YouTube Subscribe Popup
|

ad

ਕੀ ਹਰਿੰਦਰਪਾਲ ਸਿੰਘ ਚੰਦੂਮਾਜਰਾ ‘ਆਪ’ ਵਿੱਚ ਹੋਣਗੇ ਸ਼ਾਮਲ? ਸੋਸ਼ਲ ਮੀਡੀਆ ‘ਤੇ ਚਰਚਾਵਾਂ ਨੇ ਗਰਮਾਈ ਪੰਜਾਬ ਦੀ ਸਿਆਸਤ

ਸਿਆਸੀ ਡੈਸਕ— ਹਲਕਾ ਸਨੌਰ ਦੇ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੇ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਨੇ ਹਲਕੇ ਸਮੇਤ ਪੰਜਾਬ ਦੀ ਸਿਆਸਤ ਵਿੱਚ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ। ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਇਸ ਸਬੰਧੀ ਵੱਖ-ਵੱਖ ਤਰ੍ਹਾਂ ਦੀਆਂ ਪੋਸਟਾਂ ਅਤੇ ਅਟਕਲਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਫੇਸਬੁੱਕ, ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਇਹ ਗੱਲ ਚਰਚਾ ਦਾ ਕੇਂਦਰ ਬਣੀ ਹੋਈ ਹੈ ਕਿ ਕੀ ਚੰਦੂਮਾਜਰਾ ਆਪਣਾ ਲੰਬੇ ਸਮੇਂ ਦਾ ਅਕਾਲੀ ਸਿਆਸੀ ਸਫਰ ਖਤਮ ਕਰਕੇ ਆਮ ਆਦਮੀ ਪਾਰਟੀ ਦਾ ਦਾਮਨ ਥਾਮਣਗੇ। 

ਹਾਲਾਂਕਿ ਇਸ ਸਬੰਧੀ ਨਾ ਤਾਂ ਹਰਿੰਦਰਪਾਲ ਸਿੰਘ ਚੰਦੂਮਾਜਰਾ ਵੱਲੋਂ ਕੋਈ ਅਧਿਕਾਰਿਕ ਬਿਆਨ ਜਾਰੀ ਕੀਤਾ ਗਿਆ ਹੈ ਅਤੇ ਨਾ ਹੀ ਆਮ ਆਦਮੀ ਪਾਰਟੀ ਦੇ ਕਿਸੇ ਆਗੂ ਨੇ ਇਸ ਬਾਰੇ ਪੁਸ਼ਟੀ ਕੀਤੀ ਹੈ।ਸਿਆਸੀ ਹਲਕਿਆਂ ਵਿੱਚ ਇਸ ਗੱਲ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ। ਜੇਕਰ ਇਹ ਚਰਚਾਵਾਂ ਸੱਚ ਸਾਬਤ ਹੁੰਦੀਆਂ ਹਨ ਤਾਂ ਇਸ ਦਾ ਹਲਕਾ ਸਨੌਰ ਦੀ ਸਿਆਸਤ ‘ਤੇ ਵੱਡਾ ਪ੍ਰਭਾਵ ਪੈ ਸਕਦਾ ਹੈ। ਚੰਦੂਮਾਜਰਾ ਦੀ ਖੇਤਰ ਵਿੱਚ ਮਜ਼ਬੂਤ ਪਕੜ ਅਤੇ ਲੰਬੇ ਸਮੇਂ ਦੀ ਸਿਆਸੀ ਪਛਾਣ ਦੇ ਮੱਦੇਨਜ਼ਰ ਇਹ ਵਿਕਾਸ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਫਿਲਹਾਲ ਇਹ ਸਾਰੀਆਂ ਗੱਲਾਂ ਚਰਚਾਵਾਂ ਅਤੇ ਅਟਕਲਾਂ ਤੱਕ ਹੀ ਸੀਮਿਤ ਹਨ। ਅਧਿਕਾਰਿਕ ਐਲਾਨ ਹੋਣ ਤੱਕ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ, ਪਰ ਇਹ ਮਾਮਲਾ ਸੋਸ਼ਲ ਮੀਡੀਆ ਅਤੇ ਸਿਆਸੀ ਗਲਿਆਰਿਆਂ ਵਿੱਚ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।


PUNJAB LOK SAMACHAAR
LOK SMACHAR
ਪੰਜਾਬ ਲੋਕ ਸਮਾਚਾਰ
 

© Punjab Lok Samachar | All Rights Reserved

Post a Comment

0 Comments