ਕਪੂਰਥਲਾ 25 ਸਤੰਬਰ (ਪਤਰਪ੍ਰੇਰਕ) - ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਵੱਛ ਭਾਰਤ ਮਿਸ਼ਨ ਤਹਿਤ ਚਲਾਈ ਜਾ ਰਹੀ “ਸਵੱਛਤਾ ਹੀ ਸੇਵਾ-2026” ਮੁਹਿੰਮ ਤਹਿਤ ਨਗਰ ਨਿਗਮ ਕਪੂਰਥਲਾ ਵੱਲੋਂ ਹਿੰਦੂ ਕੰਨਿਆ ਕਾਲਜ ਕਪੂਰਥਲਾ ਵਿਖੇ ਜਾਗਰੂਕਤਾ ਗਤੀਵਿਧੀ ਕਰਵਾਈ ਗਈ।ਨਗਰ ਨਿਗਮ ਕਪੂਰਥਲਾ ਦੇ ਕਮਿਸ਼ਨਰ ਅਨੁਪਮ ਕਲੇਰ ਦੇ ਹੁਕਮਾਂ ਅਨੁਸਾਰ ਹੈਲਥ ਸ਼ਾਖਾ ਦੇ ਕਾਰਪੋਰੇਸ਼ਨ ਸੈਨੀਟੇਸ਼ਨ ਅਫਸਰ ਜਗਦੀਪ ਸਿੰਘ, ਸੀ.ਐੱਸ.ਆਈ. ਹਿਤੇਸ਼ ਕੁਮਾਰ ਅਗਰਵਾਲ, ਸਵੱਛ ਭਾਰਤ ਮਿਸ਼ਨ ਟੀਮ ਅਤੇ ਆਈ.ਟੀ.ਸੀ. ਮਿਸ਼ਨ ਸੁਨਹਿਰਾ ਕੱਲ੍ਹ ਫਿਨਿਸ਼ ਸੋਸਾਇਟੀ ਦੇ ਸਹਿਯੋਗ ਨਾਲ ਕਾਲਜ ਵਿਖੇ ਵਿਦਿਆਰਥੀਆਂ ਵੱਲੋਂ ਹਿਊਮਨ ਚੇਨ ਬਣਾਈ ਗਈ। ਇਸ ਹਿਊਮਨ ਚੇਨ ਰਾਹੀਂ ਭਾਰਤ ਦਾ ਨਕਸ਼ਾ ਵੀ ਤਿਆਰ ਕੀਤਾ ਗਿਆ ਅਤੇ ਸਵੱਛਤਾ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਨਗਰ ਨਿਗਮ ਕਮਿਸ਼ਨਰ ਵੱਲੋਂ “ਸਵੱਛਤਾ ਹੀ ਸੇਵਾ-2026” ਅਤੇ ਜੀਵਨ ਵਿੱਚ ਸਫ਼ਾਈ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਬੱਚਿਆਂ ਨੂੰ ਆਪਣੇ ਘਰਾਂ ਵਿੱਚ ਹੀ ਕੂੜੇ ਨੂੰ ਵੱਖ-ਵੱਖ ਰੱਖਣ ਲਈ ਪ੍ਰੇਰਿਤ ਕੀਤਾ।
ਵਿਦਿਆਰਥੀਆਂ ਨੂੰ ਗਿੱਲਾ ਕੂੜਾ, ਸੁੱਕਾ ਕੂੜਾ, ਸੈਨੇਟਰੀ ਕੂੜਾ ਅਤੇ ਘਰੇਲੂ ਖਤਰਨਾਕ ਕੂੜਾ ਵੱਖਰਾ ਕਰਨ ਸਬੰਧੀ ਜਾਗਰੂਕ ਕੀਤਾ ਗਿਆ। ਇਸ ਦੇ ਨਾਲ ਹੀ ਰਸੋਈ ਤੋਂ ਨਿਕਲਣ ਵਾਲੇ ਕੂੜੇ ਦੀ ਸਹੀ ਵਰਤੋਂ ਅਤੇ ਪ੍ਰਬੰਧਨ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਅਰਚਨਾ ਗਰਗ ਅਤੇ ਡਾ. ਕੁਲਵਿੰਦਰ ਕੌਰ ਵੱਲੋਂ ਵੀ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਪਲਾਸਟਿਕ ਦੀ ਵਰਤੋਂ ਘਟਾਉਣ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਰਾਜੇਸ਼ ਕੁਮਾਰ, ਸੈਨੇਟਰੀ ਇੰਸਪੈਕਟਰ, ਪੀ.ਏ. ਟੂ ਨਿਗਮ ਕਮਿਸ਼ਨਰ ਪੁਨੀਤ ਧਵਨ, ਆਈ.ਟੀ.ਸੀ. ਤੋਂ ਮਿਸ ਯਸ਼ਾਸ਼ੀ ਕੇਸ਼ਰਵਾਨੀ, ਪ੍ਰੋਜੈਕਟ ਅਫਸਰ ਸੰਦੀਪ ਕੁਮਾਰ ਬਿਸ਼ਨੋਈ, ਗੁਰਸੇਵਕ ਸਿੰਘ, ਜਸਪ੍ਰੀਤ ਕੌਰ, ਰੋਬਿਨ, ਬਲਹਾਮ ਮਲਾਹ ਅਤੇ ਦਿਨੇਸ਼ ਕੁਮਾਰ ਸਮੇਤ ਕਾਲਜ ਸਟਾਫ਼ ਵੱਲੋਂ ਡਾ. ਸੁਵਿਤ ਦਾਸ, ਰਮਨਦੀਪ ਮੁਕਤੀ ਅਤੇ ਡਾ. ਅਨੁਪਮ ਸਭਰਵਾਲ ਆਦਿ ਨੇ ਸ਼ਮੂਲੀਅਤ ਕੀਤੀ।

0 Comments