BREAKING
ਖਬਰਾਂ ਲੋਡ ਹੋ ਰਹੀਆਂ ਹਨ...
01  /  --
ਮੁੱਖ ਖ਼ਬਰਾਂ TOP STORIES
ਮੁੱਖ ਖ਼ਬਰਾਂ ਲੋਡ ਹੋ ਰਹੀਆਂ ਹਨ...
|

ਮਿੱਠੀ ਨਦੀ ਡਰੇਜਿੰਗ ਮਾਮਲੇ ’ਚ ਅਦਾਕਾਰ ਡੀਨੋ ਮੋਰੀਆ ਗ੍ਰਿਫ਼ਤਾਰ

ਈਓਡਬਲਯੂ ਦੀ ਜਾਂਚ ’ਚ ਵਿੱਤੀ ਲੈਣ-ਦੇਣ ਸਾਹਮਣੇ ਆਉਣ ਦਾ ਦਾਅਵਾ; 65 ਕਰੋੜ ਦੀ ਕਥਿਤ ਬੇਨਿਯਮੀ ਦੀ ਪੜਤਾਲ


ਮੁੰਬਈ 3 ਅਕਤੂਬਰ (ਮਨਪ੍ਰੀਤ ਕੌਰ) - ਮਿੱਠੀ ਨਦੀ ਦੀ ਡਰੇਜਿੰਗ ਅਤੇ ਸਫਾਈ ਨਾਲ ਜੁੜੇ ਕਥਿਤ ਵਿੱਤੀ ਘਪਲੇ ਦੀ ਜਾਂਚ ਤੇਜ਼ ਕਰਦਿਆਂ ਮੁੰਬਈ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ (ਈਓਡਬਲਯੂ) ਨੇ ਫਿਲਮ ਅਦਾਕਾਰ ਡੀਨੋ ਮੋਰੀਆ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਏਜੰਸੀ ਵੱਲੋਂ ਮੋਰੀਆ ਦੇ ਵਿੱਤੀ ਲੈਣ-ਦੇਣ ਅਤੇ ਮਾਮਲੇ ਦੇ ਮੁੱਖ ਮੁਲਜ਼ਮ ਕੇਤਨ ਕਦਮ ਨਾਲ ਕਥਿਤ ਸਬੰਧਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਡੀਨੋ ਮੋਰੀਆ ਅਤੇ ਉਨ੍ਹਾਂ ਦੇ ਭਰਾ ਸੈਂਟੀਨੋ ਮੋਰੀਆ ਤੋਂ ਕਈ ਘੰਟਿਆਂ ਤੱਕ ਪੁੱਛਗਿੱਛ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਦੌਰਾਨ ਜਾਂਚ ਅਧਿਕਾਰੀਆਂ ਨੇ ਬੈਂਕ ਖਾਤਿਆਂ, ਵਿੱਤੀ ਦਸਤਾਵੇਜ਼ਾਂ ਅਤੇ ਹੋਰ ਲੈਣ-ਦੇਣ ਦੀ ਜਾਂਚ ਕੀਤੀ। ਈਓਡਬਲਯੂ ਮੁਤਾਬਕ 2018 ਤੋਂ 2022 ਦਰਮਿਆਨ ਡੀਨੋ ਮੋਰੀਆ ਅਤੇ ਕੇਤਨ ਕਦਮ ਵਿਚਕਾਰ ਹੋਏ ਕੁਝ ਵਿੱਤੀ ਲੈਣ-ਦੇਣ ਜਾਂਚ ਦੇ ਕੇਂਦਰ ਵਿੱਚ ਹਨ। ਜਾਂਚ ਏਜੰਸੀ ਅਨੁਸਾਰ ਕੇਤਨ ਕਦਮ ਵੱਲੋਂ ਕਥਿਤ ਤੌਰ ’ਤੇ 18 ਲੱਖ ਰੁਪਏ ਮੋਰੀਆ ਦੇ ਭਰਾ ਨਾਲ ਸਬੰਧਤ ਇੱਕ ਕੰਪਨੀ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕੀਤੇ ਗਏ ਸਨ। ਹੁਣ ਈਓਡਬਲਯੂ ਇਹ ਪਤਾ ਲਗਾਉਣ ਵਿੱਚ ਜੁਟੀ ਹੈ ਕਿ ਇਨ੍ਹਾਂ ਲੈਣ-ਦੇਣਾਂ ਦਾ ਮਿੱਠੀ ਨਦੀ ਦੀ ਡਰੇਜਿੰਗ ਨਾਲ ਜੁੜੇ ਪ੍ਰਾਜੈਕਟ ਨਾਲ ਕੋਈ ਸਬੰਧ ਸੀ ਜਾਂ ਨਹੀਂ। ਮਾਮਲੇ ਦੀ ਜਾਂਚ ਦਾ ਘੇਰਾ ਸਿਰਫ਼ ਅਦਾਕਾਰ ਤੱਕ ਸੀਮਤ ਨਹੀਂ ਹੈ। ਮੁੰਬਈ ਨਗਰ ਨਿਗਮ ਨਾਲ ਜੁੜੇ ਕੁਝ ਠੇਕੇਦਾਰਾਂ, ਵਿਚੋਲਿਆਂ ਅਤੇ ਅਧਿਕਾਰੀਆਂ ਦੀ ਭੂਮਿਕਾ ਵੀ ਜਾਂਚ ਅਧੀਨ ਦੱਸੀ ਜਾ ਰਹੀ ਹੈ। ਪੁਲਸ ਮੁਤਾਬਕ ਮਾਮਲੇ ਵਿੱਚ ਹੁਣ ਤੱਕ 13 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਜਾ ਚੁੱਕਾ ਹੈ।

