ਬਿਓਰੋ ਰਿਪੋਰਟ - ਨੇਪਾਲ ਵਿੱਚ ਆਈ ਭਿਆਨਕ ਹੜ੍ਹ ਦੀ ਤਬਾਹੀ ਦੇ ਮੱਦੇਨਜ਼ਰ ਵਿਦੇਸ਼ ਸਕੱਤਰ, ਵਿਦੇਸ਼ ਮੰਤਰਾਲੇ ਦੀ ਟੀਮ ਅਤੇ ਕਾਠਮੰਡੂ ਤੇ ਬੀਜਿੰਗ ਸਥਿਤ ਭਾਰਤੀ ਰਾਜਦੂਤਾਂ ਨਾਲ ਸਮੀਖਿਆ ਮੀਟਿੰਗ ਕੀਤੀ ਗਈ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮੌਜੂਦ ਸਾਰੇ ਭਾਰਤੀ ਨਾਗਰਿਕਾਂ ਦੀ ਸਥਿਤੀ ਅਤੇ ਸੁਰੱਖਿਆ ਬਾਰੇ ਜਾਣਕਾਰੀ ਹਾਸਲ ਕਰਨ ਲਈ ਤੁਰੰਤ ਯਤਨ ਜਾਰੀ ਹਨ। ਵਿਦੇਸ਼ ਮੰਤਰਾਲਾ ਇਸ ਸਬੰਧੀ ਵੱਖ-ਵੱਖ ਮੰਤਰਾਲਿਆਂ, ਸੂਬਾ ਸਰਕਾਰਾਂ, ਟੂਰ ਆਪਰੇਟਰਾਂ ਅਤੇ ਪ੍ਰੋਜੈਕਟ ਅਥਾਰਟੀਆਂ ਨਾਲ ਤਾਲਮੇਲ ਕਰ ਰਿਹਾ ਹੈ। ਭਾਰਤ ਸਰਕਾਰ ਨੇ ਕਿਹਾ ਹੈ ਕਿ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਅਤੇ ਰਾਹਤ ਕਾਰਜਾਂ ਲਈ ਨੇਪਾਲ ਸਰਕਾਰ ਨਾਲ ਨੇੜਿਓਂ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ।


0 Comments