ਮੁੱਖ ਖ਼ਬਰਾਂ TOP STORIES
ਮੁੱਖ ਖ਼ਬਰਾਂ ਲੋਡ ਹੋ ਰਹੀਆਂ ਹਨ...
|

'ਡੀਜੀ ਪੰਜਾਬ' ਪੋਰਟਲ ਡਿਜੀਟਲ ਕ੍ਰਾਂਤੀ ਵੱਲ ਮਾਨ ਸਰਕਾਰ ਦਾ ਅਹਿਮ ਕਦਮ - ਸੁਰਜੀਤ ਸਿੰਘ ਰੱਖੜਾ


ਪਟਿਆਲਾ, 5 ਸਤੰਬਰ (ਵਿਸ਼ੇਸ਼ ਪ੍ਰਤੀਨਿਧੀ) - ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਆਗੂ ਸੁਰਜੀਤ ਸਿੰਘ ਰੱਖੜਾ ਨੇ ਮਾਨ  ਸਰਕਾਰ ਵੱਲੋਂ ਲਾਂਚ ਕੀਤੇ ‘ਡੀਜੀ ਪੰਜਾਬ’ ਪੋਰਟਲ ਅਤੇ ਮੋਬਾਈਲ ਐਪ ਨੂੰ ਸੂਬੇ ਵਿੱਚ ਡਿਜੀਟਲ ਕ੍ਰਾਂਤੀ ਵੱਲ ਇੱਕ ਅਹਿਮ ਕਦਮ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਪੋਰਟਲ ਰਾਹੀਂ 12 ਵਿਭਾਗਾਂ ਦੀਆਂ 300 ਤੋਂ ਵੱਧ ਸਰਕਾਰੀ ਸੇਵਾਵਾਂ ਇੱਕੋ ਮੰਚ ’ਤੇ ਉਪਲੱਬਧ ਹੋਣ ਨਾਲ ਲੋਕਾਂ ਨੂੰ ਵੱਖ-ਵੱਖ ਪੋਰਟਲਾਂ ’ਤੇ ਜਾਣ, ਦਸਤੀ ਫਾਈਲਾਂ ਜਮ੍ਹਾਂ ਕਰਵਾਉਣ ਅਤੇ ਸਰਕਾਰੀ ਦਫ਼ਤਰਾਂ ਦੇ ਵਾਰ-ਵਾਰ ਗੇੜੇ ਲਗਾਉਣ ਤੋਂ ਵੱਡੀ ਰਾਹਤ ਮਿਲੇਗੀ।ਸ. ਰੱਖੜਾ ਨੇ ਕਿਹਾ ਕਿ ਇਸ ਪਲੇਟਫਾਰਮ ਦੀ ਸਭ ਤੋਂ ਵੱਡੀ ਖਾਸੀਅਤ ਹਰ ਸੇਵਾ ਲਈ ਨਿਰਧਾਰਤ ਸਮਾਂ-ਸੀਮਾ ਹੈ। ਨਾਗਰਿਕ ਘਰ ਬੈਠੇ ਆਪਣੀ ਅਰਜ਼ੀ ਦੀ ਸਥਿਤੀ ਟ੍ਰੈਕ ਕਰ ਸਕਣਗੇ, ਜਿਸ ਨਾਲ ਸਰਕਾਰੀ ਕੰਮਕਾਜ ਵਿੱਚ ਪਾਰਦਰਸ਼ਤਾ ਵਧੇਗੀ ਅਤੇ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣ ਵਿੱਚ ਮਦਦ ਮਿਲੇਗੀ। ਸਰਕਾਰ ਵੱਲੋਂ ਆਉਣ ਵਾਲੇ ਸਮੇਂ ਵਿੱਚ ਸੇਵਾਵਾਂ ਦੀ ਗਿਣਤੀ 800 ਤੋਂ ਵੱਧ ਕਰਨ ਦਾ ਟੀਚਾ ਵੀ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੋਰਟਲ ’ਤੇ ਮਾਲ ਵਿਭਾਗ ਦੀਆਂ ਰਿਹਾਇਸ਼ੀ, ਆਮਦਨ, ਪੇਂਡੂ ਅਤੇ ਪੱਛੜੇ ਖੇਤਰ ਦੇ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਬੁਢਾਪਾ ਅਤੇ ਵਿਧਵਾ ਪੈਨਸ਼ਨ, ਅੰਗਹੀਣਾਂ ਲਈ ਵਿੱਤੀ ਸਹਾਇਤਾ, ਪੁਲਿਸ ਵੈਰੀਫਿਕੇਸ਼ਨ ਤੇ ਚਰਿੱਤਰ ਸਰਟੀਫਿਕੇਟ, ਪਾਣੀ-ਸੀਵਰੇਜ ਕੁਨੈਕਸ਼ਨ, ਜਾਇਦਾਦ ਤਬਾਦਲਾ ਅਤੇ ਲੇਬਰ ਭਲਾਈ ਨਾਲ ਸੰਬੰਧਿਤ ਸੇਵਾਵਾਂ ਉਪਲੱਬਧ ਹਨ।ਸ. ਰੱਖੜਾ ਨੇ ਕਿਹਾ ਕਿ ਇਹ ਸਹੂਲਤ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿੱਚ ਵੱਸਦੇ ਹਰ ਨਾਗਰਿਕ ਨੂੰ ਸਰਕਾਰੀ ਸੇਵਾਵਾਂ ਆਸਾਨ, ਪਾਰਦਰਸ਼ੀ ਅਤੇ ਸੁਚੱਜੇ ਢੰਗ ਨਾਲ ਪ੍ਰਾਪਤ ਕਰਨ ਵਿੱਚ ਮਦਦਗਾਰ ਸਾਬਿਤ ਹੋਵੇਗੀ।