ਜਾਂਚ ਵਿੱਚ ਕਥਿਤ ਤੌਰ ’ਤੇ ਵਧਾ-ਚੜ੍ਹਾ ਕੇ ਬਿੱਲ ਤਿਆਰ ਕਰਨ, ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਨ ਅਤੇ ਨਦੀ ਵਿੱਚੋਂ ਕੱਢੀ ਗਈ ਗਾਦ ਦੀ ਢੋਆ-ਢੁਆਈ ਸਬੰਧੀ ਗਲਤ ਜਾਣਕਾਰੀ ਦੇਣ ਵਰਗੇ ਦੋਸ਼ਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ। ਈਓਡਬਲਯੂ ਵੱਲੋਂ ਡੀਨੋ ਮੋਰੀਆ ਨਾਲ ਜੁੜੇ ਵਿੱਤੀ ਲੈਣ-ਦੇਣ ਅਤੇ ਮਾਮਲੇ ਦੇ ਹੋਰ ਮੁਲਜ਼ਮਾਂ ਨਾਲ ਉਨ੍ਹਾਂ ਦੇ ਕਥਿਤ ਸਬੰਧਾਂ ਦੀ ਜਾਂਚ ਜਾਰੀ ਹੈ।

Post a Comment

0 Comments

● 7 ਮੁੱਖ ਖ਼ਬਰਾਂ

ਖ਼ਬਰਾਂ ਲੋਡ ਹੋ ਰਹੀਆਂ ਹਨ...
PUNJAB LOK SAMACHAR
SPECIAL PHOTO STORY
ਪੰਜਾਬ ਲੋਕ ਸਮਾਚਾਰ ਖਾਸ ਪੇਸ਼ਕਸ਼
ਪੰਜਾਬ ਦੀਆਂ ਕੁੱਝ ਯਾਦਗਾਰੀ ਝਲਕਾਂ
PHOTO 01 / 15
ਪੰਜਾਬ ਲੋਕ ਸਮਾਚਾਰ ਫੋਟੋ ਸਟੋਰੀ
📷
ਤੁਹਾਡੇ ਪਿੰਡ ਜਾਂ ਸ਼ਹਿਰ ਦੀ ਤਸਵੀਰ ਹੈ?
ਸਾਨੂੰ ਭੇਜਿਓ ਆਪਣੇ ਪਿੰਡ, ਸ਼ਹਿਰ ਜਾਂ ਇਲਾਕੇ ਦੀ ਖਾਸ ਤਸਵੀਰ। ਚੁਣੀਆਂ ਗਈਆਂ ਤਸਵੀਰਾਂ ਪੰਜਾਬ ਲੋਕ ਸਮਾਚਾਰ ’ਤੇ ਪੋਸਟ ਕੀਤੀਆਂ ਜਾਣਗੀਆਂ।
📩 loksmaachaar@gmail.com

● Punjab Lok Samachar

ਪੰਜਾਬ ਅਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਨਾਲ ਜੁੜੇ ਰਹੋ।

ਤਾਜ਼ਾ ਖ਼ਬਰਾਂ ਸਿੱਧੀਆਂ ਪਾਓ

ਆਪਣੀ Email ਦਿਓ ਅਤੇ Punjab Lok Samachar ਦੀਆਂ ਮਹੱਤਵਪੂਰਨ ਖ਼ਬਰਾਂ ਨਾਲ ਜੁੜੇ ਰਹੋ।

ਤੁਹਾਡੀ ਜਾਣਕਾਰੀ ਸੁਰੱਖਿਅਤ ਰਹੇਗੀ।