ਮੁੱਖ ਖ਼ਬਰਾਂ TOP STORIES
ਮੁੱਖ ਖ਼ਬਰਾਂ ਲੋਡ ਹੋ ਰਹੀਆਂ ਹਨ...
|

ਭਾਸ਼ਾ ਵਿਭਾਗ ਪੰਜਾਬ ਵੱਲੋਂ ਰਾਜ ਪੱਧਰੀ ਕਵੀ ਦਰਬਾਰ ਦਾ ਆਯੋਜਨ

ਪੰਜਾਬੀ ਕਵਿਤਾ ਦੀ ਹਰ ਵੰਨਗੀ ਨੇ ਬਣਾਇਆ ਕਵੀ ਦਰਬਾਰ ਸਫ਼ਲ

ਫ਼ਰੀਦਕੋਟ 24 ਸਤੰਬਰ - ਬਾਬਾ ਸ਼ੇਖ਼ ਫ਼ਰੀਦ ਦੇ ਆਗਮਨ ਪੁਰਬ ਮੌਕੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਏ ਜਾ ਰਹੇ ਰਾਜ ਪੱਧਰੀ ਬਾਬਾ ਫ਼ਰੀਦ ਸਾਹਿਤ ਉਤਸਵ ਦੇ ਚੌਥੇ ਦਿਨ ਦੇਸ਼ ਭਗਤ ਚੇਤਨ ਦੇਵ ਸਰਕਾਰੀ ਕਾਲਜ਼ ਆਫ਼ ਐਜੂਕੇਸ਼ਨ, ਫ਼ਰੀਦਕੋਟ ਦੇ ਖ਼ੂਬਸੂਰਤ ਹਾਲ ਵਿਖੇ ਕਵੀ ਦਰਬਾਰ ਕਰਵਾਇਆ ਗਿਆ। ਜਿਸ ਦੌਰਾਨ ਸੂਬੇ ਦੇ ਕੋਨੇ-ਕੋਨੇ ’ਚੋਂ ਆਏ ਕਵੀਆਂ ਨੇ ਵੱਖ-ਵੱਖ ਵੰਨਗੀਆਂ ਦੀ ਕਾਵਿ ਰਚਨਾਵਾਂ ਰਾਹੀਂ ਸਾਹਿਤ ਉਤਸਵ ਨੂੰ ਸਿਖ਼ਰ ’ਤੇ ਪਹੁੰਚਾ ਦਿੱਤਾ। ਕਵੀ ਦਰਬਾਰ ਦੀ ਪ੍ਰਧਾਨਗੀ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਕੀਤੀ। ਸ਼ਾਇਰ ਤੇ ਸੰਗੀਤਕਾਰ ਪ੍ਰਿੰ. ਰਾਜੇਸ਼ ਮੋਹਨ ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਰੀਦਕੋਟ ਮਨਜੀਤ ਪੁਰੀ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਵੱਡੀ ਗਿਣਤੀ ’ਚ ਸਾਹਿਤ ਰਸੀਏ ਪਹੁੰਚੇ। ਸਾਹਿਤਕ ਸਮਾਗਮ ਦੇ ਸਮਾਂਤਰ ਲਗਾਏ ਗਏ ਵਿਸ਼ਾਲ ਪੁਸਤਕ ਮੇਲੇ ’ਚ ਵੱਡੀ ਗਿਣਤੀ ’ਚ ਅੱਜ ਵੀ ਵੱਡੀ ਗਿਣਤੀ ’ਚ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ।
 ਕਵੀ ਦਰਬਾਰ ਦੀ ਸ਼ੁਰੂਆਤ ਲੁਧਿਆਣਾ ਤੋਂ ਆਏ ਸ਼ਾਇਰ ਤ੍ਰੈਲੋਚਨ ਲੋਚੀ ਨੇ ਆਪਣੀ ਰਚਨਾ ‘ਘਰਾਂ ’ਚ ਹੁੰਦੇ ਹੋਏ ਵੀ..’ ਤੁਰੰਨਮ ’ਚ ਗਾ ਕੇ ਕੀਤੀ। ਫਿਰ ਸਿਮਰਨ ਅਕਸ ਨੇ ‘ਤੋਪਾਂ ਦੇ ਵੀ ਮੁੰਹ ’ਚੋਂ ਵੀ ਫੁੱਲ ਉਗਾਏਗਾ..’ ਨਾਲ ਖ਼ੂਬ ਦਾਦ ਹਾਸਲ ਕੀਤੀ। ਨਵਾਂ ਸ਼ਹਿਰ ਤੋਂ ਆਏ ਸੁਨੀਲ ਚੰਦਿਆਣਵੀ ਨੇ ‘ਮੋਹ ਦਾ ਹੰਝੂ ਸਾਰੇ ਦੁੱਖੜੇ ਧੋਅ ਦਿੰਦਾ ਹੈ..’ ਰਾਹੀਂ ਮੁਹੱਬਤ ਦਾ ਪੈਗਾਮ ਦਿੱਤਾ।  ਡਾ. ਦੇਵਿੰਦਰ ਸੈਫ਼ੀ ਨੇ ‘ਮੁਹੱਬਤੀ ਹਿਜ਼ਰ’ ਦਾ ਇਜ਼ਹਾਰ ਕਰਦਿਆਂ ‘ਮੈਂ ਹੋ ਜਾ ਮੈਂ ਤੋਂ ਪਾਰ..’ ਨਜ਼ਮ ਨਾਲ ਸਮਾਂ ਬੰਨ੍ਹਿਆ। ਸਮਾਣਾ ਤੋਂ ਆਏ ਬਲਕਾਰ ਔਲਖ ਨੇ ‘ਚਾਹ ਕੇ ਵੀ ਇਸ਼ਕ ਨੂੰ ਰੀਟੇਕ ਕਰਿਆ ਗਿਆ ਨਹੀਂ..’ ਵਰਗੇ ਸ਼ੇਅਰਾਂ ਰਾਹੀਂ ਨੌਜਵਾਨਾਂ ਦੇ ਜਜ਼ਬਾਤਾਂ ਨੂੰ ਛੂਹਿਆ। ਭੁਪਿੰਦਰ ਕੌਰ ਪ੍ਰੀਤ ਨੇ ਛੋਟੀ ਜਿਹੀ ਨਜ਼ਮ ‘ਤੂੰ ਉਦੋਂ ਆਵੀ ਜਦੋਂ ਸ਼ਬਦ ਗੀਤ ਬਣ ਜਾਣ..” ਰਾਹੀਂ ਛਾਪ ਛੱਡੀ।  ਮੋਗੇ ਤੋਂ ਆਏ ਡਾ. ਅਜੀਤਪਾਲ ਜਟਾਣਾ ਨੇ ‘ਕਦੇ ਜੁੜ ਜਾਣ ਤੋਂ ਰੋਕਾਂ ਤੇ ਕਦੇ ਟੁੱਟ ਜਾਣ ਤੋਂ ਰੋਕਾਂ..’ ਤੁਰੰਨਮ ’ਚ ਗਾ ਕੇ ਸਮਾਂ ਰੋਕ ਦਿੱਤਾ। ਬਠਿੰਡਾ ਤੋਂ ਆਈ ਸ਼ਾਇਰਾ ਨੀਤੂ ਨੇ ‘ਕਿੰਨੀਆਂ ਥੱਕੀਆਂ ਹੋਈਆਂ ਸੀ ਸਾਡੀਆਂ ਮਾਵਾਂ..’ ਰਾਹੀਂ ਮਿਹਨਤਕਸ਼ ਲੋਕਾਂ ਦੀ ਭਾਵਪੂਰਤ ਅੰਦਾਜ਼ ’ਚ ਬਾਤ ਪਾਈ। ਜੰਮੂ ਤੋਂ ਆਏ ਸਵਾਮੀ ਅੰਤਰ ਨੀਰਵ ਨੇ ਜਿੱਥੇ ਬਾਕਮਾਲ ਮੰਚ ਸੰਚਾਲਨ ਕੀਤਾ ਉੱਥੇ ਉਨ੍ਹਾਂ ਭਾਈ ਜੈਤਾ ਜੀ ਬਾਰੇ ਨਜ਼ਮ ‘ਸਿਰ ਤੋਂ ਸੀਸ ਲੰਮੇਰਾ..’ ਰਾਹੀਂ ਸਮਾਗਮ ਨੂੰ ਅਧਿਆਤਮਕ ਰੰਗਤ ਦਿੱਤੀ।  ਨਾਭਾ ਤੋਂ ਆਏ ਸ੍ਰੋਮਣੀ ਕਵੀ ਦਰਸ਼ਨ ਬੁੱਟਰ ਨੇ ‘ਇੱਕੋ ਘਰਾਂ ’ਚ ਰਹਿੰਦੇ ਲੋਕ..’ ਨਜ਼ਮ ਰਾਹੀਂ ਅਜੋਕੇ ਸਮਾਜਿਕ ਤਾਣੇ-ਬਾਣੇ ’ਤੇ ਗੰਭੀਰ ਕਟਾਕਸ਼ ਕੀਤਾ। ਪ੍ਰਿੰ. ਰਾਜੇਸ਼ ਮੋਹਨ ਨੇ ‘ਮੇਰੇ ਜਿਹਨ ’ਚ ਖ਼ਿਆਲ ਆਉਂਦਾ ਹੈ..’ ਗਜ਼ਲ ਤੁਰੰਨਮ ’ਚ ਗਾ ਕੇ ਸਮਾਗਮ ਨੂੰ ਸੰਗੀਤਮਈ ਬਣਾ ਦਿੱਤਾ। ਸੰਜੀਦਾ ਗਜ਼ਲਗੋ ਗੁਰਤੇਜ ਕੋਹਾਰਵਾਲਾ ਨੇ ‘ਮੁਹੱਬਤ ਵਿੱਚ ਤੇ ਸ਼ਿੱਦਤ ਵਿੱਚ ਰਹੇ ਹਾਂ, ਅਸੀਂ ਤਾਂ ਦਿਲ ਦੀ ਰਿਆਸਤ ਵਿੱਚ ਰਹੇ ਹਾਂ’ ਰਾਹੀਂ ਸਮਾਗਮ ਨੂੰ ਨਵੇਂ ਅੰਜਾਮ ਦਿੱਤਾ। ਉੱਘੇ ਗਜ਼ਲਗੋ ਵਿਜੇ ਵਿਵੇਕ ਨੇ ‘ਨਹੀਂ ਸਿੱਖੀ ਗਈ ਵਿਅਕਾਰਨ, ਤਾਂਹੀਓ ਤਾਂ ਹੋਰ ਭਾਸ਼ਾ ਪੈਦਾ ਕਰ ਰਿਹਾ ਹਾਂ’ ਵਰਗੀ ਬਹੁਰੰਗੀ ਗਜ਼ਲ ਤੇ ਸ਼ੇਅਰਾਂ ਨਾਲ ਗੂੜ੍ਹੀ ਛਾਪ ਛੱਡੀ। ਅਖ਼ੀਰ ’ਚ ਡਾਇਰੈਕਟਰ ਭਾਸ਼ਾਵਾਂ ਸ. ਜਸਵੰਤ ਸਿੰਘ ਜ਼ਫ਼ਰ ਨੇ ਮੁਸ਼ਾਇਰੇ ’ਚ ਵਰਤਮਾਨ ਪੰਜਾਬੀ ਕਵਿਤਾ ਦੀ ਹਰ ਰੇਂਜ ਦੀਆਂ ਉੱਚ ਕੋਟੀ ਦੀਆਂ ਕਵਿਤਾਵਾਂ ਦੀਆਂ ਪੇਸ਼ਕਾਰੀਆਂ ਦੀ ਸਲਾਹੁਤਾ ਕੀਤੀ। ਉਨ੍ਹਾਂ ਸਭ ਦਾ ਧੰਨਵਾਦ ਕੀਤਾ ਅਤੇ ਆਪਣੀ ਦੋ ਖ਼ੂਬਸੂਰਤ ਰਚਨਾਵਾਂ ‘ਪੱਥਰ ਯੁੱਗ ਤੋਂ ਹਵਾ ਯੁੱਗ ਤੱਕ’ ਅਤੇ ‘ਸਮਾਨਤਾ- ਅਸਮਾਨਤਾ’ ਰਾਹੀਂ ਸਾਡੇ ਸਮਾਜਿਕ ਤੇ ਰਾਜਨੀਤਿਕ ਢਾਂਚੇ ’ਤੇ ਗੰਭੀਰ ਕਟਾਕਸ਼ ਕੀਤਾ।
ਇਸ ਮੌਕੇ ਵੱਡੀ ਗਿਣਤੀ ’ਚ ਪਹੁੰਚੇ ਸਰੋਤਿਆਂ ਤੋਂ ਇਲਾਵਾ ਕਹਾਣੀਕਾਰ ਗੁਰਮੀਤ ਕੜਿਆਲਵੀ, ਵਿਕਰਮ ਸ਼ਰਮਾ, ਲੈਕਚਰਾਰ ਸੁਖਜਿੰਦਰ ਸੁੱਖੀ ਬਰਾੜ, ਖੋਜ ਅਫ਼ਸਰ ਕੰਵਰਜੀਤ ਸਿੰਘ ਸਿੱਧੂ, ਅੰਕੁਸ਼ ਕੁਮਾਰ, ਨਵਦੀਪ ਸਿੰਘ ਰਿੱਕੀ, ਗੁਰਚਰਨ ਸਿੰਘ ਅੰਤਰਰਾਸ਼ਟਰੀ ਭੰਗੜਾ ਕੋਚ, ਬਲਤੇਜ ਸਿੰਘ ਤੇਜੀ ਜੌੜਾ, ਅਵਤਾਰ ਸਿੰਘ ਔਲਖ, ਸਤਵਿੰਦਰ ਸਿੰਘ, ਜਸਵਿੰਦਰਪਾਲ ਸਿੰਘ ਮਿੰਟੂ, ਪ੍ਰੋ. ਰਣਜੀਤ ਸਿੰਘ ਬਾਜਵਾ, ਪ੍ਰੋ. ਬੀਰ ਇੰਦਰ ਸਰਾਂ, ਪ੍ਰੋ. ਸੰਦੀਪ ਆਦਿ ਹਾਜ਼ਰ ਸਨ। ਭਾਸ਼ਾ ਵਿਭਾਗ ਪੰਜਾਬ ਵੱਲੋਂ ਇਹ ਸਮਾਗਮ ਜ਼ਿਲ੍ਹਾ ਪ੍ਰਸ਼ਾਸਨ ਫ਼ਰੀਦਕੋਟ, ਆਲਮੀ ਪੰਜਾਬੀ ਅਦਬ ਫਾਊਂਡੇਸ਼ਨ (ਰਜਿ.), ਦੇਸ਼ ਭਗਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਫ਼ਰੀਦਕੋਟ, ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।


