ਡੇਰਾਬੱਸੀ, 12 ਜੁਲਾਈ-ਦੋ ਦਿਨ ਪਹਿਲਾਂ ਘੱਗਰ ਦਰਿਆ ਵਿਚ ਮੱਛੀਆਂ ਫੜਨ ਦੌਰਾਨ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹੇ ਦੋ ਦੋਸਤਾਂ ਵਿਚੋਂ ਅੱਜ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋ ਗਈ। ਲਾਪਤਾ ਵਿਅਕਤੀਆਂ ਦੀ ਭਾਲ ਲਈ ਪ੍ਰਸ਼ਾਸਨ ਵੱਲੋਂ ਐਨ.ਡੀ.ਆਰ.ਐਫ. ਦੀ ਮਦਦ ਲਈ ਗਈ ਸੀ।ਐਨ.ਡੀ.ਆਰ.ਐਫ. ਦੇ 24 ਮੈਂਬਰੀ ਦਸਤੇ ਨੇ ਸਵੇਰੇ ਤੋਂ ਹੀ ਘੱਗਰ ਦਰਿਆ ਵਿਚ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ, ਜਿਸ ਦੌਰਾਨ ਇਕ ਨੌਜਵਾਨ ਦੀ ਲਾਸ਼ ਪਾਣੀ ਵਿਚੋਂ ਬਰਾਮਦ ਕੀਤੀ ਗਈ। ਮ੍ਰਿਤਕ ਦੀ ਪਛਾਣ ਦਰਸ਼ਨ ਵਜੋਂ ਹੋਈ ਹੈ।ਮੁਬਾਰਿਕਪੁਰ ਪੁਲਿਸ ਚੌਂਕੀ ਦੇ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਦਰਸ਼ਨ ਦੀ ਲਾਸ਼ ਹਾਦਸੇ ਵਾਲੀ ਥਾਂ ਤੋਂ ਕਰੀਬ ਇਕ ਕਿਲੋਮੀਟਰ ਦੂਰ ਦਰਿਆ ਵਿਚੋਂ ਮਿਲੀ ਹੈ। ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ।ਪੁਲਿਸ ਅਤੇ ਐਨ.ਡੀ.ਆਰ.ਐਫ. ਦੀਆਂ ਟੀਮਾਂ ਵੱਲੋਂ ਦੂਜੇ ਲਾਪਤਾ ਨੌਜਵਾਨ ਦੀ ਭਾਲ ਲਗਾਤਾਰ ਜਾਰੀ ਹੈ।



0 Comments