ਮੁੱਖ ਖ਼ਬਰਾਂ TOP STORIES
ਮੁੱਖ ਖ਼ਬਰਾਂ ਲੋਡ ਹੋ ਰਹੀਆਂ ਹਨ...
|

ਪਿੰਡ ਵਾਸੀਆਂ ਨੇ ਸਾਲ 2027 'ਚ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਕੀਤਾ ਵਾਅਦਾ​- ਰਣਜੋਧ ਸਿੰਘ ਹਡਾਣਾ


ਸਨੌਰ(ਪਟਿਆਲਾ), 27 ਸਤੰਬਰ (ਸੁਖਦੇਵ ਸਿੰਘ ਵਿਰਕ) - ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਮ ਪਰਿਵਾਰਾਂ ਦੀ ਆਰਥਿਕ ਮਜ਼ਬੂਤੀ ਲਈ ਚਲਾਈ ਗਈ ਇਤਿਹਾਸਕ 'ਮਾਨ ਦੇ ਮੁਨਾਫ਼ੇ' ਮੁਹਿੰਮ ਤਹਿਤ ਅੱਜ ਹਲਕਾ ਸਨੌਰ ਦੇ ਪਿੰਡ ਮੇਹਰਗੜ੍ਹ ਬੱਤਾ ਵਿਖੇ ਜ਼ੋਰਦਾਰ ਡੋਰ-ਟੂ-ਡੋਰ ਰਾਬਤਾ ਮੁਹਿੰਮ ਚਲਾਈ ਗਈ। ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਰਦਾਰ ​ਰਣਜੋਧ ਸਿੰਘ ਹਡਾਣਾ ਨੇ ਖ਼ੁਦ ਪਿੰਡ ਦੀਆਂ ਗਲੀਆਂ ਅਤੇ ਘਰਾਂ ਵਿੱਚ ਜਾ ਕੇ ਪਰਿਵਾਰਾਂ ਨਾਲ ਸਿੱਧੀ ਗੱਲਬਾਤ ਕੀਤੀ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ।

ਮੁਲਾਕਾਤ ਦੌਰਾਨ ਹਡਾਣਾ ਨੇ ਪਿੰਡ ਵਾਸੀਆਂ ਨਾਲ ​ਗੱਲਬਾਤ ਕਰਦਿਆਂ ਦੱਸਿਆ ਕਿ ਮਾਨ ਸਰਕਾਰ ਵੱਲੋਂ ਜ਼ੀਰੋ ਬਿਜਲੀ ਬਿੱਲ, ਮਹਿਲਾਵਾਂ ਲਈ ਮੁਫ਼ਤ ਬੱਸ ਸਫ਼ਰ, ਆਮ ਆਦਮੀ ਕਲੀਨਿਕਾਂ ਰਾਹੀਂ ਮੁਫ਼ਤ ਦਵਾਈਆਂ ਤੇ ਟੈਸਟ, ਸਰਕਾਰੀ ਸਕੂਲਾਂ 'ਚ ਮੁਫ਼ਤ ਪੜ੍ਹਾਈ ਅਤੇ ਮੁਫ਼ਤ ਤੀਰਥ ਯਾਤਰਾ ਵਰਗੀਆਂ ਗਰੰਟੀਆਂ ਨਾਲ ਹਰ ਪਰਿਵਾਰ ਨੂੰ ਸਾਲਾਨਾ ਲਗਭਗ ₹1.82 ਲੱਖ ਦਾ ਸਿੱਧਾ ਮੁਨਾਫ਼ਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ਖੇਤਾਂ ਦੀਆਂ ਮੋਟਰਾਂ ਲਈ ਮੁਫ਼ਤ ਬਿਜਲੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਲਈ ₹10 ਲੱਖ ਤੱਕ ਦਾ ਸਿਹਤ ਬੀਮਾ ਆਮ ਲੋਕਾਂ ਲਈ ਵੱਡੀ ਢਾਲ ਸਾਬਤ ਹੋ ਰਿਹਾ ਹੈ। ਇਸ ਮੌਕੇ ਪਿੰਡ ਮੇਹਰਗੜ੍ਹ ਬੱਤਾ ਦੇ ਵਸਨੀਕਾਂ ਨੇ ​ਵੀ ਮਾਨ ਸਰਕਾਰ ਦੇ ਲੋਕ-ਹਿਤੈਸ਼ੀ ਕੰਮਾਂ 'ਤੇ ਪੂਰਨ ਤਸੱਲੀ ਤੇ ਭਰੋਸਾ ਪ੍ਰਗਟ ਕਰਦਿਆਂ ਕਿਹਾ ਕਿ ਪਹਿਲੀ ਵਾਰ ਅਜਿਹੀ ਸਰਕਾਰ ਆਈ ਹੈ ਜਿਸਨੇ ਆਮ ਲੋਕਾਂ ਦੀ ਜੇਬ ਦਾ ਖ਼ਰਚਾ ਘਟਾ ਕੇ ਬੱਚਤ ਕੀਤੀ ਹੈ। ਪਿੰਡ ਵਾਸੀਆਂ ਨੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੂੰ ਭਰੋਸਾ ਦਿਵਾਇਆ ਕਿ ਉਹ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਡੱਟ ਕੇ ਸਾਥ ਦੇਣਗੇ ਅਤੇ ਹਲਕੇ ਤੋਂ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਮੁੜ ਸਰਕਾਰ ਬਣਾਉਣਗੇ। ਹਡਾਣਾ ਨੇ ਪਿੰਡ ਵਾਸੀਆਂ ਵੱਲੋਂ ਮਿਲੇ ਸਮਰਥਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਹਲਕਾ ਸਨੌਰ ਦੇ ਹਰੇਕ ਨਾਗਰਿਕ ਤੱਕ ਸਰਕਾਰੀ ਸਹੂਲਤਾਂ ਪਹੁੰਚਾਉਣਾ ਅਤੇ ਇਲਾਕੇ ਦਾ ਸਰਬਪੱਖੀ ਵਿਕਾਸ ਯਕੀਨੀ ਬਣਾਉਣਾ ਹੀ ਉਨ੍ਹਾਂ ਦਾ ਮੁੱਖ ਟੀਚਾ ਹੈ। ਇਸ ਮੌਕੇ ਬਲਾਕ ਸੰਮਤੀ ਮੈਂਬਰ ਮਨਦੀਪ ਸਿੰਘ ਬੱਤੀ, ਬਲਾਕ ਸੰਮਤੀ ਮੈਂਬਰ ਗੁਰਿੰਦਰ ਅਦਾਲਤੀ ਵਾਲਾ, ਬਲਾਕ ਪ੍ਰਧਾਨ ਅਮਨ ਸ਼ਾਦੀਪੁਰ, ਪ੍ਰਿੰਸੀਪਲ ਕਰਮਜੀਤ ਸਿੰਘ, ਐਮਸੀ ਵਿਕਾਸ ਅਟਵਾਲ, ਸਿੰਘ ਤੋਂ ਇਲਾਵਾ ਪਿੰਡ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ, ਪਾਰਟੀ ਆਗੂ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

