ਅਮਰਾਵਤੀ, 18 ਜੁਲਾਈ - ਹੈਦਰਾਬਾਦ ਸਥਿਤ ਸਕਾਈਰੂਟ ਏਅਰੋਸਪੇਸ ਨੇ ਭਾਰਤ ਦੀ ਪੁਲਾੜ ਯਾਤਰਾ ਵਿਚ ਇਕ ਨਵਾਂ ਇਤਿਹਾਸ ਰਚਦਿਆਂ ਦੇਸ਼ ਦੇ ਪਹਿਲੇ ਨਿੱਜੀ ਔਰਬਿਟਲ ਰਾਕੇਟ ‘ਵਿਕਰਮ-1’ ਨੂੰ ਸਫਲਤਾਪੂਰਵਕ ਲਾਂਚ ਕਰ ਦਿੱਤਾ ਹੈ। ਇਹ ਮਿਸ਼ਨ ਆਪਣੀ ਪਹਿਲੀ ਹੀ ਕੋਸ਼ਿਸ਼ ਵਿਚ ਕਾਮਯਾਬ ਰਿਹਾ।ਵਿਕਰਮ-1 ਦਾ ਲਾਂਚ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਤੋਂ ਅੱਜ ਦੁਪਹਿਰ 12:05 ਵਜੇ ਕੀਤਾ ਗਿਆ। ਹਾਲਾਂਕਿ ਇਸ ਨੂੰ ਪਹਿਲਾਂ ਸਵੇਰੇ 11:30 ਵਜੇ ਲਾਂਚ ਕੀਤਾ ਜਾਣਾ ਸੀ, ਪਰ ਲਾਂਚ ਤੋਂ ਕੁਝ ਮਿੰਟ ਪਹਿਲਾਂ ਉਲਟੀ ਗਿਣਤੀ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ ਸੀ। ਤਕਨੀਕੀ ਸਮੀਖਿਆ ਤੋਂ ਬਾਅਦ ਲਾਂਚ ਪ੍ਰਕਿਰਿਆ ਮੁੜ ਸ਼ੁਰੂ ਕੀਤੀ ਗਈ ਅਤੇ ਮਿਸ਼ਨ ਸਫਲ ਰਿਹਾ।
ਪੂਰੀ ਤਰ੍ਹਾਂ ਭਾਰਤ ਵਿਚ ਵਿਕਸਤ ਕੀਤਾ ਗਿਆ ਵਿਕਰਮ-1 ਰਾਕੇਟ 450 ਕਿਲੋਮੀਟਰ ਦੀ ਹੇਠਲੀ-ਧਰਤੀ ਕੱਖ (Low Earth Orbit) ਤੱਕ ਪਹੁੰਚਣ ਵਿਚ ਸਫਲ ਰਿਹਾ। ਇਸ ਤੋਂ ਪਹਿਲਾਂ ਸਕਾਈਰੂਟ ਏਅਰੋਸਪੇਸ ਨੇ ਸਾਲ 2022 ਵਿਚ ਵਿਕਰਮ-ਐਸ ਸਬਆਰਬਿਟਲ ਰਾਕੇਟ ਲਾਂਚ ਕੀਤਾ ਸੀ, ਜਿਸ ਨੇ 89.5 ਕਿਲੋਮੀਟਰ ਦੀ ਉਚਾਈ ਤੱਕ ਉਡਾਣ ਭਰੀ ਸੀ।ਪ੍ਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਇਤਿਹਾਸਕ ਉਪਲਬਧੀ 'ਤੇ ਸਕਾਈਰੂਟ ਏਅਰੋਸਪੇਸ ਦੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਕਰਮ-1 ਦਾ ਪਹਿਲਾ ਔਰਬਿਟਲ ਲਾਂਚ ਭਾਰਤ ਦੀ ਪੁਲਾੜ ਯਾਤਰਾ ਵਿਚ ਇਕ "ਇਤਿਹਾਸਕ ਨਵੀਂ ਸਰਹੱਦ" ਹੈ। ਉਨ੍ਹਾਂ ਕਿਹਾ ਕਿ ਇਹ ਸਫਲਤਾ ਦੇਸ਼ ਦੇ ਨੌਜਵਾਨਾਂ ਦੀ ਪ੍ਰਤਿਭਾ, ਨਵੀਨਤਾ ਅਤੇ ਉੱਦਮੀ ਭਾਵਨਾ ਦਾ ਪ੍ਰਤੀਬਿੰਬ ਹੈ।ਵਿਕਰਮ-1 ਦੀ ਸਫਲ ਲਾਂਚਿੰਗ ਨੂੰ ਭਾਰਤ ਦੇ ਨਿੱਜੀ ਪੁਲਾੜ ਖੇਤਰ ਲਈ ਇਕ ਵੱਡੀ ਉਪਲਬਧੀ ਮੰਨਿਆ ਜਾ ਰਿਹਾ ਹੈ, ਜੋ ਦੇਸ਼ ਨੂੰ ਗਲੋਬਲ ਸਪੇਸ ਇੰਡਸਟਰੀ ਵਿਚ ਹੋਰ ਮਜ਼ਬੂਤ ਸਥਿਤੀ ਪ੍ਰਦਾਨ ਕਰੇਗੀ।
.jpg)


0 Comments