ਕਾਹਨੂੰਵਾਨ (ਗੁਰਦਾਸਪੁਰ), 12 ਜੂਨ – ਸ਼ੁੱਕਰਵਾਰ ਦੇਰ ਸ਼ਾਮ ਆਏ ਤੇਜ਼ ਤੂਫ਼ਾਨ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਕਈ ਇਲਾਕਿਆਂ ਵਿਚ ਭਾਰੀ ਤਬਾਹੀ ਮਚਾਈ। ਤੂਫ਼ਾਨ ਕਾਰਨ ਕਈ ਥਾਵਾਂ 'ਤੇ ਵੱਡੇ ਦਰੱਖਤ ਸੜਕਾਂ ਉੱਤੇ ਡਿੱਗ ਗਏ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ ਅਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਤੂਫ਼ਾਨ ਦਾ ਸਭ ਤੋਂ ਵੱਧ ਅਸਰ ਬਿਜਲੀ ਢਾਂਚੇ 'ਤੇ ਪਿਆ। ਵੱਖ-ਵੱਖ ਪਿੰਡਾਂ ਅਤੇ ਖੇਤਰਾਂ ਵਿਚ ਬਿਜਲੀ ਦੇ ਪੋਲਾਂ ਸਮੇਤ ਟਰਾਂਸਫਾਰਮਰ ਅਤੇ 11 ਕੇ.ਵੀ. ਬਿਜਲੀ ਲਾਈਨਾਂ ਦੇ ਪੋਲ ਡਿੱਗ ਗਏ, ਜਿਸ ਕਾਰਨ ਪਾਵਰਕਾਮ ਨੂੰ ਵੱਡਾ ਵਿੱਤੀ ਨੁਕਸਾਨ ਝੱਲਣਾ ਪਿਆ। ਬਿਜਲੀ ਢਾਂਚਾ ਨੁਕਸਾਨੀ ਹੋਣ ਕਾਰਨ ਪੇਂਡੂ ਖੇਤਰਾਂ ਵਿਚ ਬਿਜਲੀ ਸਪਲਾਈ ਵੀ ਪ੍ਰਭਾਵਿਤ ਰਹੀ।
ਹਾਲਾਂਕਿ ਤੂਫ਼ਾਨ ਤੋਂ ਬਾਅਦ ਹੋਈ ਬਾਰਿਸ਼ ਨੇ ਲੋਕਾਂ ਨੂੰ ਭਿਆਨਕ ਗਰਮੀ ਅਤੇ ਹੁੰਮਸ ਤੋਂ ਰਾਹਤ ਦਿੱਤੀ, ਪਰ ਤੂਫ਼ਾਨ ਕਾਰਨ ਹੋਏ ਨੁਕਸਾਨ ਨੇ ਪ੍ਰਸ਼ਾਸਨ ਅਤੇ ਪਾਵਰਕਾਮ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਪ੍ਰਭਾਵਿਤ ਇਲਾਕਿਆਂ ਵਿਚ ਬਿਜਲੀ ਸਪਲਾਈ ਬਹਾਲ ਕਰਨ ਅਤੇ ਸੜਕਾਂ ਤੋਂ ਡਿੱਗੇ ਦਰੱਖਤ ਹਟਾਉਣ ਦਾ ਕੰਮ ਜਾਰੀ ਹੈ।












0 Comments