Post a Comment

0 Comments

● 7 ਮੁੱਖ ਖ਼ਬਰਾਂ

ਖ਼ਬਰਾਂ ਲੋਡ ਹੋ ਰਹੀਆਂ ਹਨ...
PUNJAB LOK SAMACHAR
SPECIAL PHOTO STORY
ਪੰਜਾਬ ਲੋਕ ਸਮਾਚਾਰ ਖਾਸ ਪੇਸ਼ਕਸ਼
ਪੰਜਾਬ ਦੀਆਂ ਕੁੱਝ ਯਾਦਗਾਰੀ ਝਲਕਾਂ
PHOTO 01 / 15
ਪੰਜਾਬ ਲੋਕ ਸਮਾਚਾਰ ਫੋਟੋ ਸਟੋਰੀ
📷
ਤੁਹਾਡੇ ਪਿੰਡ ਜਾਂ ਸ਼ਹਿਰ ਦੀ ਤਸਵੀਰ ਹੈ?
ਸਾਨੂੰ ਭੇਜਿਓ ਆਪਣੇ ਪਿੰਡ, ਸ਼ਹਿਰ ਜਾਂ ਇਲਾਕੇ ਦੀ ਖਾਸ ਤਸਵੀਰ। ਚੁਣੀਆਂ ਗਈਆਂ ਤਸਵੀਰਾਂ ਪੰਜਾਬ ਲੋਕ ਸਮਾਚਾਰ ’ਤੇ ਪੋਸਟ ਕੀਤੀਆਂ ਜਾਣਗੀਆਂ।
📩 loksmaachaar@gmail.com

● Punjab Lok Samachar

ਪੰਜਾਬ ਅਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਨਾਲ ਜੁੜੇ ਰਹੋ।

ਤਾਜ਼ਾ ਖ਼ਬਰਾਂ ਸਿੱਧੀਆਂ ਪਾਓ

ਆਪਣੀ Email ਦਿਓ ਅਤੇ Punjab Lok Samachar ਦੀਆਂ ਮਹੱਤਵਪੂਰਨ ਖ਼ਬਰਾਂ ਨਾਲ ਜੁੜੇ ਰਹੋ।

ਤੁਹਾਡੀ ਜਾਣਕਾਰੀ ਸੁਰੱਖਿਅਤ ਰਹੇਗੀ।