ਮੁੱਖ ਖ਼ਬਰਾਂ TOP STORIES
ਮੁੱਖ ਖ਼ਬਰਾਂ ਲੋਡ ਹੋ ਰਹੀਆਂ ਹਨ...
|

ਯੁੱਧ ਨਸ਼ਿਆਂ ਵਿਰੁੱਧ : ਪਿੰਡ ਪੱਧਰੀ ਵਿਸ਼ੇਸ਼ ਸਮਾਗਮ 29 ਸਤੰਬਰ ਤੋਂ

ਪਿੰਡ/ਵਾਰਡ ਡਿਫੈਂਸ ਕਮੇਟੀ ਵੱਲੋਂ ਹਰ ਇਕ ਪਿੰਡ ਅਤੇ ਵਾਰਡ 'ਚ ਕਰਵਾਈਆਂ ਜਾਣਗੀਆਂ ਜਾਗਰੂਕਤਾ ਗਤਵਿਧੀਆਂ

 
ਬਠਿੰਡਾ, 25 ਸਤੰਬਰ (ਸਟਾਫ਼ ਰਿਪੋਟਰ)  - ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ 29 ਸਤੰਬਰ ਤੋਂ ਹਰ ਇਕ ਪਿੰਡ ਅਤੇ ਵਾਰਡ ਵਿਖੇ ਨਸ਼ਿਆਂ ਖਿਲਾਫ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸਬੰਧੀ ਬੁਲਾਈ ਗਈ ਵਿਸ਼ੇਸ਼ ਬੈਠਕ ਨੂੰ ਸੰਬੋਧਨ ਕਰਦਿਆਂ ਰਾਜੇਸ਼ ਧੀਮਾਨ ਡਿਪਟੀ ਕਮਿਸ਼ਨਰ ਬਠਿੰਡਾ ਨੇ ਦੱਸਿਆ ਕਿ ਨਸ਼ਿਆਂ ਖਿਲਾਫ ਇਸ ਮੁਹਿੰਮ ਨੂੰ ਹਰ ਇਕ ਵਾਰਡ ਅਤੇ ਪਿੰਡ ਪੱਧਰ 'ਤੇ ਲੈ ਕੇ ਜਾਇਆ ਜਾਵੇਗਾ। 29 ਸਤੰਬਰ ਤੋਂ ਵੱਖ-ਵੱਖ ਥਾਵਾਂ ਤੇ ਨੌਜਵਾਨ ਵਰਗ ਦੀ ਵਿਸ਼ੇਸ਼ ਸ਼ਮੂਲੀਅਤ ਨਾਲ ਲੋਕਾਂ ਨੂੰ ਨਸ਼ਿਆਂ ਖਿਲਾਫ ਪ੍ਰੇਰਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਚ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਆਪਣੀ ਅਹਿਮ ਭੂਮਿਕਾ ਅਦਾ ਕੀਤੀ ਜਾਵੇਗੀ । ਸੁਹੇਲ ਕਾਸਿਮ ਮੀਰ ਐੱਸ.ਐੱਸ.ਪੀ. ਬਠਿੰਡਾ ਨੇ ਦੱਸਿਆ ਕਿ ਪੁਲਿਸ ਵੱਲੋਂ ਡਿਫੈਂਸ ਕਮੇਟੀ ਦੀ ਮੱਦਦ ਨਾਲ ਲਗਾਤਾਰ ਨਸ਼ੇ ਦੀ ਸਪਲਾਈ ਉੱਤੇ ਸ਼ਿਕੰਜਾ ਕਸਿਆ ਜਾ ਰਿਹਾ ਹੈ । ਜਿੱਥੇ ਵੀ ਕਮੇਟੀ ਦੇ ਮੈਂਬਰ ਜਾਂ ਹੋਰਨਾਂ ਲੋਕਾਂ ਵੱਲੋਂ ਨਸ਼ਿਆਂ ਦੇ ਕਾਰੋਬਾਰ ਸਬੰਧੀ ਸੂਚਨਾ ਦਿੱਤੀ ਜਾਂਦੀ ਹੈ ਉਸ ਥਾਂ ਉੱਤੇ ਪੁਲਿਸ ਵੱਲੋਂ ਰੇਡ ਕਰਕੇ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਡਿਫੈਂਸ ਕਮੇਟੀ ਦੇ ਸਹਿਯੋਗ ਸਦਕਾ ਬਠਿੰਡਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਮੌਜੂਦ ਵਾਰਡ ਅਤੇ ਡਿਫੈਂਸ ਕਮੇਟੀ ਦੇ ਮੈਂਬਰਾਂ ਵੱਲੋਂ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਬਲਕਾਰ ਸਿੰਘ ਸਿੱਧੂ ਵਿਧਾਇਕ ਰਾਮਪੁਰਾ ਫੂਲ, ਵਧੀਕ ਡਿਪਟੀ ਕਮਿਸ਼ਨਰ ਮੈਡਮ ਕੰਚਨ, ਗੋਪਾਲ ਸਿੰਘ ਹਲਕਾ ਇੰਚਾਰਜ ਬਠਿੰਡਾ ਦਿਹਾਤੀ, ਸ਼੍ਰੀ ਗੁਰਸੇਵਕ ਸਿੰਘ ਬਾਂਡੀ ਯੁੱਧ ਨਸ਼ਿਆਂ ਵਿਰੁੱਧ ਦੇ ਜ਼ਿਲ੍ਹਾ ਕੋਆਰਡੀਨੇਟਰ, ਜ਼ਿਲ੍ਹ ਦੇ ਉਪ ਮੰਡਲ ਮੈਜਿਸਟ੍ਰੇਟ, ਡੀ.ਐੱਸ.ਪੀ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਅਤੇ ਹੋਰ ਅਫਸਰ ਆਦਿ ਹਾਜ਼ਰ ਸਨ ।

