ਓਸਲੋ (ਨਾਰਵੇ) — ਨਰਿੰਦਰ ਮੋਦੀ ਨੂੰ ਨਾਰਵੇ ਦੇ ਸਭ ਤੋਂ ਉੱਚੇ ਨਾਗਰਿਕ ਸਨਮਾਨ ਰਾਇਲ ਨਾਰਵੇਈਅਨ ਆਰਡਰ ਆਫ ਮੈਰਿਟ (ਗ੍ਰੈਂਡ ਕਰਾਸ) ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਮਹੱਤਵਪੂਰਨ ਉਪਲਬਧੀ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਨਾਮ 32ਵਾਂ ਅੰਤਰਰਾਸ਼ਟਰੀ ਸਨਮਾਨ ਦਰਜ ਕਰਵਾਇਆ ਹੈ ਇਹ ਸਨਮਾਨ ਭਾਰਤ ਅਤੇ ਨਾਰਵੇ ਵਿਚਕਾਰ ਮਜ਼ਬੂਤ ਹੋ ਰਹੇ ਦੋਪੱਖੀ ਸੰਬੰਧਾਂ ਅਤੇ ਗਹਿਰੀ ਦੋਸਤੀ ਦਾ ਪ੍ਰਤੀਕ ਮੰਨਿਆ ਜਾ ਰਿਹਾ ਹੈ। ਵਿਸ਼ਵ ਪੱਧਰ 'ਤੇ ਭਾਰਤ ਦੀ ਵਧਦੀ ਸਾਖ ਅਤੇ ਨੇਤ੍ਰਿਤਵ ਲਈ ਇਹ ਇਕ ਹੋਰ ਵੱਡੀ ਪ੍ਰਾਪਤੀ ਵਜੋਂ ਦੇਖਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਓਸਲੋ ਪਹੁੰਚੇ, ਜਿੱਥੇ ਯੋਨਾਸ ਗਾਹਰ ਸਟੋਰੇ ਨੇ ਹਵਾਈ ਅੱਡੇ 'ਤੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਆਪਣੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਰਾਜਾ ਹਰਾਲਡ ਪੰਜਵਾਂ ਅਤੇ ਰਾਣੀ ਸੋਨਜਾ ਨਾਲ ਵੀ ਮੁਲਾਕਾਤ ਕਰਨਗੇ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਅਤੇ ਪ੍ਰਧਾਨ ਮੰਤਰੀ ਸਟੋਰੇ ਵਿਚਕਾਰ ਦੋਪੱਖੀ ਮੁੱਦਿਆਂ 'ਤੇ ਵਿਸਤ੍ਰਿਤ ਚਰਚਾ ਹੋਵੇਗੀ। ਮੋਦੀ ਇਸ ਦੌਰੇ ਦੌਰਾਨ ਤੀਜੇ ਭਾਰਤ-ਨੋਰਡਿਕ ਸੰਮੇਲਨ ਵਿੱਚ ਵੀ ਹਿੱਸਾ ਲੈਣਗੇ, ਜਿਸ ਵਿੱਚ ਖੇਤਰੀ ਅਤੇ ਵਿਸ਼ਵ ਪੱਧਰੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ 'ਤੇ ਵਿਚਾਰ ਕੀਤਾ ਜਾਵੇਗਾ।
ਇਹ ਸਨਮਾਨ ਨਾ ਸਿਰਫ਼ ਪ੍ਰਧਾਨ ਮੰਤਰੀ ਮੋਦੀ ਦੀ ਵਿਅਕਤੀਗਤ ਉਪਲਬਧੀ ਹੈ, ਸਗੋਂ ਭਾਰਤ ਦੀ ਅੰਤਰਰਾਸ਼ਟਰੀ ਪਛਾਣ ਅਤੇ ਕੂਟਨੀਤਿਕ ਸਫਲਤਾ ਦਾ ਵੀ ਇੱਕ ਮਹੱਤਵਪੂਰਨ ਪ੍ਰਤੀਕ ਹੈ।

0 Comments