©Punjab Lok Samachar | All Rights Reserved

Post a Comment

0 Comments

● 7 ਮੁੱਖ ਖ਼ਬਰਾਂ

ਖ਼ਬਰਾਂ ਲੋਡ ਹੋ ਰਹੀਆਂ ਹਨ...

PUNJAB LOK SAMACHAR

🔴 WEB TV
PUNJAB LOK SAMACHAR
SPECIAL PHOTO STORY
ਪੰਜਾਬ ਲੋਕ ਸਮਾਚਾਰ ਖਾਸ ਪੇਸ਼ਕਸ਼
ਪੰਜਾਬ ਦੀਆਂ ਕੁੱਝ ਯਾਦਗਾਰੀ ਝਲਕਾਂ
PHOTO 01 / 15
ਪੰਜਾਬ ਲੋਕ ਸਮਾਚਾਰ ਫੋਟੋ ਸਟੋਰੀ
📷
ਤੁਹਾਡੇ ਪਿੰਡ ਜਾਂ ਸ਼ਹਿਰ ਦੀ ਤਸਵੀਰ ਹੈ?
ਸਾਨੂੰ ਭੇਜਿਓ ਆਪਣੇ ਪਿੰਡ, ਸ਼ਹਿਰ ਜਾਂ ਇਲਾਕੇ ਦੀ ਖਾਸ ਤਸਵੀਰ। ਚੁਣੀਆਂ ਗਈਆਂ ਤਸਵੀਰਾਂ ਪੰਜਾਬ ਲੋਕ ਸਮਾਚਾਰ ’ਤੇ ਪੋਸਟ ਕੀਤੀਆਂ ਜਾਣਗੀਆਂ।
📩 loksmaachaar@gmail.com

● Punjab Lok Samachar

ਪੰਜਾਬ ਅਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਨਾਲ ਜੁੜੇ ਰਹੋ।

ਤਾਜ਼ਾ ਖ਼ਬਰਾਂ ਸਿੱਧੀਆਂ ਪਾਓ

ਆਪਣੀ Email ਦਿਓ ਅਤੇ Punjab Lok Samachar ਦੀਆਂ ਮਹੱਤਵਪੂਰਨ ਖ਼ਬਰਾਂ ਨਾਲ ਜੁੜੇ ਰਹੋ।

ਤੁਹਾਡੀ ਜਾਣਕਾਰੀ ਸੁਰੱਖਿਅਤ ਰਹੇਗੀ।