10 ਘੰਟੇ ਚੱਲਿਆ ਬਚਾਅ ਅਭਿਆਨ, ਸਵੇਰੇ 4 ਵਜੇ ਬਾਹਰ ਕੱਢੀ ਗਈ ਬੱਚੀ
ਫ਼ਰੀਦਾਬਾਦ, 28 ਸਤੰਬਰ (ਸੁਖਦੇਵ ਸਿੰਘ ਵਿਰਕ) - ਫ਼ਰੀਦਾਬਾਦ ਦੇ ਸੀਹੀ ਪਿੰਡ ਵਿੱਚ ਐਤਵਾਰ ਸ਼ਾਮ ਇੱਕ ਦਰਦਨਾਕ ਹਾਦਸੇ ਵਿੱਚ 3 ਸਾਲਾ ਬੱਚੀ ਦੀ ਮੌਤ ਹੋ ਗਈ। ਬੱਚੀ ਖੇਡਦੇ ਸਮੇਂ ਲਗਭਗ 200 ਫੁੱਟ ਡੂੰਘੇ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਗਈ ਸੀ। ਕਰੀਬ 10 ਘੰਟੇ ਤੱਕ ਚੱਲੇ ਬਚਾਅ ਅਭਿਆਨ ਤੋਂ ਬਾਅਦ ਉਸ ਨੂੰ ਸੋਮਵਾਰ ਸਵੇਰੇ ਕਰੀਬ 4 ਵਜੇ ਬੋਰਵੈੱਲ ਵਿੱਚੋਂ ਬਾਹਰ ਕੱਢਿਆ ਗਿਆ।ਬੱਚੀ ਨੂੰ ਬਾਹਰ ਕੱਢਦੇ ਹੀ ਤੁਰੰਤ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾਘਰ ਵਿੱਚ ਰੱਖਿਆ ਗਿਆ ਹੈ।ਬੱਚੀ ਨੂੰ ਬਚਾਉਣ ਲਈ ਹਰਿਆਣਾ ਪੁਲੀਸ, ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸ.ਡੀ.ਆਰ.ਐੱਫ.), ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ.), ਨਗਰ ਨਿਗਮ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਰਾਤ ਭਰ ਸਾਂਝੇ ਤੌਰ ’ਤੇ ਬਚਾਅ ਕਾਰਜ ਚਲਾਇਆ। ਐੱਨ.ਡੀ.ਆਰ.ਐੱਫ. ਦੇ ਇੱਕ ਅਧਿਕਾਰੀ ਮੁਤਾਬਕ ਟੀਮ ਨੂੰ ਐਤਵਾਰ ਰਾਤ ਕਰੀਬ 8 ਵਜੇ ਘਟਨਾ ਦੀ ਸੂਚਨਾ ਮਿਲੀ ਅਤੇ ਟੀਮ ਰਾਤ ਕਰੀਬ 9 ਵਜੇ ਗਾਜ਼ੀਆਬਾਦ ਤੋਂ ਮੌਕੇ ’ਤੇ ਪਹੁੰਚ ਗਈ। ਉਦੋਂ ਤੱਕ ਹੋਰ ਵਿਭਾਗਾਂ ਦੀਆਂ ਟੀਮਾਂ ਬਚਾਅ ਕਾਰਜ ਵਿੱਚ ਜੁਟੀਆਂ ਹੋਈਆਂ ਸਨ।ਐੱਸ.ਡੀ.ਆਰ.ਐੱਫ. ਅਧਿਕਾਰੀਆਂ ਅਨੁਸਾਰ ਇਹ ਬੋਰਵੈੱਲ ਕਈ ਸਾਲਾਂ ਤੋਂ ਬੰਦ ਪਿਆ ਸੀ ਅਤੇ ਲਗਭਗ 125 ਫੁੱਟ ਦੀ ਡੂੰਘਾਈ ’ਤੇ ਪਾਣੀ ਮੌਜੂਦ ਹੋਣ ਕਾਰਨ ਬਚਾਅ ਕਾਰਜ ਵਿੱਚ ਭਾਰੀ ਮੁਸ਼ਕਲਾਂ ਆਈਆਂ। ਬੱਚੀ ਕਰੀਬ 200 ਫੁੱਟ ਦੀ ਡੂੰਘਾਈ ’ਤੇ ਪੁੱਠੀ ਫਸੀ ਹੋਈ ਸੀ। ਲੰਬੀ ਅਤੇ ਮੁਸ਼ੱਕਤ ਭਰੀ ਕਾਰਵਾਈ ਤੋਂ ਬਾਅਦ ਬਚਾਅ ਕਰਮਚਾਰੀ ਉਸ ਨੂੰ ਲੱਤਾਂ ਤੋਂ ਫੜ ਕੇ ਬਾਹਰ ਕੱਢਣ ਵਿੱਚ ਸਫਲ ਰਹੇ। ਹਾਲਾਂਕਿ ਉਸ ਸਮੇਂ ਬੱਚੀ ਵਿੱਚ ਕੋਈ ਹਿਲਜੁਲ ਨਹੀਂ ਸੀ।ਹਾਦਸੇ ਤੋਂ ਬਾਅਦ ਸੈਕਟਰ-8 ਦੇ ਵਸਨੀਕਾਂ ਨੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਬੋਰਵੈੱਲ ਨੂੰ ਸਹੀ ਢੰਗ ਨਾਲ ਬੰਦ ਕੀਤਾ ਗਿਆ ਹੁੰਦਾ ਤਾਂ ਇਸ ਹਾਦਸੇ ਨੂੰ ਰੋਕਿਆ ਜਾ ਸਕਦਾ ਸੀ। ਫ਼ਰੀਦਾਬਾਦ ਨਗਰ ਨਿਗਮ ਦੇ ਕਾਰਜਕਾਰੀ ਇੰਜੀਨੀਅਰ ਸੰਜੀਵ ਕੁਮਾਰ ਨੇ ਦੱਸਿਆ ਕਿ ਬੋਰਵੈੱਲ ਨੂੰ ਲਗਭਗ 15 ਸਾਲ ਪਹਿਲਾਂ ਢੱਕਣ ਲਗਾ ਕੇ ਬੰਦ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੂੰ ਢੱਕਣ।

0 Comments