ਮੁੱਖ ਖ਼ਬਰਾਂ TOP STORIES
ਮੁੱਖ ਖ਼ਬਰਾਂ ਲੋਡ ਹੋ ਰਹੀਆਂ ਹਨ...
|

ਮੋਹਨ ਭਾਗਵਤ ਲੰਡਨ ਪਹੁੰਚੇ, ਖਾਲਸਾ ਜਥਾ ਬ੍ਰਿਟਿਸ਼ ਆਇਲਸ ਗੁਰਦੁਆਰੇ ਨਤਮਸਤਕ

ਨਵੀਂ ਦਿੱਲੀ 4 ਸਤੰਬਰ (ਬਿਓਰੋ ਰਿਪੋਰਟ) - ਲੰਡਨ ਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਮੁਖੀ ਮੋਹਨ ਭਾਗਵਤ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ ਤਹਿਤ ਸ਼ੁੱਕਰਵਾਰ ਰਾਤ ਲੰਡਨ ਪਹੁੰਚੇ। ਅਮਰੀਕਾ ਅਤੇ ਕੈਨੇਡਾ ਦੀ ਯਾਤਰਾ ਪੂਰੀ ਕਰਨ ਤੋਂ ਬਾਅਦ ਲੰਡਨ ਉਨ੍ਹਾਂ ਦੇ ਦੌਰੇ ਦਾ ਆਖਰੀ ਪੜਾਅ ਹੈ ਲੰਡਨ ਪਹੁੰਚਣ ਮੌਕੇ ਮੋਹਨ ਭਾਗਵਤ ਨੇ ਖਾਲਸਾ ਜਥਾ ਬ੍ਰਿਟਿਸ਼ ਆਇਲਸ ਗੁਰਦੁਆਰੇ ਵਿਖੇ ਨਤਮਸਤਕ ਹੋ ਕੇ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਨੇ ਧਾਰਮਿਕ ਅਤੇ ਸਮਾਜਿਕ ਆਗੂਆਂ ਨਾਲ ਵੀ ਮੁਲਾਕਾਤਾਂ ਕੀਤੀਆਂ। ਮੋਹਨ ਭਾਗਵਤ ਦੇ ਲੰਡਨ ਦੌਰੇ ਦੌਰਾਨ ਸਮੁੱਚੇ ਪ੍ਰੋਗਰਾਮਾਂ ਦਾ ਪ੍ਰਬੰਧ ਯੂ.ਕੇ. ਆਧਾਰਿਤ ਸੰਸਥਾ ਇੰਟੀਗ੍ਰਲ ਵੱਲੋਂ ਕੀਤਾ ਜਾ ਰਿਹਾ ਹੈ। ਇਸ ਮੌਕੇ ਯੂ.ਕੇ. ਦੀਆਂ ਵੱਖ-ਵੱਖ ਸਮਾਜਿਕ ਅਤੇ ਸੱਭਿਆਚਾਰਕ ਸੰਸਥਾਵਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਆਰ.ਐੱਸ.ਐੱਸ. ਦੀ ਸ਼ਤਾਬਦੀ ਦੇ ਸਾਲ ਦੌਰਾਨ ਸੰਘ ਦੀ ਗਲੋਬਲ ਪਹੁੰਚ ਨੂੰ ਵਧਾਉਣ ਦੇ ਉਦੇਸ਼ ਨਾਲ ਮੋਹਨ ਭਾਗਵਤ 2 ਸਤੰਬਰ ਨੂੰ ਯੂ.ਕੇ. ਪਹੁੰਚੇ ਸਨ। ਲੰਡਨ ਵਿੱਚ ਆਪਣੇ ਠਹਿਰਾਅ ਦੌਰਾਨ ਉਹ ਲਗਾਤਾਰ ਵੱਖ-ਵੱਖ ਧਰਮਾਂ ਦੇ ਆਗੂਆਂ ਅਤੇ ਸਮਾਜਿਕ-ਸੱਭਿਆਚਾਰਕ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੁਲਾਕਾਤਾਂ ਕਰ ਰਹੇ ਹਨ।

©Punjab Lok Samachar | All Rights Reserved

Post a Comment

0 Comments

● 7 ਮੁੱਖ ਖ਼ਬਰਾਂ

ਖ਼ਬਰਾਂ ਲੋਡ ਹੋ ਰਹੀਆਂ ਹਨ...

PUNJAB LOK SAMACHAR

🔴 WEB TV
PUNJAB LOK SAMACHAR
SPECIAL PHOTO STORY
ਪੰਜਾਬ ਲੋਕ ਸਮਾਚਾਰ ਖਾਸ ਪੇਸ਼ਕਸ਼
ਪੰਜਾਬ ਦੀਆਂ ਕੁੱਝ ਯਾਦਗਾਰੀ ਝਲਕਾਂ
PHOTO 01 / 15
ਪੰਜਾਬ ਲੋਕ ਸਮਾਚਾਰ ਫੋਟੋ ਸਟੋਰੀ
📷
ਤੁਹਾਡੇ ਪਿੰਡ ਜਾਂ ਸ਼ਹਿਰ ਦੀ ਤਸਵੀਰ ਹੈ?
ਸਾਨੂੰ ਭੇਜਿਓ ਆਪਣੇ ਪਿੰਡ, ਸ਼ਹਿਰ ਜਾਂ ਇਲਾਕੇ ਦੀ ਖਾਸ ਤਸਵੀਰ। ਚੁਣੀਆਂ ਗਈਆਂ ਤਸਵੀਰਾਂ ਪੰਜਾਬ ਲੋਕ ਸਮਾਚਾਰ ’ਤੇ ਪੋਸਟ ਕੀਤੀਆਂ ਜਾਣਗੀਆਂ।
📩 loksmaachaar@gmail.com

● Punjab Lok Samachar

ਪੰਜਾਬ ਅਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਨਾਲ ਜੁੜੇ ਰਹੋ।

ਤਾਜ਼ਾ ਖ਼ਬਰਾਂ ਸਿੱਧੀਆਂ ਪਾਓ

ਆਪਣੀ Email ਦਿਓ ਅਤੇ Punjab Lok Samachar ਦੀਆਂ ਮਹੱਤਵਪੂਰਨ ਖ਼ਬਰਾਂ ਨਾਲ ਜੁੜੇ ਰਹੋ।

ਤੁਹਾਡੀ ਜਾਣਕਾਰੀ ਸੁਰੱਖਿਅਤ ਰਹੇਗੀ।