Post a Comment

0 Comments

● 7 ਮੁੱਖ ਖ਼ਬਰਾਂ

ਖ਼ਬਰਾਂ ਲੋਡ ਹੋ ਰਹੀਆਂ ਹਨ...

PUNJAB LOK SAMACHAR

🔴 WEB TV
PUNJAB LOK SAMACHAR
SPECIAL PHOTO STORY
ਪੰਜਾਬ ਲੋਕ ਸਮਾਚਾਰ ਖਾਸ ਪੇਸ਼ਕਸ਼
ਪੰਜਾਬ ਦੀਆਂ ਕੁੱਝ ਯਾਦਗਾਰੀ ਝਲਕਾਂ
PHOTO 01 / 15
ਪੰਜਾਬ ਲੋਕ ਸਮਾਚਾਰ ਫੋਟੋ ਸਟੋਰੀ
📷
ਤੁਹਾਡੇ ਪਿੰਡ ਜਾਂ ਸ਼ਹਿਰ ਦੀ ਤਸਵੀਰ ਹੈ?
ਸਾਨੂੰ ਭੇਜਿਓ ਆਪਣੇ ਪਿੰਡ, ਸ਼ਹਿਰ ਜਾਂ ਇਲਾਕੇ ਦੀ ਖਾਸ ਤਸਵੀਰ। ਚੁਣੀਆਂ ਗਈਆਂ ਤਸਵੀਰਾਂ ਪੰਜਾਬ ਲੋਕ ਸਮਾਚਾਰ ’ਤੇ ਪੋਸਟ ਕੀਤੀਆਂ ਜਾਣਗੀਆਂ।
📩 loksmaachaar@gmail.com

● Punjab Lok Samachar

ਪੰਜਾਬ ਅਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਨਾਲ ਜੁੜੇ ਰਹੋ।

ਤਾਜ਼ਾ ਖ਼ਬਰਾਂ ਸਿੱਧੀਆਂ ਪਾਓ

ਆਪਣੀ Email ਦਿਓ ਅਤੇ Punjab Lok Samachar ਦੀਆਂ ਮਹੱਤਵਪੂਰਨ ਖ਼ਬਰਾਂ ਨਾਲ ਜੁੜੇ ਰਹੋ।

ਤੁਹਾਡੀ ਜਾਣਕਾਰੀ ਸੁਰੱਖਿਅਤ ਰਹੇਗੀ।