YouTube Subscribe Popup
|

ad

ਹੋਰਮੁਜ਼ ਜਲਡੰਘੀ ਰਾਹੀਂ 10 ਕਰੋੜ ਬੈਰਲ ਤੇਲ ਦੀ ਸੁਰੱਖਿਅਤ ਆਵਾਜਾਈ ਦਾ ਟਰੰਪ ਦਾ ਦਾਅਵਾ

ਅਮਰੀਕਾ 12 ਜੂਨ (ਇੰਟਰਨੈਸ਼ਨਲ ਡੈਸਕ) - ਇਰਾਨ ਅਤੇ ਅਮਰੀਕਾ ਵਿਚਾਲੇ ਤਣਾਅ ਇੱਕ ਵਾਰ ਫਿਰ ਵਧਦਾ ਨਜ਼ਰ ਆ ਰਿਹਾ ਹੈ, ਜਿਸ ਕਾਰਨ ਮੱਧ-ਪੂਰਬ ਵਿੱਚ ਅਸਥਿਰਤਾ ਅਤੇ ਜੰਗ ਦੇ ਖ਼ਤਰੇ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ। ਇਸ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵੱਡਾ ਦਾਅਵਾ ਕਰਦੇ ਹੋਏ ਕਿਹਾ ਹੈ ਕਿ ਪਿਛਲੇ ਮਹੀਨੇ ਅਮਰੀਕੀ ਫ਼ੌਜ ਨੇ ਇੱਕ ਗੁਪਤ ਆਪ੍ਰੇਸ਼ਨ ਚਲਾ ਕੇ ਹੋਰਮੁਜ਼ ਜਲਡੰਘੀ ਰਾਹੀਂ 10 ਕਰੋੜ ਬੈਰਲ ਤੋਂ ਵੱਧ ਕੱਚੇ ਤੇਲ ਅਤੇ 200 ਤੋਂ ਵੱਧ ਵਪਾਰਕ ਜਹਾਜ਼ਾਂ ਦੀ ਸੁਰੱਖਿਅਤ ਆਵਾਜਾਈ ਯਕੀਨੀ ਬਣਾਈ।


ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ਉੱਤੇ ਕੀਤੀ ਪੋਸਟ ਵਿੱਚ ਕਿਹਾ ਕਿ ਇਸ ਆਪ੍ਰੇਸ਼ਨ ਕਾਰਨ ਵਿਸ਼ਵ ਬਾਜ਼ਾਰ ਵਿੱਚ ਤੇਲ ਦੀ ਸਪਲਾਈ ਪ੍ਰਭਾਵਿਤ ਨਹੀਂ ਹੋਈ ਅਤੇ ਵਪਾਰਕ ਜਹਾਜ਼ਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਹੋਰਮੁਜ਼ ਜਲਡੰਘੀ ਪਾਰ ਕਰਵਾਇਆ ਗਿਆ।ਸ਼ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਟਰੰਪ ਨੇ ਦਾਅਵਾ ਕੀਤਾ ਕਿ ਜੇ ਅਮਰੀਕਾ ਇਹ ਕਦਮ ਨਾ ਚੁੱਕਦਾ ਤਾਂ ਕੱਚੇ ਤੇਲ ਦੀ ਕੀਮਤ 200 ਡਾਲਰ ਪ੍ਰਤੀ ਬੈਰਲ ਤੋਂ ਵੀ ਉੱਪਰ ਪਹੁੰਚ ਸਕਦੀ ਸੀ, ਜਿਸ ਨਾਲ ਵਿਸ਼ਵ ਆਰਥਿਕਤਾ ਨੂੰ ਗੰਭੀਰ ਝਟਕਾ ਲੱਗ ਸਕਦਾ ਸੀ। ਉਨ੍ਹਾਂ ਕਿਹਾ ਕਿ ਅਮਰੀਕੀ ਸੁਰੱਖਿਆ ਯਤਨਾਂ ਕਾਰਨ ਤੇਲ ਦੀਆਂ ਕੀਮਤਾਂ ਕਾਬੂ ਵਿੱਚ ਰਹੀਆਂ ਹਨ।

ਟਰੰਪ ਨੇ ਇਰਾਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਕਾਰਵਾਈ ਨੇ ਸਾਬਤ ਕਰ ਦਿੱਤਾ ਹੈ ਕਿ ਹੋਰਮੁਜ਼ ਜਲਡੰਘੀ ਵਿੱਚ ਅਮਰੀਕਾ ਦੀ ਮਜ਼ਬੂਤ ਮੌਜੂਦਗੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਰਾਨ ਦੀ ਆਰਥਿਕ ਅਤੇ ਸੈਨਿਕ ਸਥਿਤੀ ਕਮਜ਼ੋਰ ਹੋ ਚੁੱਕੀ ਹੈ। ਹਾਲਾਂਕਿ, ਟਰੰਪ ਦੇ ਇਨ੍ਹਾਂ ਦਾਵਿਆਂ ਬਾਰੇ ਇਰਾਨ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਹੋਰਮੁਜ਼ ਜਲਡੰਘੀ ਵਿਸ਼ਵ ਊਰਜਾ ਸਪਲਾਈ ਲਈ ਬਹੁਤ ਮਹੱਤਵਪੂਰਨ ਰਸਤਾ ਹੈ ਅਤੇ ਇੱਥੇ ਕਿਸੇ ਵੀ ਤਰ੍ਹਾਂ ਦਾ ਤਣਾਅ ਅੰਤਰਰਾਸ਼ਟਰੀ ਤੇਲ ਬਾਜ਼ਾਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।


PUNJAB LOK SAMACHAAR
LOK SMACHAR
ਪੰਜਾਬ ਲੋਕ ਸਮਾਚਾਰ
 

©Punjab Lok Samachar | All Rights Reserved

Post a Comment

0 Comments