ਆਈਚੀ-ਨਾਗੋਆ, 21 ਸਤੰਬਰ (ਯੂ.ਐਨ.ਆਈ.) — ਜਦੋਂ 36 ਸਾਲ ਦੀ ਉਮਰ ਵਿੱਚ ਬਹੁਤ ਸਾਰੇ ਖਿਡਾਰੀ ਆਪਣੇ ਖੇਡ ਕਰੀਅਰ ਤੋਂ ਸੰਨ੍ਯਾਸ (ਰਿਟਾਇਰਮੈਂਟ) ਬਾਰੇ ਸੋਚ ਰਹੇ ਹੁੰਦੇ ਹਨ, ਉਸ ਦੌਰਾਨ ਹਰਿਆਣਾ ਦੇ ਰੋਹਤਕ ਦੀ ਰਹਿਣ ਵਾਲੀ ਸੁਚਿਕਾ ਤਰਿਆਲ ਨੇ ਮਿਸ਼ਰਤ ਮਾਰਸ਼ਲ ਆਰਟ (ਐੱਮ.ਐੱਮ.ਏ.) ਵਿੱਚ ਇਤਿਹਾਸ ਰਚ ਦਿੱਤਾ ਹੈ। ਸੁਚਿਕਾ ਨੇ ਏਸ਼ਿਆਈ ਖੇਡਾਂ ਦੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਮੰਗੋਲੀਆ ਦੀ ਖਿਡਾਰਨ ਅਲਤਾਨਚਿਮੇਗ ਬੈਗਲਮਾ ਨੂੰ 2-0 ਨਾਲ ਧਰਤ ਚੱਟ ਕਰਦਿਆਂ ਔਰਤਾਂ ਦੇ 'ਟ੍ਰੈਡੀਸ਼ਨਲ ਐੱਮ.ਐੱਮ.ਏ.' (60 ਕਿਲੋਗ੍ਰਾਮ ਵਰਗ) ਦੇ ਸੈਮੀਫਾਈਨਲ ਵਿੱਚ ਸ਼ਾਨਦਾਰ ਪ੍ਰਵੇਸ਼ ਕਰ ਲਿਆ ਹੈ। ਇਸ ਇਤਿਹਾਸਕ ਜਿੱਤ ਨਾਲ ਉਨ੍ਹਾਂ ਨੇ ਐੱਮ.ਐੱਮ.ਏ. ਵਿੱਚ ਭਾਰਤ ਲਈ ਪਹਿਲਾ ਤਗਮਾ ਪੱਕਾ ਕਰ ਦਿੱਤਾ ਹੈ।

0 Comments