©Punjab Lok Samachar | All Rights Reserved

Post a Comment

0 Comments

● 7 ਮੁੱਖ ਖ਼ਬਰਾਂ

ਖ਼ਬਰਾਂ ਲੋਡ ਹੋ ਰਹੀਆਂ ਹਨ...

PUNJAB LOK SAMACHAR

🔴 WEB TV
PUNJAB LOK SAMACHAR
SPECIAL PHOTO STORY
ਪੰਜਾਬ ਲੋਕ ਸਮਾਚਾਰ ਖਾਸ ਪੇਸ਼ਕਸ਼
ਪੰਜਾਬ ਦੀਆਂ ਕੁੱਝ ਯਾਦਗਾਰੀ ਝਲਕਾਂ
PHOTO 01 / 15
ਪੰਜਾਬ ਲੋਕ ਸਮਾਚਾਰ ਫੋਟੋ ਸਟੋਰੀ
📷
ਤੁਹਾਡੇ ਪਿੰਡ ਜਾਂ ਸ਼ਹਿਰ ਦੀ ਤਸਵੀਰ ਹੈ?
ਸਾਨੂੰ ਭੇਜਿਓ ਆਪਣੇ ਪਿੰਡ, ਸ਼ਹਿਰ ਜਾਂ ਇਲਾਕੇ ਦੀ ਖਾਸ ਤਸਵੀਰ। ਚੁਣੀਆਂ ਗਈਆਂ ਤਸਵੀਰਾਂ ਪੰਜਾਬ ਲੋਕ ਸਮਾਚਾਰ ’ਤੇ ਪੋਸਟ ਕੀਤੀਆਂ ਜਾਣਗੀਆਂ।
📩 loksmaachaar@gmail.com

● Punjab Lok Samachar

ਪੰਜਾਬ ਅਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਨਾਲ ਜੁੜੇ ਰਹੋ।

ਤਾਜ਼ਾ ਖ਼ਬਰਾਂ ਸਿੱਧੀਆਂ ਪਾਓ

ਆਪਣੀ Email ਦਿਓ ਅਤੇ Punjab Lok Samachar ਦੀਆਂ ਮਹੱਤਵਪੂਰਨ ਖ਼ਬਰਾਂ ਨਾਲ ਜੁੜੇ ਰਹੋ।

ਤੁਹਾਡੀ ਜਾਣਕਾਰੀ ਸੁਰੱਖਿਅਤ ਰਹੇਗੀ।