ਮੁੱਖ ਖ਼ਬਰਾਂ TOP STORIES
ਮੁੱਖ ਖ਼ਬਰਾਂ ਲੋਡ ਹੋ ਰਹੀਆਂ ਹਨ...
|

ਰਾਸ਼ਨ ਕਾਰਡਾਂ ਵਿੱਚ ਗਲਤੀਆਂ ਨੂੰ ਠੀਕ ਕਰਕੇ ਤੁਰੰਤ ਦਰੁਸਤ ਕੀਤਾ ਜਾਵੇ - ਡਿਪਟੀ ਕਮਿਸ਼ਨਰ


ਬਠਿੰਡਾ, 27 ਸਤੰਬਰ (ਖ਼ੇਤਰੀ ਪ੍ਰਤੀਨਿਧੀ) - ਪੰਜਾਬ ਸਰਕਾਰ ਵੱਲੋਂ ਰਾਸ਼ਨ ਕਾਰਡਾ 'ਚ ਭਰੇ ਗ਼ਲਤ ਵੇਰਵਿਆਂ ਨੂੰ ਸੋਧਣ ਦੀ ਪ੍ਰਕਿਰਿਆ ਆਨ ਲਾਈਨ ਸ਼ੁਰੂ ਕੀਤੀ ਗਈ ਹੈ। ਬਿਨੈਕਾਰ ਆਪਣੇ ਵੇਰਵੇ ਆਪ ਆਨਲਾਈਨ ਸੋਧ ਸਕਦੇ ਹਨ।  ਇਹ ਜਾਣਕਾਰੀ ਦਿੰਦਿਆਂ ਰਾਜੇਸ਼ ਧੀਮਾਨ ਡਿਪਟੀ ਕਮਿਸ਼ਨਰ ਬਠਿੰਡਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਵੇਂ ਰਾਸ਼ਨ ਕਾਰਡ ਬਣਾਉਣ ਅਤੇ ਪੁਰਾਣੇ ਰਾਸ਼ਨ ਕਾਰਡਾਂ ਵਿੱਚ ਮੈਂਬਰ ਜੋੜਨ ਲਈ ਦਰਖਾਸਤਾਂ ਮੰਗੀਆਂ ਗਈਆਂ ਸਨ। ਉਸ ਵੇਲੇ ਕੁਝ ਲੋਕਾਂ ਵੱਲੋਂ ਫਾਰਮ ਭਰਨ ਸਮੇਂ ਆਪਣਾ ਐਡਰੈਸ, ਵਾਰਡ ਆਦਿ ਪੂਰਾ ਨਹੀਂ ਭਰਿਆ ਗਿਆ, ਹੁਣ ਉਸੇ ਪੋਰਟਲ 'ਤੇ ਐਡਰੈਸ ਜਾਂ ਹੋਰ ਦਰੁਸਤੀ ਦੂਰ ਕਰਨ ਲਈ ਆਪਸ਼ਨ ਦਿੱਤੀ ਗਈ ਹੈ, ਤਾਂ ਜੋ ਨਵੇਂ ਰਾਸ਼ਨ ਕਾਰਡ ਬਨਾਉਣ ਦੇ ਕੰਮ ਨੂੰ ਨੇਪਰੇ ਚਾੜਿਆ ਜਾ ਸਕੇ। 

 ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਈ ਸ਼ਹਿਰੀ ਖੇਤਰ ਦੇ ਬਿਨੈਕਾਰਾਂ ਵੱਲੋ ਰਾਸ਼ਨ ਕਾਰਡ ਆਨਲਾਇਨ ਅਪਲਾਈ ਕਰਨ ਸਮੇਂ ਮਕਾਨ ਨੰਬਰ, ਮੁਹੱਲਾ ਅਤੇ ਵਾਰਡ ਨੰਬਰ ਸਹੀ ਨਹੀਂ ਦਰਸਾਇਆ ਗਿਆ ਹੈ। ਇਸ ਕਰਕੇ ਬਿਨੈਕਾਰਾਂ ਦੇ ਘਰ ਟਰੇਸ ਨਹੀਂ ਹੋ ਰਹੇ ਅਤੇ ਵੈਰੀਫਿਕੇਸ਼ਨ ਅਫਸਰਾਂ ਨੂੰ ਰਾਸ਼ਨ ਕਾਰਡਾਂ ਦੀਆਂ ਪ੍ਰਾਪਤ ਐਪਲੀਕੇਸ਼ਨਾ ਦੀ ਵੈਰੀਫਿਕੇਸ਼ਨ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਇਸ ਲਈ ਉਨ੍ਹਾਂ ਸ਼ਹਿਰੀ ਖੇਤਰ ਦੇ ਬਿਨੈਕਾਰਾਂ ਨੂੰ ਅਪੀਲ ਕੀਤੀ ਕਿ ਜਿੰਨ੍ਹਾਂ ਬਿਨੈਕਾਰਾ ਵੱਲੋਂ ਰਾਸ਼ਨ ਕਾਰਡ ਬਣਾਉਣ ਲਈ ਜਾਂ ਮੌਜੂਦਾ ਰਾਸ਼ਨ ਕਾਰਡਾਂ ਵਿੱਚ ਮੈਂਬਰ ਦਰਜ ਕਰਨ ਲਈ ਆਨਲਾਇਨ ਅਪਲਾਈ ਕੀਤਾ ਗਿਆ ਸੀ ਅਤੇ ਜਿੰਨ੍ਹਾਂ ਦੀ ਵੈਰੀਫਿਕੇਸ਼ਨ ਹੁਣ ਤੱਕ ਨਹੀਂ ਹੋਈ, ਉਹ ਬਿਨੈਕਾਰ https://connect.punjab.gov.in/rc-workflow/openEditAddress, ਲਿੰਕ 'ਤੇ ਜਾ ਕੇ ਆਪਣਾ ਪੂਰਾ ਪਤਾ ਅਪਡੇਟ ਕਰਨ, ਜਿਸ ਨਾਲ ਵੈਰੀਫਿਕੇਸ਼ਨ ਅਫ਼ਸਰਾਂ ਨੂੰ ਉਨ੍ਹਾਂ ਤੱਕ ਪਹੁੰਚ ਕਰਨ ਅਤੇ ਵੈਰੀਫਿਕੇਸ਼ਨ ਵਿੱਚ ਆਸਾਨੀ ਹੋ ਸਕੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਹਾਡੇ ਵੱਲੋਂ ਜਿੱਥੇ ਪਹਿਲਾਂ ਫਾਰਮ ਭਰਿਆ ਗਿਆ ਹੈ, ਹੁਣ ਉਸੇ ਪੋਰਟਲ https://connect.punjab.gov.in/rc-workflow/openEditAddress, ਤੇ ਜਾ ਕੇ ਰੀ-ਐਡਿਟ ਐਡਰਸ ਦੀ ਆਪਸ਼ਨ ਵਿੱਚ ਆਪਣਾ ਮੋਬਾਇਲ ਨੰਬਰ ਭਰਨਾ ਹੈ, ਉਸ ਤੋਂ ਬਾਅਦ ਓਟੀਪੀ ਆਵੇਗਾ, ਉਸ ਉਪਰੰਤ ਐਡਰੈਸ ਬਦਲਣ ਸਬੰਧੀ ਆਪਸ਼ਨ ਆਵੇਗੀ ਜਿੱਥੇ ਐਡਰੈਸ ਆਦਿ ਬਦਲਿਆ ਜਾ ਸਕਦਾ ਹੈ। ਇਸ ਕੰਮ ਨੂੰ ਤੁਰੰਤ ਕੀਤਾ ਜਾਵੇ ਤਾਂ ਜੋ ਬਿਨੈਕਾਰਾਂ ਵੱਲੋਂ ਭਰੇ ਗਏ ਫਾਰਮਾਂ ਦੀ ਵੈਰੀਫ਼ਿਕੇਸ਼ਨ ਵਿੱਚ ਦਿੱਕਤ ਨਾ ਆਵੇ ਅਤੇ ਨਵੇਂ ਰਾਸ਼ਨ ਕਾਰਡ ਜਲਦੀ ਬਣ ਸਕਣ।

Post a Comment

0 Comments

● 7 ਮੁੱਖ ਖ਼ਬਰਾਂ

ਖ਼ਬਰਾਂ ਲੋਡ ਹੋ ਰਹੀਆਂ ਹਨ...
PUNJAB LOK SAMACHAR
SPECIAL PHOTO STORY
ਪੰਜਾਬ ਲੋਕ ਸਮਾਚਾਰ ਖਾਸ ਪੇਸ਼ਕਸ਼
ਪੰਜਾਬ ਦੀਆਂ ਕੁੱਝ ਯਾਦਗਾਰੀ ਝਲਕਾਂ
PHOTO 01 / 15
ਪੰਜਾਬ ਲੋਕ ਸਮਾਚਾਰ ਫੋਟੋ ਸਟੋਰੀ
📷
ਤੁਹਾਡੇ ਪਿੰਡ ਜਾਂ ਸ਼ਹਿਰ ਦੀ ਤਸਵੀਰ ਹੈ?
ਸਾਨੂੰ ਭੇਜਿਓ ਆਪਣੇ ਪਿੰਡ, ਸ਼ਹਿਰ ਜਾਂ ਇਲਾਕੇ ਦੀ ਖਾਸ ਤਸਵੀਰ। ਚੁਣੀਆਂ ਗਈਆਂ ਤਸਵੀਰਾਂ ਪੰਜਾਬ ਲੋਕ ਸਮਾਚਾਰ ’ਤੇ ਪੋਸਟ ਕੀਤੀਆਂ ਜਾਣਗੀਆਂ।
📩 loksmaachaar@gmail.com

● Punjab Lok Samachar

ਪੰਜਾਬ ਅਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਨਾਲ ਜੁੜੇ ਰਹੋ।

ਤਾਜ਼ਾ ਖ਼ਬਰਾਂ ਸਿੱਧੀਆਂ ਪਾਓ

ਆਪਣੀ Email ਦਿਓ ਅਤੇ Punjab Lok Samachar ਦੀਆਂ ਮਹੱਤਵਪੂਰਨ ਖ਼ਬਰਾਂ ਨਾਲ ਜੁੜੇ ਰਹੋ।

ਤੁਹਾਡੀ ਜਾਣਕਾਰੀ ਸੁਰੱਖਿਅਤ ਰਹੇਗੀ।