YouTube Subscribe Popup
|

ad

ਈਡੀ ਛਾਪਿਆਂ ਅਤੇ ਪ੍ਰੀਖਿਆ ਘੁਟਾਲਿਆਂ ਨੂੰ ਲੈ ਕੇ ਮਨੀਸ਼ ਸਿਸੋਦੀਆ ਦਾ ਮੋਦੀ ਸਰਕਾਰ 'ਤੇ ਤਿੱਖਾ ਹਮਲਾ

ਨਵੀਂ ਦਿੱਲੀ, 9 ਜੂਨ – ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਈਡੀ ਦੇ ਛਾਪਿਆਂ ਕਾਰਨ ਕਾਰੋਬਾਰੀ ਵਰਗ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ, ਜਦਕਿ ਪ੍ਰੀਖਿਆ ਘੁਟਾਲਿਆਂ ਨੇ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਨੂੰ ਪ੍ਰਭਾਵਿਤ ਕੀਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਕੀਤੀ ਇਕ ਪੋਸਟ ਵਿੱਚ ਸਿਸੋਦੀਆ ਨੇ ਤਨਜ਼ੀਅਾ ਲਹਿਜ਼ੇ ਵਿੱਚ ਲਿਖਿਆ, “ਈਡੀ ਦੇ ਛਾਪਿਆਂ ਨੇ ਕਾਰੋਬਾਰੀਆਂ ਨੂੰ ਬਰਬਾਦ ਕਰ ਦਿੱਤਾ ਹੈ ਅਤੇ ਪ੍ਰੀਖਿਆ ਘੁਟਾਲਿਆਂ ਨੇ ਨੌਜਵਾਨਾਂ ਨੂੰ। ਮੋਦੀ ਜੀ, ਤੁਸੀਂ ਮਹਾਨ ਹੋ।”



PUNJAB LOK SAMACHAAR
LOK SMACHAR
ਪੰਜਾਬ ਲੋਕ ਸਮਾਚਾਰ
 

©Punjab Lok Samachar | All Rights Reserved


Post a Comment

0 Comments