ ਮੌਤ

ਤਰਨਤਾਰਨ 15 ਅਗਸਤ (ਦਵਿੰਦਰ ਸਿੰਘ ਰਤਨਿਆ)-ਇਤਿਹਾਸਿਕ ਪਿੰਡ ਪਹੂਵਿੰਡ ਵਿਖੇ ਡੇਢ ਕਿੱਲਾ ਜ਼ਮੀਨ ਨੂੰ ਲੈ ਕੇ ਚੱਲ ਰਹੇ ਪੁਰਾਣੇ ਵਿਵਾਦ ਨੇ ਸ਼ਨੀਵਾਰ ਨੂੰ ਖੂਨੀ ਰੂਪ ਧਾਰ ਲਿਆ। ਦੋ ਧਿਰਾਂ ਵਿਚਕਾਰ ਹੋਈ ਗੋਲੀਬਾਰੀ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ।ਜਾਣਕਾਰੀ ਅਨੁਸਾਰ ਸੁਖਰਾਜ ਸਿੰਘ ਉਰਫ਼ ਰਾਜੂ (55) ਅਤੇ ਸਾਬਕਾ ਸਰਪੰਚ ਅਮਰਜੀਤ ਸਿੰਘ ਦੀ ਧਿਰ ਵਿਚਕਾਰ ਡੇਢ ਕਿੱਲਾ ਜ਼ਮੀਨ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਸ਼ਨੀਵਾਰ ਦੁਪਹਿਰ ਮਾਮੂਲੀ ਤਕਰਾਰ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਫਾਇਰਿੰਗ ਹੋ ਗਈ। ਗੋਲੀ ਲੱਗਣ ਕਾਰਨ ਸੁਖਰਾਜ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ ਪੁੱਤਰ ਗੁਰਨੂਰ ਸਿੰਘ ਜ਼ਖ਼ਮੀ ਹੋ ਗਿਆ।ਇਸੇ ਦੌਰਾਨ ਦੂਜੀ ਧਿਰ ਦੇ ਨਿਰਮਲ ਸਿੰਘ (63) ਵੀ ਗੰਭੀਰ ਜ਼ਖ਼ਮੀ ਹੋ ਗਏ। ਹਸਪਤਾਲ ਲਿਜਾਣ ’ਤੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।ਘਟਨਾ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਸੂਚਨਾ ਮਿਲਦੇ ਹੀ ਥਾਣਾ ਭਿੱਖੀਵਿੰਡ ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਦੋਵਾਂ ਮ੍ਰਿਤਕਾਂ ਦੀਆਂ ਦੇਹਾਂ ਨੂੰ ਕਬਜ਼ੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।ਡੀਐਸਪੀ ਭਿੱਖੀਵਿੰਡ ਅਤੁਲ ਸੋਨੀ ਨੇ ਦੱਸਿਆ ਕਿ ਮਾਮਲੇ ਵਿੱਚ ਪੁਲਸ ਵੱਲੋਂ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮ੍ਰਿਤਕਾਂ ਦਾ ਪੋਸਟਮਾਰਟਮ ਐਤਵਾਰ ਸਵੇਰੇ ਕਰਵਾਇਆ ਜਾਵੇਗਾ।


 
©Punjab Lok Samachar | All Rights Reserved

Post a Comment

0 Comments

● 7 ਮੁੱਖ ਖ਼ਬਰਾਂ

ਖ਼ਬਰਾਂ ਲੋਡ ਹੋ ਰਹੀਆਂ ਹਨ...

PUNJAB LOK SAMACHAR

🔴 WEB TV
PUNJAB LOK SAMACHAR
SPECIAL PHOTO STORY
ਪੰਜਾਬ ਲੋਕ ਸਮਾਚਾਰ ਖਾਸ ਪੇਸ਼ਕਸ਼
ਪੰਜਾਬ ਦੀਆਂ ਕੁੱਝ ਯਾਦਗਾਰੀ ਝਲਕਾਂ
PHOTO 01 / 15
ਪੰਜਾਬ ਲੋਕ ਸਮਾਚਾਰ ਫੋਟੋ ਸਟੋਰੀ
📷
ਤੁਹਾਡੇ ਪਿੰਡ ਜਾਂ ਸ਼ਹਿਰ ਦੀ ਤਸਵੀਰ ਹੈ?
ਸਾਨੂੰ ਭੇਜਿਓ ਆਪਣੇ ਪਿੰਡ, ਸ਼ਹਿਰ ਜਾਂ ਇਲਾਕੇ ਦੀ ਖਾਸ ਤਸਵੀਰ। ਚੁਣੀਆਂ ਗਈਆਂ ਤਸਵੀਰਾਂ ਪੰਜਾਬ ਲੋਕ ਸਮਾਚਾਰ ’ਤੇ ਪੋਸਟ ਕੀਤੀਆਂ ਜਾਣਗੀਆਂ।
📩 loksmaachaar@gmail.com

● Punjab Lok Samachar

ਪੰਜਾਬ ਅਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਨਾਲ ਜੁੜੇ ਰਹੋ।

ਤਾਜ਼ਾ ਖ਼ਬਰਾਂ ਸਿੱਧੀਆਂ ਪਾਓ

ਆਪਣੀ Email ਦਿਓ ਅਤੇ Punjab Lok Samachar ਦੀਆਂ ਮਹੱਤਵਪੂਰਨ ਖ਼ਬਰਾਂ ਨਾਲ ਜੁੜੇ ਰਹੋ।

ਤੁਹਾਡੀ ਜਾਣਕਾਰੀ ਸੁਰੱਖਿਅਤ ਰਹੇਗੀ।